Skip to main content

Gee 98News

ਅਧਿਆਪਕ ਦੇ ਰੂਪ ‘ਚ ਭੇੜੀਆ…12 ਸਾਲ ਦੀ ਵਿਦਿਆਰਥਣ ਦਾ ਤਿੰਨ ਮਹੀਨੇ ਤੱਕ ਜਬਰਜਨਾਹ ਕੀਤਾ ਅਧਿਆਪਕ ਨੇ…!

-ਬੱਚੀ ਨੂੰ ਜ਼ੁਬਾਨ ਬੰਦ ਰੱਖਣ ਲਈ ਦਿੱਤੀਆਂ ਧਮਕੀਆਂ…ਪੁਲਿਸ ‘ਤੇ ਵੀ ਲੱਗੇ ਗੰਭੀਰ ਦੋਸ਼

ਚੰਡੀਗੜ੍ਹ, 5 ਸਤੰਬਰ, Gee98 news service-

-ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ‘ਚੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੇ ਜਿੱਥੇ ਮਾਪਿਆਂ ਬੱਚਿਆਂ ਦੇ ਮਾਪਿਆਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਉੱਥੇ ਸਮੁੱਚੇ ਅਧਿਆਪਕ ਵਰਗ ਦਾ ਸਿਰ ਵੀ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦਾ ਇੱਕ ਅਧਿਆਪਕ 12 ਸਾਲ ਦੀ ਵਿਦਿਆਰਥਣ ਨਾਲ ਤਿੰਨ ਮਹੀਨੇ ਤੱਕ ਜਬਰਜਨਾਹ ਕਰਦਾ ਰਿਹਾ। ਬੀਤੇ ਦਿਨੀਂ 27 ਅਗਸਤ ਨੂੰ ਜਦੋਂ ਬੱਚੀ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮਹਿਲਾ ਡਾਕਟਰ ਨੇ ਬੱਚੀ ਦੀ ਸਰੀਰਕ ਜਾਂਚ ਦੌਰਾਨ ਦੇਖਿਆ ਕਿ ਬੱਚੀ ਦੇ ਗੁਪਤ ਅੰਗ ‘ਚੋਂ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਜਿਸ ਤੋਂ ਬਾਅਦ ਡਾਕਟਰ ਨੇ ਪਿਆਰ ਨਾਲ ਬੱਚੀ ਨੂੰ ਪੁੱਛਿਆ ਤਾਂ ਬੱਚੀ ਨੇ ਸਾਰੀ ਕਹਾਣੀ ਡਾਕਟਰ ਨੂੰ ਦੱਸ ਦਿੱਤੀ। ‌ ਇਸ ਤੋਂ ਪਹਿਲਾਂ ਤਿੰਨ ਮਹੀਨੇ ਤੱਕ ਅਧਿਆਪਕ ਨੇ ਬੱਚੀ ਨੂੰ ਧਮਕੀਆਂ ਦਿੱਤੀਆਂ ਜਿਸ ਕਰਕੇ ਬੱਚੀ ਨੇ ਆਪਣੀ ਜ਼ੁਬਾਨ ਬੰਦ ਰੱਖੀ ਅਤੇ ਆਪਣੇ ਨਾਲ ਹੋ ਰਹੀ ਜ਼ਬਰਦਸਤੀ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਹਸਪਤਾਲ ਦੀ ਮਹਿਲਾ ਡਾਕਟਰ ਮੰਜੂ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਪਰਿਵਾਰ ਨੂੰ ਕੁਝ ਨਹੀਂ ਪਤਾ ਸੀ ਕਿ ਬੱਚੀ ਨਾਲ ਕੀ ਹੋਇਆ ਹੈ ਪ੍ਰੰਤੂ ਜਦੋਂ ਬੱਚੀ ਦੀ ਜਾਂਚ ਕੀਤੀ ਗਈ ਤਾਂ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਜਿਸ ਤੋਂ ਬਾਅਦ ਸਮਝ ਵਿੱਚ ਆਇਆ ਕਿ ਬੱਚੀ ਨਾਲ ਕੁਝ ਮਾੜਾ ਹੋਇਆ ਹੈ। ਡਾਕਟਰ ਨੇ ਕਿਹਾ ਕਿ ਬੱਚੀ ਦੀ ਹਾਲਤ ਇਨੀ ਨਾਜ਼ੁਕ ਬਣੀ ਹੋਈ ਸੀ ਕਿ ਉਸ ਨੂੰ ਦਾਖਲ ਕਰਨ ਤੋਂ ਬਾਅਦ ਚਾਰ ਦਿਨਾਂ ਤੱਕ ਬਲੀਡਿੰਗ ਹੁੰਦੀ ਰਹੀ। 12 ਕੁ ਸਾਲ ਦੀ ਬੱਚੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਸਰਕਾਰੀ ਸਕੂਲ ਵਿੱਚ ਬੱਚੀ ਪੜਦੀ ਹੈ ਉੱਥੇ ਤਿੰਨ ਪੁਰਸ਼ ਅਧਿਆਪਕ ਹੀ ਹਨ, ਕੋਈ ਮਹਿਲਾ ਅਧਿਆਪਕ ਨਹੀਂ ਹੈ। ਉਹਨਾਂ ਦੱਸਿਆ ਕਿ ਬੱਚੀ ਨੂੰ ਫੇਲ ਕਰਨ, ਚਾਲ ਚਲਣ ਖਰਾਬ ਕਰਨ ਅਤੇ ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਅਧਿਆਪਕ ਨੇ ਬੱਚੀ ਨਾਲ ਸਰੀਰਕ ਸਬੰਧ ਬਣਾਏ ਅਤੇ ਉਹ ਲਗਾਤਾਰ ਤਿੰਨ ਮਹੀਨੇ ਇਹ ਕੁਕਰਮ ਕਰਦਾ ਰਿਹਾ। ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦ 27 ਅਗਸਤ ਨੂੰ ਬੱਚੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਤਾਂ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਦੱਸਿਆ ਕਿ ਉਸ ਨਾਲ ਰੇਪ ਹੋਇਆ ਹੈ ਬੱਚੀ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਅਧਿਆਪਕ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
-ਹੁਸ਼ਿਆਰਪੁਰ ਪੁਲਿਸ ‘ਤੇ ਵੀ ਲੱਗੇ ਗੰਭੀਰ ਦੋਸ਼
ਇਸ ਮਾਮਲੇ ਦਾ ਇੱਕ ਦੁਖਦਾਈ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਜਦ ਬੱਚੀ ਦਾ ਪਿਤਾ ਪੁਲਿਸ ਕੋਲ ਸ਼ਿਕਾਇਤ ਲੈ ਕੇ ਗਿਆ ਤਾਂ ਪੁਲਿਸ ਨੇ ਵੀ ਬੱਚੀ ‘ਤੇ ਬਿਆਨ ਬਦਲਣ ਲਈ ਦਬਾਅ ਬਣਾਇਆ। ਹਾਲਾਂਕਿ ਪੁਲਿਸ ਨੇ 27 ਅਗਸਤ ਨੂੰ ਹੀ ਐਫਆਈਆਰ ਦਰਜ ਕਰਕੇ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਪ੍ਰੰਤੂ ਬੱਚੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਬੱਚੀ ਨੂੰ ਡਰਾਇਆ ਤੇ ਧਮਕਾਇਆ ਗਿਆ ਕਿ ਉਹ ਆਪਣੇ ਬਿਆਨ ਬਦਲ ਲਵੇ। ਬੱਚੀ ਦੇ ਐਡਵੋਕੇਟ ਸੰਦੀਪ ਸ਼ਰਮਾ ਨੇ ਕਿਹਾ ਕਿ 27 ਅਗਸਤ ਨੂੰ ਪੁਲਿਸ ਨੇ ਐਫਆਈਆਰ ਦਰਜ ਕੀਤੀ ਪਰੰਤੂ 2 ਸਤੰਬਰ ਤੱਕ ਬੱਚੀ ਦੇ ਵਿੱਚ ਬਿਆਨ ਦਰਜ ਨਹੀਂ ਕਰਵਾਏ ਗਏ। ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਨੂੰ ਅਰਜ਼ੀ ਦੇਣੀ ਚਾਹੀਦੀ ਸੀ ਪਰੰਤੂ ਪੁਲਿਸ ਨੇ ਇਸ ਮਾਮਲੇ ਨੂੰ ਕਈ ਦਿਨਾਂ ਤੱਕ ਲਟਕਾ ਕੇ ਰੱਖਿਆ। ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਐਡਵੋਕੇਟ ਪੀਐਸ ਘੁੰਮਣ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਜਨਤਾ ਵਿੱਚ ਨਹੀਂ ਲਿਆਉਣਾ ਚਾਹੁੰਦੇ ਸੀ ਪ੍ਰੰਤੂ ਪੁਲਿਸ ਦੀ ਲਾਪਰਵਾਹੀ ਅਤੇ ਢਿੱਲੀ ਕਾਰਗੁਜ਼ਾਰੀ ਕਾਰਨ ਇਸ ਮਾਮਲੇ ਨੂੰ ਪਬਲਿਕ ਵਿੱਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਇਸ ਅਤਿ ਗੰਭੀਰ ਮਾਮਲੇ ਵਿੱਚ ਵੀ ਸਮੇਂ ਸਿਰ ਬਣਦੀ ਕਾਰਵਾਈ ਨਹੀਂ ਕੀਤੀ ਅਤੇ ਪੁਲਿਸ ਚਾਰ ਘੰਟੇ ਤੱਕ ਬੱਚੀ ਤੋਂ ਬੇਲੋੜੀ ਪੁੱਛਗਿੱਛ ਕਰਕੇ ਬੱਚੀ ਨੂੰ ਧਮਕਾਉਂਦੀ ਰਹੀ।ਹੁਸ਼ਿਆਰਪੁਰ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਗਈ ਹੈ, ਇਸ ਸਬੰਧੀ ਅਗਲੀ ਕਾਰਵਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।

Gee98 Ads

ਫੋਟੋ ਕੈਪਸ਼ਨ- ਸੰਕੇਤਿਕ ਫੋਟੋ

error: Content is protected !!