Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਦੇ ਕੁਝ ਚੌਧਰੀਆਂ ਦੀ ਧੌਣ ‘ਚ ਫਸਿਆ ਸੀ ਜਾਤਪਾਤ ਦਾ ਕਿੱਲਾ…ਪਰ ਡੀਐਸਪੀ ਤੇ ਤਹਿਸੀਲਦਾਰ ਨੇ ਅਜਿਹਾ ਕੰਮ ਕੀਤਾ ਕਿ ਬੱਲੇ ਬੱਲੇ ਹੋ ਗਈ

Nirmal Pandori by Nirmal Pandori
05/06/2024
in ਪੰਜਾਬ
Reading Time: 1 min read
A A
0
ਪਿੰਡ ਦੇ ਕੁਝ ਚੌਧਰੀਆਂ ਦੀ ਧੌਣ ‘ਚ ਫਸਿਆ ਸੀ ਜਾਤਪਾਤ ਦਾ ਕਿੱਲਾ…ਪਰ ਡੀਐਸਪੀ ਤੇ ਤਹਿਸੀਲਦਾਰ ਨੇ ਅਜਿਹਾ ਕੰਮ ਕੀਤਾ ਕਿ ਬੱਲੇ ਬੱਲੇ ਹੋ ਗਈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 6 ਮਈ, Gee98 news service
-ਪੰਜਾਬ ਦੇ ਲੱਗਭੱਗ ਸਾਰੇ ਪਿੰਡਾਂ ਵਿੱਚ 5-5, 6-6 ਧਾਰਮਿਕ ਅਸਥਾਨ ਵੱਖ ਵੱਖ ਧਰਮਾਂ ਦੇ ਬਣੇ ਹੋਏ ਹਨ। ‌ ਸ਼ਹਿਰਾਂ ਵਿੱਚ ਇਹਨਾਂ ਧਾਰਮਿਕ ਅਸਥਾਨਾਂ ਦੀ ਗਿਣਤੀ ਹੋਰ ਵੀ ਵਧੇਰੇ ਹੈ। ਇਨਾਂ ਧਾਰਮਿਕ ਅਸਥਾਨਾਂ ਤੋਂ ਸਵੇਰੇ ਸ਼ਾਮ ਵੱਖ-ਵੱਖ ਧਰਮਾਂ ਦੀ ਰਵਾਇਤ ਅਨੁਸਾਰ ਆਪਸੀ ਭਾਈਚਾਰਕ ਸਾਂਝ ਅਤੇ ਜਾਤ ਪਾਤ ਸਮੇਤ ਹੋਰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਹੋਕਾ ਦਿੰਦੇ ਹੋਏ ਪਰਮਾਤਮਾ ਦੀ ਪ੍ਰਾਪਤੀ ‘ਤੇ ਰਾਹ ‘ਤੇ ਚੱਲਣ ਦਾ ਹੋਕਾ ਦਿੱਤਾ ਜਾਂਦਾ ਹੈ ਪ੍ਰੰਤੂ ਲੋਕ ਇਹਨਾਂ ਧਾਰਮਿਕ ਸਥਾਨਾਂ ਤੋਂ ਦਿੱਤੇ ਜਾਂਦੇ ਹੋਕੇ ਉੱਪਰ ਕਿੰਨਾ ਕੁ ਅਮਲ ਕਰਦੇ ਹਨ ਇਸ ਦੀਆਂ ਮਿਸਾਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਆਮ ਤੌਰ ‘ਤੇ ਪਿੰਡਾਂ ਵਿੱਚ ਜਾਤ ਪਾਤ ਦੇ ਝਮੇਲੇ ਸਬੰਧੀ ਝਗੜਿਆਂ ਦੀਆਂ ਖ਼ਬਰਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ‌ ਤਾਜ਼ਾ ਮਾਮਲੇ ‘ਚ ਬਟਾਲਾ ਦੇ ਕਸਬਾ ਘੁਮਾਣ ਨੇੜੇ ਪਿੰਡ ਬਰਿਆਰ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮ੍ਰਿਤਕ ਔਰਤ ਹਰਬੰਸ ਕੌਰ ਦੇ ਸਸਕਾਰ ਨੂੰ ਲੈ ਕੇ ਪਿੰਡ ਦੇ ਦੋ ਗੁੱਟਾਂ ਵਿਚਕਾਰ ਝਗੜਾ ਹੋ ਗਿਆ। ‌ਪ੍ਰਾਪਤ ਜਾਣਕਾਰੀ ਅਨੁਸਾਰ ਐਸ ਸੀ ਜਾਤੀ ਦੀ ਇੱਕ ਔਰਤ ਦੀ ਮੌਤ ਤੋਂ ਬਾਅਦ ਜਦ ਪਰਿਵਾਰਿਕ ਮੈਂਬਰ ਅਤੇ ਹੋਰ ਲੋਕ ਉਸਦੇ ਸਸਕਾਰ ਲਈ ਜਨਰਲ ਸ਼੍ਰੇਣੀ ਦੇ ਸ਼ਮਸ਼ਾਨਘਾਟ ਲੈ ਕੇ ਗਏ ਤਾਂ ਪਿੰਡ ਦੇ ਕੁਝ ਜਨਰਲ ਸ਼੍ਰੇਣੀ ਦੇ ਲੋਕਾਂ ਨੇ ਉਥੇ ਸਸਕਾਰ ਨਹੀਂ ਕਰਨ ਦਿੱਤਾ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ‌ ਪਿੰਡ ਵਿੱਚ ਨੀਵੀਂ ਅਤੇ ਉੱਚੀ ਜਾਤੀ ਦੇ ਦੋ ਸ਼ਮਸ਼ਾਨਘਾਟ ਬਣੇ ਹੋਏ ਹਨ। ਉੱਚੀ ਜਾਤੀ ਦੇ ਚੌਧਰੀਆਂ ਨੇ ਕਿਹਾ ਕਿ ਤੁਸੀਂ ਆਪਣੇ ਮ੍ਰਿਤਕ ਦਾ ਸਸਕਾਰ ਆਪਣੇ ਸ਼ਮਸ਼ਾਨਘਾਟ ‘ਚ ਕਰੋ, ਅਸੀਂ ਇੱਥੇ ਨਹੀਂ ਕਰਨ ਦੇਣਾ। ਦੋਵਾਂ ਧਿਰਾਂ ਵਿਚਕਾਰ ਤਣਾਅ ਦੀ ਸੂਚਨਾ ਮਿਲਣ ਬਾਅਦ ਮੌਕੇ ‘ਤੇ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਅਰਚਨਾ ਸ਼ਰਮਾ ਅਤੇ ਡੀਐਸਪੀ ਰਜੇਸ਼ ਕੱਕੜ ਪੁੱਜੇ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਬਹੁਤ ਜਿਆਦਾ ਖ਼ਰਾਬ ਹੈ ਜਿੱਥੇ ਟੋਆ ਪੁੱਟਿਆ ਹੋਇਆ ਹੈ ਇਸ ਲਈ ਮ੍ਰਿਤਕ ਹਰਬੰਸ ਕੌਰ ਦਾ ਸਸਕਾਰ ਜਨਰਲ ਸ਼੍ਰੇਣੀ ਦੇ ਸ਼ਮਸ਼ਾਨ ਘਾਟ ਵਿੱਚ ਕਰਨ ਆਏ ਹਨ ਪ੍ਰੰਤੂ ਜਾਤਪਾਤ ਦੀ ਭਾਵਨਾ ਨਾਲ ਲਬਰੇਜ਼ ਪਿੰਡ ਦੇ ਕੁਝ ਚੌਧਰੀਆਂ ਵੱਲੋਂ ਅੜਿੱਕਾ ਪਾਇਆ ਜਾ ਰਿਹਾ ਹੈ। ਮੌਕੇ ‘ਤੇ ਪੁੱਜੇ ਡੀਐਸਪੀ ਅਤੇ ਤਹਿਸੀਲਦਾਰ ਨੇ ਆਪਣੀ ਸੂਝ ਬੂਝ ਨਾਲ ਸਾਰੇ ਪਿੰਡ ਦੇ ਇਕੱਠ ਵਿੱਚ ਇਸ ਮਾਮਲੇ ਦਾ ਹੱਲ ਕੀਤਾ, ਜਿਸ ਤਹਿਤ ਮ੍ਰਿਤਕ ਔਰਤ ਹਰਬੰਸ ਕੌਰ ਦਾ ਸਸਕਾਰ ਜਨਰਲ ਸ੍ਰੇਣੀ ਦੇ ਸ਼ਮਸ਼ਾਨਘਾਟ ਵਿੱਚ ਹੀ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਝਾਉਣ ‘ਤੇ ਸਮੁੱਚੇ ਪਿੰਡ ਵਾਸੀਆਂ ਨੇ ਇੱਕ ਹੋਰ ਅਹਿਮ ਅਤੇ ਸ਼ਲਾਘਾਯੋਗ ਫੈਸਲਾ ਵੀ ਕੀਤਾ ਕਿ ਅੱਗੇ ਤੋਂ ਪਿੰਡ ਵਿੱਚ ਇੱਕੋ ਹੀ ਸ਼ਮਸ਼ਾਨਘਾਟ ਰਹੇਗਾ ਜਿੱਥੇ ਸਾਰੇ ਪਿੰਡ ਦੇ ਮ੍ਰਿਤਕ ਲੋਕਾਂ ਦਾ ਸਸਕਾਰ ਕੀਤਾ ਜਾਵੇਗਾ ਅਤੇ ਦੂਜੇ ਸ਼ਮਸ਼ਾਨਘਾਟ ਨੂੰ ਖਤਮ ਕਰਕੇ ਉਥੇ ਪਾਰਕ ਬਣਾਇਆ ਜਾਵੇਗਾ। ਪਿੰਡ ਦੇ ਲੋਕਾਂ ਨੇ ਡੀਐਸਪੀ ਰਜੇਸ਼ ਕੱਕੜ ਅਤੇ ਤਹਿਸੀਲਦਾਰ ਅਰਚਨਾ ਸ਼ਰਮਾ ਵੱਲੋਂ ਪੂਰੇ ਤਣਾਅਪੂਰਨ ਮਾਹੌਲ ਵਿੱਚ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਸੁਲਝਾਉਣ ਅਤੇ ਅੱਗੇ ਤੋਂ ਪਿੰਡ ਵਿੱਚ ਏਕਤਾ ਕਾਇਮ ਕਰਨ ਦੀ ਸ਼ਲਾਘਾ ਕੀਤੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

