Skip to main content

Gee 98News

ਫਸ ਗਿਆ ਬਾਬਾ ਰਾਮਦੇਵ ! ਪਤੰਜਲੀ ਦੇ 14 ਉਤਪਾਦਾਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਜਾਰੀ…।

ਚੰਡੀਗੜ੍ਹ, 30 ਅਪ੍ਰੈਲ Gee98 news service
-ਆਪਣੇ ਉਤਪਾਦਾਂ ਬਾਰੇ ਗੁਮਰਾਹਕੁੰਨ ਵਿਗਿਆਪਨ ਦੇਣ ਦੇ ਮਾਮਲੇ ‘ਚ ਪਤੰਜਲੀ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ ਜਿੱਥੇ ਪਤੰਜਲੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਕਈ ਵਾਰ ਸਖਤ ਝਾੜ ਪਾਈ ਹੈ ਅਤੇ ਸੁਪਰੀਮ ਕੋਰਟ ਵਿੱਚ ਪਤੰਜਲੀ ‘ਤੇ ਕਾਨੂੰਨੀ ਕਾਰਵਾਈ ਦੀ ਤਲਵਾਰ ਵੀ ਲਟਕ ਰਹੀ ਹੈ। ‌ਹੁਣ ਇੱਕ ਵੱਡੀ ਕਾਰਵਾਈ ਕਰਦੇ ਹੋਏ ਉਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ ਦੇ ਲਾਈਸੈਂਸ ਮੁਅੱਤਲ ਕਰ ਦਿੱਤੇ ਹਨ, ਪਤੰਜਲੀ ਦੇ ਜਿਨਾਂ ਉਤਪਾਦਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ ਇਹ ਉਹ ਉਤਪਾਦ ਹਨ ਜੋ ਬਾਜ਼ਾਰ ਵਿੱਚ ਕਾਫੀ ਮਸ਼ਹੂਰ ਹਨ ਤੇ ਲੋਕ ਇਹਨਾਂ ਨੂੰ ਵੱਡੀ ਮਾਤਰਾ ਵਿੱਚ ਖਰੀਦਦੇ ਹਨ। ‌ ਪਤੰਜਲੀ ਦੇ ਇਹਨਾਂ 14 ਉਤਪਾਦਾਂ ਦੇ ਲਾਇਸੈਂਸ ਮੁਅੱਤਲ ਕਰਨ ਸਬੰਧੀ ਜਾਣਕਾਰੀ ਉੱਤਰਾਖੰਡ ਡਰੱਗ ਵਿਭਾਗ ਦੀ ਲਾਇਸੈਂਸ ਅਥਾਰਿਟੀ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਦਿੱਤੀ ਹੈ। ਉੱਤਰਾਖੰਡ ਸਰਕਾਰ ਨੇ ਡਰੱਗਜ ਐਂਡ ਕੌਸਮੈਟਿਕਸ ਐਕਟ 1945 ਦੀ ਧਾਰਾ 159 (1) ਦੇ ਉਪਬੰਧਾਂ ਅਨੁਸਾਰ ਇਹਨਾਂ ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ ਅਤੇ ਦਿਵਿਆ ਫਾਰਮੇਸੀ ਨੂੰ ਤੁਰੰਤ ਪ੍ਰਭਾਵ ਨਾਲ ਇਹਨਾਂ ਸਾਰੇ ਉਤਪਾਦਾਂ ਦਾ ਨਿਰਮਾਣ ਬੰਦ ਕਰਨ ਦੇ ਹੁਕਮਾਂ ਸਮੇਤ ਫਾਰਮੂਲੇ ਦੀ ਅਸਲ ਫਾਰਮੂਲੇਸ਼ਨ ਸੀਟ ਅਥਾਰਿਟੀ ਨੂੰ ਸੌਂਪਣ ਦੇ ਹੁਕਮ ਵੀ ਦਿੱਤੇ ਗਏ ਹਨ। ਉੱਤਰਾਖੰਡ ਡਰੱਗਜ਼ ਵਿਭਾਗ ਦੀ ਲਾਇਸੈਂਸ ਅਥਾਰਿਟੀ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਦੇ ਜਿਨਾਂ 14 ਉਤਪਾਦਾਂ ਦੇ ਲਾਇਸੈਂਸ ਮੁਅੱਤਲ ਕੀਤੇ ਹਨ ਉਹਨਾਂ ਵਿੱਚ ਸ਼ਵਾਸਰੀ ਗੋਲਡ (Swasari Gold), ਸ਼ਵਾਸਰੀ ਵਟੀ (Swasari vati)-ਬ੍ਰੋਕੋਹੋਮ (Bronchom), ਸ਼ਵਾਸਰੀ ਪ੍ਰਵਾਹੀ (Swasari Pravahi),
ਸ਼ਵਾਸਰੀ ਅਵਲੇਹ (Swasari Avaleh), ਮੁਕਤਾ ਵਟੀ ਐਕਟਰਾ ਪਾਵਰ (Mukta Vati Extra Power), ਲਿਪੀਡੋਮ (Lipidom),
ਬੀਪੀ ਗ੍ਰਿਟ (Bp Grit), ਮਧੂਗ੍ਰਿਟ (Madhugrit), ਮਧੁਨਾਸ਼ਿਨੀ ਵਟੀ ਐਕਟਰਾ ਪਾਵਰ (Madhunashini Vati Extra Power),
ਲਿਵਾਮ੍ਰਿਤ ਐਡਵਾਂਸ (Livamrit Advance), ਲਿਵੋਗ੍ਰਿਟ (Livogrit), ਆਈਗ੍ਰਿਟ ਗੋਲਡ (Eyegrit Gold),
ਪਤੰਜਲੀ ਦ੍ਰਿਸ਼ਟੀ ਆਈ ਡ੍ਰੌਪ (Patanjali Drishti Eye Drop) ਦੇ ਨਾਮ ਸ਼ਾਮਲ ਹਨ।

error: Content is protected !!