Gee 98News

ਚੰਡੀਗੜ੍ਹ,30 ਅਪ੍ਰੈਲ, Gee98 news service
-ਪੰਜਾਬ ਦੇ ਇੱਕ IPS ਜੋੜੇ ਰਵਜੋਤ ਗਰੇਵਾਲ ਤੇ ਨਵਨੀਤ ਬੈਂਸ ਦੇ ਪਰਿਵਾਰ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਹੈ। IPS ਰਵਜੋਤ ਗਰੇਵਾਲ ਐਸਐਸਪੀ ਫਤਿਹਗੜ੍ਹ ਸਾਹਿਬ ਅਤੇ IPS ਨਵਨੀਤ ਬੈਂਸ ਐਸਐਸਪੀ ਜਗਰਾਉਂ ਦੀ 4 ਸਾਲ ਦੀ ਧੀ ਨਾਇਰਾ ਦੀ ਅਚਾਨਕ ਮੌਤ ਦੀ ਦੁਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਨਾਇਰਾ ਨੇ ਕੋਈ ਚੀਜ਼ ਖਾਧੀ ਜੋ ਉਸ ਦੇ ਗਲੇ ਵਿੱਚ ਫਸ ਗਈ ਜਿਸ ਤੋਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਉਸਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਆਈਪੀਐਸ ਨਵਨੀਤ ਬੈਂਸ ਅਤੇ ਆਈਪੀਐਸ ਰਵਜੋਤ ਗਰੇਵਾਲ ਦੋਵੇਂ ਮੋਹਾਲੀ ਵਿੱਚ ਰਹਿ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਬੱਚੀ ਦੀ ਅਚਾਨਕ ਦੁੱਖਦਾਈ ਮੌਤ ‘ਤੇ ਆਈਪੀਐਸ ਜੋੜੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *

error: Content is protected !!