ਚੰਡੀਗੜ੍ਹ , 20 ਦਸੰਬਰ , Gee98 news service
-ਆਸਟਰੇਲੀਆ ਵਿੱਚ ਬੰਡਾਈ ਬੀਚ ਗੋਲੀ ਕਾਂਡ ਤੋਂ ਬਾਅਦ ਆਸਟਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਜਿਸ ਤਹਿਤ ਆਸਟਰੇਲੀਅਨ ਸਰਕਾਰ ਲੋਕਾਂ ਤੋਂ ਉਹਨਾਂ ਦੇ ਲਾਇਸੈਂਸੀ ਹਥਿਆਰ ਖਰੀਦੇਗੀ ਅਤੇ ਉਹਨਾਂ ਨੂੰ ਨਸ਼ਟ ਕਰ ਦੇਵੇਗੀ। ਆਪਣੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਸਰਕਾਰ ਦੇ ਇਸ ਫੈਸਲੇ ਦਾ ਐਲਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ Anthony Albenese ਨੇ ਕਰਦੇ ਹੋਏ ਕਿਹਾ ਕਿ ਸਰਕਾਰ ‘ Buy back 1996’ ਸਕੀਮ ਤਹਿਤ ਲੋਕਾਂ ਤੋਂ ਹਥਿਆਰ ਵਾਪਿਸ ਖਰੀਦੇਗੀ। ਯਾਦ ਰਹੇ ਕਿ ਅਪ੍ਰੈਲ 1996 ‘ਚ ਆਸਟ੍ਰੇਲੀਆ ਦੇ ਤਸਮਾਨੀਆਂ ਰਾਜ ਵਿੱਚ ਹੋਏ ਗੋਲੀ ਕਾਂਡ ਵਿੱਚ 35 ਟੂਰਿਸਟ ਕਤਲ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਇਸ ਸਕੀਮ ਤਹਿਤ ਹਥਿਆਰ ਵਾਪਿਸ ਖਰੀਦ ਕੇ ਨਸ਼ਟ ਕਰਨ ਦੀ ਸਕੀਮ ਬਣਾਈ ਸੀ। ਹੁਣ ਬੰਡਾਈ ਗੋਲੀਕਾਂਡ ਤੋਂ ਮਗਰੋਂ ਸਰਕਾਰ ਨੇ ਦੇਸ਼ ਅੰਦਰ ਹਥਿਆਰ ਘਟਾਉਣ ਦਾ ਕਦਮ ਚੁੱਕਿਆ ਹੈ। ਬੰਡਾਈ ਗੋਲੀ ਕਾਂਡ ਵਿੱਚ ਇਸ ਸਾਲ 14 ਦਸੰਬਰ ਨੂੰ 15 ਕਤਲ ਕਰ ਦਿਤੇ ਗਏ ਸਨ। ਆਸਟ੍ਰੇਲੀਆ ਵਿੱਚ ਇਸ ਸਮੇਂ 40 ਲੱਖ ਤੋਂ ਵੱਧ ਹਥਿਆਰ ਹਨ ਤੇ ਦੇਸ਼ ਦੀ 2 ਕਰੋੜ 74 ਲੱਖ ਆਬਾਦੀ ਹੈ। ਇਸ ਫ਼ੈਸਲੇ ਅਨੁਸਾਰ ਕੇੰਦਰੀ ਤੇ ਰਾਜ ਸਰਕਾਰਾਂ 50:50 ਫ਼ੀਸਦੀ ਦੇ ਹਿਸਾਬ ਨਾਲ਼ ਹਥਿਆਰਾਂ ਦੀ ਕੀਮਤ ਮਾਲਕਾਂ ਨੂੰ ਵਾਪਿਸ ਅਦਾ ਕਰਨਗੇ।