04/20/2026
Load More
Tags: #barnalanews#punjabnews#punjabpolice #barnalapolice
Previous Post

ਨਾਬਾਲਿਗ ਨਾਲ ਬਲਾਤਕਾਰ ਦੇ ਦੋਸ਼ੀ SHO ਨੂੰ ਹਾਈਕੋਰਟ ਵੱਲੋਂ ਦਿੱਤੀ ਜ਼ਮਾਨਤ ਸੁਪਰੀਮ ਕੋਰਟ ਨੇ ਕੀਤੀ ਰੱਦ

Next Post

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ…ਬਣੇ ਰਹਿਣਗੇ ਡੀਜੀਪੀ

Nirmal Pandori

Nirmal Pandori

Related Posts

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼
ਪੰਜਾਬ

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

by Nirmal Pandori
04/20/2026
ਨੌਜਵਾਨ SSP ਦੀ ਨਵੀਂ ਪਹਿਲਕਦਮੀ…ਆਪਣੇ ਕੋਲ ਰੱਖ ਲਈ ਸ਼ਿਕਾਇਤ ਬਕਸੇ ਦੀ ਚਾਬੀ
ਪੰਜਾਬ

ਨੌਜਵਾਨ SSP ਦੀ ਨਵੀਂ ਪਹਿਲਕਦਮੀ…ਆਪਣੇ ਕੋਲ ਰੱਖ ਲਈ ਸ਼ਿਕਾਇਤ ਬਕਸੇ ਦੀ ਚਾਬੀ

by Nirmal Pandori
04/20/2026
ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਹੋਈਆਂ ਸੜ ਕੇ ਸੁਆਹ…ਲੱਖਾਂ ਦਾ ਹੋਇਆ ਨੁਕਸਾਨ
ਪੰਜਾਬ

ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਹੋਈਆਂ ਸੜ ਕੇ ਸੁਆਹ…ਲੱਖਾਂ ਦਾ ਹੋਇਆ ਨੁਕਸਾਨ

by Nirmal Pandori
04/19/2026
Load More
Next Post
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ…ਬਣੇ ਰਹਿਣਗੇ ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ…ਬਣੇ ਰਹਿਣਗੇ ਡੀਜੀਪੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend