ਮਹਿਲ ਕਲਾਂ 8 ਸਤੰਬਰ ( ਜਸਵੰਤ ਸਿੰਘ ਲਾਲੀ )-
ਟੀ. ਸੀ. ਆਈ. ਫਾਊਂਡੇਸ਼ਨ ਲੁਧਿਆਣਾ ਵੱਲੋਂ ਟਰੱਕ ਯੂਨੀਅਨ ਮਹਿਲ ਕਲਾਂ ਵਿਖੇ ਅੱਖਾਂ ਅਤੇ ਸ਼ੂਗਰ ਦਾ ਫਰੀ ਚੈੱਕਅਪ ਕੈਂਪ ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਅਤੇ ਮੈਨੇਜਰ ਸਮਰੱਥ ਸਿੰਘ ਮਹਿਲ ਖੁਰਦ ਦੀ ਅਗਵਾਈ ਹੇਠ ਲਗਾਇਆ ਗਿਆ । ਇਸ ਮੌਕੇ ਅੱਖਾਂ ਦੇ ਡਾਕਟਰ ਅੰਬੀਕਾ ,ਗੀਤਾ ਰਾਣੀ, ਮੀਨਾਕਸ਼ੀ ਅਤੇ ਅਰਸ਼ਦੀਪ ਕੌਰ ਵੱਲੋਂ ਟਰੱਕ ਡਰਾਈਵਰਾਂ ਦੀਆਂ ਅੱਖਾਂ ਅਤੇ ਸ਼ੂਗਰ ਦਾ ਚੈੱਕਅਪ ਕੀਤਾ ਗਿਆ ।ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਫਰੀ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਮਹਿਲ ਕਲਾਂ ਦੇ ਮੈਨੇਜਰ ਸਮਰੱਥ ਸਿੰਘ ਮਹਿਲ ਖੁਰਦ ਨੇ ਦੱਸਿਆ ਕਿ ਇਹ ਚੈੱਕਅੱਪ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਤਾਂ ਕਿ ਹਰ ਵਕਤ ਟਰੱਕ ਚਲਾਉਣ ਵਾਲੇ ਡਰਾਈਵਰਾਂ ਦੀਆਂ ਅੱਖਾਂ ਦਾ ਸਮੇਂ ਸਮੇਂ ‘ਤੇ ਚੈੱਕਅੱਪ ਹੁੰਦਾ ਰਹੇ ਅਤੇ ਡਰਾਈਵਰਾਂ ਨੂੰ ਨਜ਼ਰ ਸਬੰਧੀ ਕੋਈ ਸਮੱਸਿਆ ਆਉਣ ‘ਤੇ ਸਮੇਂ ਸਿਰ ਢੁਕਵਾਂ ਇਲਾਜ ਹੋ ਸਕੇ । ਇਸ ਮੌਕੇ ਟਰੱਕ ਯੂਨੀਅਨ ਮਹਿਲ ਕਲਾਂ ਦੇ ਸਮੂਹ ਆਪਰੇਟਰਾਂ ਨੇ ਆਪਣੀਆਂ ਅੱਖਾਂ ਅਤੇ ਸ਼ੂਗਰ ਦੀ ਬਿਮਾਰੀ ਦਾ ਚੈੱਕਅੱਪ ਕਰਵਾਇਆ ।ਇਸ ਮੌਕੇ ਸ਼ਮਸ਼ੇਰ ਸਿੰਘ ,ਜਗਰਾਜ ਸਿੰਘ ਅਤੇ ਜੰਗ ਸਿੰਘ ਤੋਂ ਇਲਾਵਾ ਸਮੂਹ ਟਰੱਕ ਅਪਰੇਟਰ ਹਾਜ਼ਰ ਸਨ।










