ਚੰਡੀਗੜ੍ਹ ,19 ਜਨਵਰੀ, Gee98 news service-
-ਦੋਰਾਹਾ ਦੇ ਐਸਐਚਓ ਗੈਂਗਸਟਰਾਂ ਨਾਲ ਇੱਕ ਮੁਕਾਬਲੇ ਵਿੱਚ ਕੋਈ ਫਾਇਰਿੰਗ ਦੌਰਾਨ ਵਾਲ-ਵਾਲ ਬਚੇ। ਇਸ ਪੁਲਿਸ ਮੁਕਾਬਲੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਦੋਰਾਹਾ ਤੋ ਰਾਮਪੁਰ ਛਾਉਣੀ ਰੋਡ ‘ਤੇ ਗੁਪਤ ਸੂਚਨਾ ਦੇ ਆਧਾਰ ‘ਤੇ ਚਿੱਟੇ ਰੰਗ ਦੀ ਸਕਾਰਪੀਓ ਕਾਰ ਨੂੰ ਪੁਲਿਸ ਪਾਰਟੀ ਨੇ ਰੋਕਿਆ ਜਿਸ ਵਿੱਚ ਪੁਲਿਸ ਨੂੰ ਮਿਲੀ ਪੱਕੀ ਜਾਣਕਾਰੀ ਅਨੁਸਾਰ ਮੁਲਜ਼ਿਮ ਸਵਾਰ ਸਨ। ਉਹਨਾਂ ਦੱਸਿਆ ਕਿ ਪੁਲਿਸ ਨੂੰ ਦੇਖਦੇ ਹੋਏ ਮੁਲਜ਼ਮਾਂ ਨੇ ਭੱਜਣ ਦੀ ਮਨਸ਼ਾ ਨਾਲ ਪਹਿਲਾਂ ਆਪਣੀ ਗੱਡੀ ਪੁਲਿਸ ਦੀ ਗੱਡੀ ਵਿੱਚ ਮਾਰੀ ਅਤੇ ਫਿਰ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਐਸਪੀਡੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਨੂੰ ਲੱਗੀਆਂ ਅਤੇ ਇੱਕ ਗੋਲੀ ਸਿੱਧੀ ਐਸ.ਐਚ.ਓ. ਆਕਾਸ਼ ਦੱਤ ਦੀ ਛਾਤੀ ‘ਤੇ ਲੱਗੀ, ਪਰ ਬੁਲੇਟ ਪਰ ਜੈਕੇਟ ਪਾਈ ਹੋਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਜਦੋਂ ਪੁਲਿਸ ਨੇ ਬਚਾਅ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਮੁੱਖ ਮੁਲਜ਼ਮ ਦੀ ਲੱਤ ‘ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਮੌਕੇ ‘ਤੇ ਹੀ ਦਬੋਚ ਲਿਆ, ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।










