Skip to main content

Gee 98News

… ਹੁਣ ਖਾਣ ਪੀਣ ਦੀਆਂ ਚੀਜ਼ਾਂ ਵਾਲੇ ਪੈਕੇਟਾਂ ਉੱਪਰ ਲੱਗੇਗਾ ਲਾਲ ਨਿਸ਼ਾਨ…ਲਿਖੀ ਹੋਵੇਗੀ ਚਿਤਾਵਨੀ

FSSAI ਨੇ ਸੁਪਰੀਮ ਕੋਰਟ ਵਿੱਚ ਦਿੱਤਾ ਹਲਫ਼ਨਾਮਾ

ਚੰਡੀਗੜ੍ਹ, 30 ਅਗਸਤ ( ਨਿਰਮਲ ਸਿੰਘ ਪੰਡੋਰੀ)-

-ਡੱਬਾ ਬੰਦ ਜਾਂ ਪੈਕੇਟਾਂ ਵਿੱਚ ਖਾਣ ਪੀਣ ਦੇ ਸਮਾਨ ‘ਚ ਜੇਕਰ ਨਮਕ, ਸ਼ੂਗਰ ਜਾਂ ਫੈਟ ਜ਼ਿਆਦਾ ਹੋਵੇਗੀ ਤਾਂ ਹੁਣ ਪੈਕੇਟਾਂ ‘ਤੇ ਲਾਲ ਰੰਗ ਦਾ ਨਿਸ਼ਾਨ ਹੋਵੇਗਾ ਜਿਸ ਉੱਪਰ ਚੇਤਾਵਨੀ ਵੀ ਲਿਖੀ ਹੋਵੇਗੀ। ਇੱਕ ਟਰੱਸਟ ਦੀ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਇਸ ਮਾਮਲੇ ‘ਚ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ ਜਿਸ ਵਿੱਚ ਅਥਾਰਿਟੀ ਨੇ ਦੱਸਿਆ ਹੈ ਕਿ ਖਾਣ ਪੀਣ ਦੇ ਸਮਾਨ ਦੇ ਬੰਦ ਪੈਕੇਟਾਂ ਉੱਪਰ ਇੱਕ ਛੇ ਕੋਣਾਂ ਵਾਲਾ ਲਾਲ ਰੰਗ ਦਾ ਨਿਸ਼ਾਨ ਲਗਾਇਆ ਜਾਵੇਗਾ ਜੋ ਪੈਕੇਟ ‘ਤੇ ਬਿਲਕੁਲ ਸਾਹਮਣੇ ਲਗਾਇਆ ਜਾਵੇਗਾ ਤੇ ਇਸ ਉੱਪਰ High Fat, High Sugar, High Salt ਲਿਖਿਆ ਹੋਵੇਗਾ। ਇਸ ਪਟੀਸ਼ਨ ਦੀ ਪਿਛਲੀ 13 ਅਗਸਤ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅਥਾਰਿਟੀ ਨੂੰ ਨਿਯਮਾਂ ‘ਚ ਦੇਰੀ ਕਾਰਨ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਕੀ ਸਰਕਾਰ ਨਹੀਂ ਚਾਹੁੰਦੀ ਕਿ ਉਸਦੇ ਨਾਗਰਿਕ ਸਿਹਤਮੰਦ ਖਾਣ ਅਤੇ ਸਿਹਤਮੰਦ ਰਹਿਣ, ਜਿਸ ਤੋਂ ਬਾਅਦ ਅਥਾਰਿਟੀ ਨੇ ਉਕਤ ਹਲਫ਼ਨਾਮਾ ਦਾਇਰ ਕੀਤਾ। ਖਾਣ ਪੀਣ ਦੇ ਬੰਦ ਪੈਕੇਟਾਂ ‘ਤੇ ਲਾਲ ਰੰਗ ਦੇ ਨਿਸ਼ਾਨ ‘ਤੇ ਚੇਤਾਵਨੀ ਲਿਖਣ ਸਬੰਧੀ ਯੋਜਨਾ ਨੂੰ ਦੋ ਪੜਾਅ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਜੋ ਉਤਪਾਦਕਾਂ ਨੂੰ ਆਪਣੇ ਉਤਪਾਦਨ ਵਿੱਚ ਸੁਧਾਰ ਕਰਨ ਦਾ ਮੌਕਾ ਮਿਲੇ। ‌

Gee98 Ads
error: Content is protected !!