Gee 98News

VERY BAD NEWS…11ਵੀਂ ਦੀ ਵਿਦਿਆਰਥਣ ਨੂੰ ਕਲਾਸ ਵਿੱਚ ਸ਼ੁਰੂ ਹੋਇਆ ਮਾਂਹਵਾਰੀ ਚੱਕਰ…ਪ੍ਰਿੰਸੀਪਲ ਨੇ ਸੈਨੇਟਰੀ ਪੈਡ ਦੇਣ ਦੀ ਬਜਾਏ ਦਿੱਤੀ ਸਜ਼ਾ

-ਸਾਡਾ ਸਮਾਜ ਅਕਸਰ ਯੌਨ ਸਮੱਸਿਆਵਾਂ ਸਬੰਧੀ ਚਰਚਾ ਕਰਨ ਤੋਂ ਸ਼ਰਮ ਮਹਿਸੂਸ ਕਰਦਾ ਹੈ ਜਦਕਿ ਇਹ ਸਮੱਸਿਆਵਾਂ ਔਰਤਾਂ ਦੀ ਅੰਦਰੂਨੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਅਹਿਮ ਵਿਸ਼ਾ ਹੈ। ਔਰਤਾਂ ਨਾਲ ਜੁੜੀਆਂ ਕੁਝ ਅਜਿਹੀਆਂ ਸਮੱਸਿਆਵਾਂ ਪ੍ਰਤੀ ਚਰਚਾ ਦੀ ਘਾਟ ਕਾਰਨ ਕਈ ਵਾਰੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨਾਂ ਕਰਕੇ ਜਿੱਥੇ ਕਿਸ਼ੋਰ ਅਵਸਥਾ ਵਿੱਚ ਕੁੜੀਆਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਪੈਂਦਾ ਉਥੇ ਸਮਾਜ ਸ਼ਾਸਤਰੀਆਂ ਦਾ ਸਿਰ ਵੀ ਸ਼ਰਮ ਨਾਲ ਝੁੱਕ ਜਾਂਦਾ ਹੈ ਬਲਕਿ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਡਾ ਮੁਲਕ ਭਾਰਤ ਆਧੁਨਿਕਤਾ ਦੀ ਦੁਹਾਈ ਤਾਂ ਦੇ ਰਿਹਾ ਪ੍ਰੰਤੂ ਅਸਲ ਵਿੱਚ ਅਸੀਂ ਕਈ ਸੌ ਵਰ੍ਹੇ ਪਿੱਛੇ ਪਛੜੇ ਹੋਏ ਸਮਾਜ ਵਿੱਚ ਹੀ ਰਹਿ ਰਹੇ ਹਾਂ। ਅਜਿਹੀ ਇੱਕ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਕੁੜੀਆਂ ਦੇ ਇੰਟਰ ਕਾਲਜ ਦੀ 11ਵੀਂ ਪ੍ਰੀਖਿਆ ਦੌਰਾਨ ਸਾਹਮਣੇ ਆਈ ਜਿੱਥੇ ਇੱਕ ਵਿਦਿਆਰਥਣ ਨੂੰ ਮਾਂਹਵਾਰੀ ਦੌਰਾਨ ਪ੍ਰਿੰਸੀਪਲ ਵਲੋਂ ਮਦਦ ਕਰਨ ਦੀ ਬਜਾਏ ਇਕ ਘੰਟੇ ਤੋਂ ਵੱਧ ਸਮੇਂ ਤਕ ਜਮਾਤ ਦੇ ਬਾਹਰ ਖੜਾ ਕੀਤਾ ਗਿਆ। ਕੁੜੀ ਦੇ ਪਿਤਾ ਮੁਤਾਬਕ ਸਕੂਲ ਅਧਿਕਾਰੀਆਂ ਤੋਂ ਮਦਦ ਨਾ ਮਿਲਣ ‘ਤੇ ਉਨ੍ਹਾਂ ਦੀ ਬੇਟੀ ਕਰੀਬ ਇਕ ਘੰਟੇ ਬਾਅਦ ਘਰ ਪਰਤੀ ਅਤੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਪਿਤਾ ਨੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ। ਜ਼ਿਲ੍ਹਾ ਸਕੂਲ ਇੰਸਪੈਕਟਰ ਦੇਵਕੀ ਨੰਦਨ ਨੇ ਦਸਿਆ ਕਿ ਲੜਕੀ ਦੇ ਪਿਤਾ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਬੇਟੀ ਸਨਿਚਰਵਾਰ ਨੂੰ ਇਮਤਿਹਾਨ ਦੇਣ ਲਈ ਮਾਡਲ ਟਾਊਨ ਦੇ ਗਰਲਜ਼ ਇੰਟਰ ਕਾਲਜ ਗਈ ਸੀ, ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਮਾਂਹਵਾਰੀ ਚੱਕਰ ਸ਼ੁਰੂ ਹੋ ਗਿਆ ਹੈ ਤਾਂ ਉਸਨੇ ਪ੍ਰਿੰਸੀਪਲ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਪ੍ਰੰਤੂ ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਸੈਨੇਟਰੀ ਪੈਡ ਦੇਣ ਦੀ ਬਜਾਏ ਉਸ ਨੂੰ ਜਮਾਤ ਤੋਂ ਬਾਹਰ ਜਾਣ ਲਈ ਕਿਹਾ ਗਿਆ ਅਤੇ ਇਕ ਘੰਟੇ ਤੋਂ ਜ਼ਿਆਦਾ ਸਮੇਂ ਤਕ ਉਥੇ ਖੜਾ ਰੱਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਇਸ ਘਟਨਾ ਬਾਰੇ ਜ਼ਿਲ੍ਹਾ ਮੈਜਿਸਟਰੇਟ, ਸੂਬਾ ਮਹਿਲਾ ਕਮਿਸ਼ਨ ਅਤੇ ਮਹਿਲਾ ਭਲਾਈ ਵਿਭਾਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਨੰਦਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਸਬੰਧਤ ਵਿਅਕਤੀਆਂ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਵੇਗੀ।

error: Content is protected !!