Gee 98News

ਕਈ ਕਈ ਸਾਲਾਂ ਤੋਂ ਅਦਾਲਤਾਂ ‘ਚ ਤਾਇਨਾਤ ਨਾਇਬ ਕੋਰਟਾਂ ਸੰਬੰਧੀ ਨਵੇਂ ਹੁਕਮ ਜਾਰੀ

ਚੰਡੀਗੜ੍ਹ,24 ਜੁਲਾਈ, Gee98 news service
-ਅਦਾਲਤਾਂ ਵਿੱਚ ਪੰਜਾਬ ਪੁਲਿਸ ਵੱਲੋਂ ਬਤੌਰ ਨਾਇਬ ਕੋਰਟ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਕਈ-ਕਈ ਸਾਲਾਂ ਤੋਂ ਇੱਕੋ ਅਦਾਲਤ ਵਿੱਚ ਤਾਇਨਾਤੀ ਦਾ ਨੋਟਿਸ ਲਿਆ ਗਿਆ ਹੈ। ਜਿਸ ਤੋਂ ਬਾਅਦ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਵਿੱਚ ਆਉਂਦੇ ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਐੱਸਐੱਸਪੀਜ਼ ਨੂੰ ਨਾਇਬ ਕੋਰਟਾਂ ਦੀ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡੀਆਈਜੀ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਪੱਤਰ ਵਿੱਚ ਸਿੱਧੇ ਤੌਰ ‘ਤੇ ਕਿਹਾ ਗਿਆ ਹੈ ਕਿ ਅਦਾਲਤਾਂ ‘ਚ ਪੰਜਾਬ ਪੁਲੀਸ ਦੇ ਕਰਮਚਾਰੀ ਕਈ ਸਾਲਾਂ ਤੋਂ ਬਤੌਰ ਨਾਇਬ ਕੋਰਟ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨਾਇਬ ਕੋਰਟਾਂ ਦਾ ਤਾਇਨਾਤੀ ਸਮਾਂ ਇਕ ਸਾਲ ਤੋਂ ਵੱਧ ਹੋ ਗਿਆ ਹੈ, ਉਨ੍ਹਾਂ ਨੂੰ ਦੋ ਦਿਨਾਂ ‘ਚ ਜਨਰਲ ਡਿਊਟੀ ‘ਚ ਬਦਲ ਕੇ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਦੁਬਾਰਾ ਇਨ੍ਹਾਂ ਨੂੰ ਨਾਇਬ ਕੋਰਟ ਨਾ ਲਾਇਆ ਜਾਵੇ ਅਤੇ ਇਨ੍ਹਾਂ ਦੀ ਥਾਂ ‘ਤੇ ਨਵੇਂ ਨਾਇਬ ਕੋਰਟ ਤਾਇਨਾਤ ਕੀਤੇ ਜਾਣ। ਡੀਆਈਜੀ ਪਟਿਆਲਾ ਹਰਚਰਨ ਸਿੰਘ ਭੁੱਲਰ ਦੇ ਪੱਤਰ ਤੋਂ ਬਾਅਦ ਪਟਿਆਲਾ ਰੇਂਜ ਅਧੀਨ ਪੈਂਦੇ ਜ਼ਿਲਿਆਂ ਵਿੱਚ ਕਈ ਸਾਲਾਂ ਤੋਂ ਤਾਇਨਾਤ ਨਾਇਬ ਕੋਰਟਾਂ ਨੂੰ ਅਦਾਲਤਾਂ ਛੱਡ ਕੇ ਜਨਰਲ ਡਿਊਟੀ ‘ਤੇ ਜਾਣਾ ਪਵੇਗਾ।

error: Content is protected !!