Gee 98News

ਬਰਨਾਲਾ,10 ਮਈ, (ਨਿਰਮਲ ਸਿੰਘ ਪੰਡੋਰੀ)- ਕਸਬਾ ਹੰਢਿਆਇਆ ਦੀ ਸਲਾਣੀ ਪੱਤੀ ਵਿੱਖੇ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਲੋੜਵੰਦ ਲੜਕੀਆਂ ਨੂੰ ਸਿਲਾਈ ਕਢਾਈ ਸਿਖਾਉਣ ਵਾਸਤੇ ਮੁਫ਼ਤ ਸਿਲਾਈ ਸੈਂਟਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕੀਤਾ ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ਸਮਾਜ ਨੂੰ ਵਧੀਆ ਬਣਾਉਣ ਲਈ ਸਾਡੇ ਗਤੀਸ਼ੀਲ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ ਕਿ ਸਮਾਜ ਵਿੱਚ ਜਿੰਨੇ ਵੀ ਲੋੜਵੰਦ ਹਨ ਉਹਨਾਂ ਦੀ ਮਦਦ ਕੀਤੀ ਜਾਵੇ।ਇਹ ਜ਼ਿਲ੍ਹਾ ਬਰਨਾਲਾ ਦਾ ਤੀਸਰਾ ਮੁਫ਼ਤ ਸਿਲਾਈ ਸੈਂਟਰ ਹੈ ਅਤੇ ਉਨ੍ਹਾਂ ਦੀ ਸੰਸਥਾ ਯਤਨਸ਼ੀਲ ਹੈ ਕਿ ਘੱਟੋ ਘੱਟ ਬਰਨਾਲਾ ਜਿਲ੍ਹੇ ਅੰਦਰ 50 ਮੁਫ਼ਤ ਸਿਲਾਈ ਸੈਂਟਰ ਖੋਲ੍ਹੇ ਜਾਣ ਤਾਂਕਿ ਗਰੀਬ ਲੋਕਾਂ ਦੀਆ ਬੱਚੀਆਂ ਜੋ ਪੜਾਈ ਤੋ ਵਾਂਝੀਆਂ ਰਹਿ ਗਈਆਂ ਉਹਨਾਂ ਨੂੰ ਸਿਲਾਈ ਦਾ ਹੁਨਰ ਸਿਖਾ ਕੇ ਆਪਣੇ ਪੈਰਾਂ ਦੇ ਖੜ ਸਕਣ, ਸਰਬੱਤ ਦਾ ਭਲਾ ਸੰਸਥਾ ਦਾ ਇਹੀ ਮਕਸਦ ਹੈ । ਇਸ ਮੌਕੇ ਸੂਬੇਦਾਰ ਧੰਨਾ ਸਿੰਘ ਧੌਲਾ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਹੌਲਦਾਰ ਬਸੰਤ ਸਿੰਘ ਉਗੋ, ਗੁਰਮੀਤ ਸਿੰਘ ਧੌਲਾ, ਗੁਰਦੇਵ ਸਿੰਘ ਮੱਕੜ, ਹੌਲਦਾਰ ਜਾਗੀਰ ਸਿੰਘ, ਮੈਡਮ ਹਰਜਿੰਦਰ ਕੌਰ, ਮਨਦੀਪ ਕੌਰ ਅਤੇ 25 ਦੇ ਕਰੀਬ ਲੜਕੀਆਂ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!