Skip to main content

Gee 98News

ਭਾਜਪਾ ਨੇ ਸੰਗਰੂਰ ਤੋਂ ਉਮੀਦਵਾਰ ਦਾ ਕੀਤਾ ਐਲਾਨ..ਪੜ੍ਹੋ ਖਬਰ

ਬਰਨਾਲਾ, 8 ਮਈ (ਨਿਰਮਲ ਸਿੰਘ ਪੰਡੋਰੀ)-
-ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਪਾਰਟੀ ਨੇ ਅਰਵਿੰਦ ਖੰਨਾ ਦੀ ਉਮੀਦਵਾਰੀ ਦਾ ਐਲਾਨ ਬੁੱਧਵਾਰ ਦੇਰ ਸ਼ਾਮ ਕੀਤਾ। ‌ਪਾਰਟੀ ਹਾਈ ਕਮਾਂਡ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਬਰਨਾਲਾ ਤੋਂ ਸੀਨੀਅਰ ਭਾਜਪਾ ਆਗੂ ਗੁਰਮੀਤ ਬਾਵਾ ਹੰਡਿਆਇਆ ਨੇ ਕਿਹਾ ਕਿ ਅਰਵਿੰਦ ਖੰਨਾ ਸਿਰਫ਼ ਸੰਗਰੂਰ ਹੀ ਨਹੀਂ ਬਲਕਿ ਲੋਕ ਸਭਾ ਹਲਕਾ ਸੰਗਰੂਰ ਦੇ ਨੌ ਵਿਧਾਨ ਸਭਾ ਹਲਕਿਆ ਲਈ ਜਾਣੇ ਪਹਿਚਾਣੇ, ਤਜਰਬੇਕਾਰ, ਤੇਜ਼ ਤਰਾਰ ਅਤੇ ਸਮਾਜ ਸੇਵੀ ਆਗੂ ਹਨ। ਉਹਨਾਂ ਦਾਅਵਾ ਕੀਤਾ ਕਿ ਅਰਵਿੰਦ ਖੰਨਾ ਦੀ ਉਮੀਦਵਾਰੀ ਨਾਲ ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਸਮੀਕਰਨ ਬਦਲਣਗੇ ਅਤੇ ਚੋਣ ਨਤੀਜੇ ਵੀ ਹੈਰਾਨੀਜਨਕ ਹੋਣਗੇ। ‌

error: Content is protected !!