Skip to main content

Gee 98News

ਥਾਣੇ ਦੇ ਅਚਨਚੇਤ ਨਿਰੀਖਣ ਲਈ ਆਏ ਜੱਜ ਨੂੰ ਥਾਣੇ ਦੇ ਗੇਟ ‘ਤੇ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ

ਚੰਡੀਗੜ੍ਹ,16 ਮਈ, Gee98 news service
-ਹਾਈਕੋਰਟ ‘ਚ ਚੱਲ ਰਹੇ ਇਕ ਕੇਸ ਸਬੰਧੀ ਥਾਣੇ ਦਾ ਨਿਰੀਖਣ ਕਰਨ ਆਏ ਜੱਜ ਨੂੰ ਥਾਣੇ ਦੇ ਗੇਟ ‘ਤੇ ਇੰਤਜ਼ਾਰ ਕਰਵਾਉਣ ਵਾਲੇ ਤਿੰਨ ਪੁਲਿਸ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਇੱਕ ਐਸਪੀਓ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਹ ਮਾਮਲਾ ਹਰਿਆਣਾ ਨਾਲ ਸਬੰਧਿਤ ਹੈ ਜਿੱਥੇ ਪਾਣੀਪਤ ਦੇ ਸੀਆਈਏ-2 ਦੇ ਇੰਚਾਰਜ ਸਬ ਇੰਸਪੈਕਟਰ ਸੌਰਭ, ਮੁਨਸ਼ੀ ਪ੍ਰਵੀਨ ਅਤੇ ਸਬ ਇੰਸਪੈਕਟਰ ਜੈਵੀਰ ਨੂੰ ਹਰਿਆਣਾ ਪੁਲਿਸ ਵੱਲੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਐਸਪੀਓ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ਦੇ ਵੇਰਵੇ ਅਨੁਸਾਰ ਇੱਕ ਪਰਿਵਾਰ ਨੇ ਸਾਲ 2022 ਵਿੱਚ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਦੇ ਨਾਬਾਲਿਗ ਪੁੱਤਰ ਨੂੰ ਸੀਆਈਏ-2 ਵਿੱਚ ਪੁਲਿਸ ਵਾਲਿਆਂ ਨੇ ਅਗਵਾ ਕਰਕੇ ਰੱਖਿਆ ਅਤੇ ਉੱਥੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ।ਪੁਲਿਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਪਰਿਵਾਰ ਵਾਲਿਆਂ ਨੇ ਹਾਈਕੋਰਟ ਪੁੱਜ ਕੇ ਸੀਆਈਏ-2 ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਜੱਜ ਨੂੰ ਅਚਾਨਕ ਥਾਣੇ ਦਾ ਨਿਰੀਖਣ ਕਰਨ ਭੇਜਿਆ। ਜ਼ਿਲ੍ਹਾ ਜੱਜ ਸਾਬ੍ਹ ਨੇ ਸੀਆਈਏ-2 ਥਾਣੇ ਦੀ ਅਚਨਚੇਤ ਚੈਕਿੰਗ ਲਈ ਸਰਕਾਰੀ ਗੱਡੀ ਵਿੱਚ ਸੀਆਈਏ ਪੁੱਜੇ ਤਾਂ ਉਥੇ ਗੇਟ ‘ਤੇ ਉਹਨਾਂ ਨੂੰ ਕਾਫੀ ਦੇਰ ਤੱਕ ਰੋਕ ਕੇ ਰੱਖਿਆ ਗਿਆ। ਗੇਟ ‘ਤੇ ਤਾਇਨਾਤ ਸੰਤਰੀ ਨੇ ਇੰਚਾਰਜ ਦੇ ਹੁਕਮਾਂ ਅਨੁਸਾਰ ਗੇਟ ਖੋਲਣ ‘ਚ ਕਾਫ਼ੀ ਦੇਰੀ ਕੀਤੀ ਜਿਸ ਕਾਰਨ ਜੱਜ ਨੂੰ ਕਾਫੀ ਦੇਰ ਗੇਟ ‘ਤੇ ਹੀ ਰੁਕਣਾ ਪਿਆ। ਜਿਸ ਤੋਂ ਬਾਅਦ ਜੱਜ ਨੇ ਗੁੱਸੇ ਵਿੱਚ ਆ ਕੇ ਇਸ ਮਾਮਲੇ ਦੀ ਸਾਰੀ ਰਿਪੋਰਟ ਹਾਈਕੋਰਟ ਨੂੰ ਕਰ ਦਿੱਤੀ। ਹਾਈਕੋਰਟ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਉੱਚ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਦੇ ਹੁਕਮ ਦਿੱਤੇ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪਾਣੀਪਤ ਪੁਲਿਸ ਨੇ ਸਬੰਧਿਤ ਪੁਲਿਸ ਅਫ਼ਸਰਾਂ ਦੇ ਖਿਲਾਫ ਕਾਰਵਾਈ ਕੀਤੀ।

error: Content is protected !!