ਚੰਡੀਗੜ੍ਹ ,2 ਨਵੰਬਰ, Gee98 news service-
-ਭਾਰਤੀ ਰੇਲਵੇ ਨੇ “RailOne” ਨਾਮ ਦੀ ਇੱਕ ਸੁਪਰ ਐਪ ਲਾਂਚ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਯਾਤਰੀ ਰਾਖਵੀਆਂ ਅਤੇ ਅਣ-ਰਾਖਵੀਆਂ ਟਿਕਟਾਂ ਬੁੱਕ ਕਰ ਸਕਣਗੇ। ਇਹ ਐਪ ‘ਤੇ ਲਾਈਵ ਟ੍ਰੇਨ ਸਥਿਤੀ, ਪਲੇਟਫਾਰਮ ਜਾਣਕਾਰੀ ਅਤੇ ਹੋਰ ਸੇਵਾਵਾਂ ਵੀ ਉਪਲਬਧ ਹੋਣਗੀਆਂ। ਰੇਲ ‘ਤੇ ਸਫ਼ਰ ਕਰਨ ਵਾਲੇ ਯਾਤਰੀ ਅਕਸਰ ਸ਼ਿਕਾਇਤ ਕਰਦੇ ਹਨ ਕਿ ਹੇਠਲੇ ਬਰਥ (ਸੀਟ) ਦੀ ਪਸੰਦ ਚੁਣਨ ਦੇ ਬਾਵਜੂਦ, ਉਨ੍ਹਾਂ ਨੂੰ ਉੱਪਰਲੀ ਜਾਂ ਵਿਚਕਾਰਲੀ ਬਰਥ ਦਿੱਤੀ ਜਾਂਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ, ਰੇਲਵੇ ਨੇ ਇੱਕ ਨਵਾਂ ਸਿਸਟਮ ਲਾਗੂ ਕੀਤਾ ਹੈ। ਹੁਣ ਬਜ਼ੁਰਗ ਨਾਗਰਿਕਾਂ, 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਗਰਭਵਤੀ ਔਰਤਾਂ ਨੂੰ ਹੁਣ ਹੇਠਲੇ ਬਰਥ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਸਹੂਲਤ ਸੀਟ ਦੀ ਉਪਲਬਧਤਾ ‘ਤੇ ਨਿਰਭਰ ਕਰੇਗੀ।
ਰੇਲਵੇ ਨੇ ਇੱਕ ਨਵੀਂ ਵਿਸ਼ੇਸ਼ਤਾ ਸ਼ਾਮਲ ਕੀਤੀ ਹੈ ‘Book only if lower berth is available’ ਇਸ ਵਿਕਲਪ ਦੀ ਚੋਣ ਕਰਨ ‘ਤੇ, ਜੇਕਰ ਹੇਠਲੀ ਬਰਥ ਉਪਲਬਧ ਨਹੀਂ ਹੈ, ਤਾਂ ਟਿਕਟ ਬੁੱਕ ਨਹੀਂ ਕੀਤੀ ਜਾਵੇਗੀ। ਇਸ ਨਾਲ ਯਾਤਰੀਆਂ ਨੂੰ ਆਪਣੀ ਪਸੰਦ ਦੀ ਸੀਟ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ। ਰੇਲਵੇ ਨੇ ਰਾਖਵੇਂ ਡੱਬਿਆਂ ਵਿੱਚ ਸੌਣ ਅਤੇ ਬੈਠਣ ਦੇ ਸਮੇਂ ਸੰਬੰਧੀ ਨਿਯਮਾਂ ਨੂੰ ਵੀ ਸਪੱਸ਼ਟ ਕੀਤਾ ਹੈ। ਯਾਤਰੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਆਪਣੀਆਂ ਬਰਥਾਂ ‘ਤੇ ਸੌਂ ਸਕਦੇ ਹਨ। ਦਿਨ ਵੇਲੇ ਬਰਥ ‘ਤੇ ਬੈਠਣ ਦਾ ਪ੍ਰਬੰਧ ਹੋਵੇਗਾ। RAC ਯਾਤਰੀਆਂ ਲਈ, ਦਿਨ ਵੇਲੇ ਸਾਈਡ ਲੋਅਰ ਬਰਥ ਸਾਂਝੀ ਕੀਤੀ ਜਾਵੇਗੀ, ਪਰ ਰਾਤ ਨੂੰ ਲੋਅਰ ਬਰਥ ਸਿਰਫ਼ ਲੋਅਰ ਬਰਥ ਵਾਲੇ ਯਾਤਰੀ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਹੁਣ ਰੇਲਵੇ ਨੇ ਐਡਵਾਂਸ ਰਿਜ਼ਰਵੇਸ਼ਨ ਦੀ ਮਿਆ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤਾ ਹੈ। ਹੁਣ ਯਾਤਰੀ ਯਾਤਰਾ ਦੀ ਮਿਤੀ ਤੋਂ ਸਿਰਫ਼ 60 ਦਿਨ ਪਹਿਲਾਂ ਟਿਕਟਾਂ ਬੁੱਕ ਕਰ ਸਕਣਗੇ। ਰੇਲਵੇ ‘ਚ ਸਫ਼ਰ ਕਰਦੇ ਸਮੇਂ ਹੁਣ ਨਵੇਂ ਨਿਯਮਾਂ ਅਨੁਸਾਰ ਬਜ਼ੁਰਗ ਨਾਗਰਿਕ, 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਗਰਭਵਤੀ ਔਰਤਾਂ ਨੂੰ ਹੇਠਲੀ ਬਰਥ ਦੀ ਤਰਜੀਹ ਚੁਣਨੀ ਚਾਹੀਦੀ ਹੈ, ਜਦੋਂ ਕਿ ਹੋਰ ਯਾਤਰੀ ਵੀ ਨਵੇਂ ਵਿਸ਼ੇਸ਼ ਵਿਕਲਪ ਦੀ ਚੋਣ ਕਰ ਸਕਦੇ ਹਨ ਜੇਕਰ ਉਹ ਸਿਰਫ਼ ਹੇਠਲੀ ਬਰਥ ਵਿੱਚ ਯਾਤਰਾ ਕਰਨਾ ਚਾਹੁੰਦੇ ਹਨ।










