Gee 98News

ਚੰਡੀਗੜ੍ਹ,18 ਮਈ, Gee98 news service
-ਆਨਲਾਈਨ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਲਈ ਗੂਗਲ ਪੇ Gpay ਨਾਲ ਜੁੜੀ ਇੱਕ ਅਹਿਮ ਖ਼ਬਰ ਹੈ। ‌ ਇਸ ਖ਼ਬਰ ਨਾਲ ਆਨਲਾਈਨ ਭੁਗਤਾਨ ਕਰਨ ਵਾਲਿਆਂ ਦੀ ਚਿੰਤਾ ਵੱਧ ਜਾਵੇਗੀ ਕਿਉਂਕਿ ਗੂਗਲ ਪੇ ਬੰਦ ਹੋ ਰਿਹਾ ਹੈ। ਇਹ ਸੱਚ ਹੈ ਅਤੇ ਇਸਦੀ ਪੁਸ਼ਟੀ ਖੁਦ ਗੂਗਲ ਨੇ ਵੀ ਕਰ ਦਿੱਤੀ ਹੈ ਕਿ 4 ਜੂਨ 2024 ਤੋਂ ਬਾਅਦ ਗੂਗਲ ਪੇ ਬੰਦ ਹੋ ਜਾਵੇਗਾ ਪ੍ਰੰਤੂ ਇਸ ਦਾ ਭਾਰਤੀ ਉਪਭੋਗਤਾਵਾਂ ਤੇ ਕੋਈ ਅਸਰ ਨਹੀਂ ਪਵੇਗਾ। ‌ ਦਰਅਸਲ, ਕੰਪਨੀ ਨੇ ਭਾਰਤ ਅਤੇ ਸਿੰਗਾਪੁਰ ਤੋਂ ਇਲਾਵਾ ਅਮਰੀਕਾ ਸਮੇਤ ਬਾਕੀ ਸਾਰੇ ਮੁਲਕਾਂ ਵਿੱਚ ਗੂਗਲ ਪੇ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ‌ ਕੰਪਨੀ ਮੁਤਾਬਿਕ ਜਿਨਾਂ ਦੇਸ਼ਾਂ ਵਿੱਚ ਗੂਗਲ ਪੇ ਸੇਵਾ ਬੰਦ ਹੋ ਰਹੀ ਹੈ ਉਹਨਾਂ ਉੱਥੇ ਯੂਜ਼ਰਜ਼ ਨੂੰ ਗੂਗਲ ਵਾਲੇਟ ‘ਚ ਟਰਾਂਸਫਰ ਕਰ ਦਿੱਤਾ ਜਾਵੇਗਾ। 4 ਜੂਨ 2024 ਤੋਂ ਬਾਅਦ ਅਮਰੀਕੀ ਉਪਭੋਗਤਾ ਨਾ ਤਾਂ ਗੂਗਲ ਪੇ ਰਾਹੀਂ ਭੁਗਤਾਨ ਕਰ ਸਕਣਗੇ ਅਤੇ ਨਾ ਹੀ ਰਿਸੀਵ ਕਰ ਸਕਣਗੇ। ‌ਗੂਗਲ ਨੇ ਸਾਰੇ ਅਮਰੀਕੀ ਉਪਭੋਗਤਾਵਾਂ ਨੂੰ ਗੂਗਲ ਵਾਲੇਟ ‘ਤੇ ਸਿਫਟ ਕਰਨ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਗੂਗਲ ਵਾਲੇਟ ਨੂੰ ਪ੍ਰਮੋਟ ਕਰਨ ਲਈ ਹੀ ਅਜਿਹਾ ਕਦਮ ਚੁੱਕਿਆ ਹੈ।

Leave a Reply

Your email address will not be published. Required fields are marked *

error: Content is protected !!