Skip to main content

Gee 98News

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ…ਬਣੇ ਰਹਿਣਗੇ ਡੀਜੀਪੀ

ਚੰਡੀਗੜ੍ਹ, 6 ਮਈ, Gee98 news service
-ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਸ੍ਰੀ ਗੌਰਵ ਯਾਦਵ ਦੇ ਖ਼ਿਲਾਫ਼ ਪੰਜਾਬ ਦੇ ਹੀ ਇੱਕ ਹੋਰ ਆਈਪੀਐਸ ਅਧਿਕਾਰੀ DGP ਰਹੇ ਵੀ ਕੇ ਭਾਵਰਾ ਵੱਲੋਂ ਦਾਇਰ ਕੀਤੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸ੍ਰੀ ਭਾਵਰਾ ਨੇ ਇਹ ਪਟੀਸ਼ਨ ਗੌਰਵ ਯਾਦਵ ਨੂੰ ਪੰਜਾਬ ਦਾ ਡੀਜੀਪੀ ਲਗਾਏ ਜਾਣ ਦੇ ਵਿਰੋਧ ਵਿੱਚ ਦਾਇਰ ਕੀਤੀ ਸੀ। ਸ੍ਰੀ ਵੀ ਕੇ ਭਾਵਰਾ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਗਾਏ ਸਨ ਕਿ ਗੌਰਵ ਯਾਦਵ ਨੂੰ ਡੀਜੀਪੀ ਲਗਾਉਣ ਸਬੰਧੀ ਯੂਪੀਐਸਸੀ ਦੇ ਨਿਯਮ ਤੋੜੇ ਗਏ ਹਨ ਅਤੇ ਉਹਨਾਂ ਦੀ ਨਿਯੁਕਤੀ ਲਈ ਸੀਨੀਅਰ ਅਧਿਕਾਰੀਆਂ ਦਾ ਕੋਈ ਪੈਨਲ ਨਹੀਂ ਬਣਾਇਆ ਗਿਆ ਸੀ। ਸ੍ਰੀ ਭਾਵਰਾ ਨੇ ਆਪਣੀ ਪਟੀਸ਼ਨ ਵਿੱਚ ਕੇਂਦਰੀ ਗ੍ਰਹਿ ਵਿਭਾਗ, ਪੰਜਾਬ ਸਰਕਾਰ ਅਤੇ ਯੂਪੀਐਸਸੀ ਨੂੰ ਪਾਰਟੀ ਬਣਾਇਆ ਸੀ। ਕਰੀਬ ਇੱਕ ਸਾਲ ਤੋਂ ਇਹ ਪਟੀਸ਼ਨ ਸੁਣਵਾਈ ਅਧੀਨ ਸੀ ਜਿਸ ਨੂੰ ਹੁਣ ਕੈਟ ਨੇ ਰੱਦ ਕਰਕੇ ਸ੍ਰੀ ਗੌਰਵ ਯਾਦਵ ਨੂੰ ਵੱਡੀ ਰਾਹਤ ਦਿੱਤੀ ਹੈ।

error: Content is protected !!