ਹੋਸ਼ ਅਤੇ ਜੋਸ਼ ਦੇ ਸੁਮੇਲ ਨਾਲ ਕੰਮ ਕਰਾਂਗਾ- ਕਾਲਾ ਢਿੱਲੋਂ
ਬਰਨਾਲਾ 20 ਨਵੰਬਰ (ਨਿਰਮਲ ਸਿੰਘ ਪੰਡੋਰੀ)-
ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਕਾਂਗਰਸ ਪਾਰਟੀ ਨੂੰ ਛੱਡਕੇ ਗਏ ਆਗੂਆਂ ਅਤੇ ਵਰਕਰਾਂ ਨੂੰ ਵਾਪਸ ਪਾਰਟੀ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਬਰਨਾਲਾ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਹਾਈਕਮਾਂਡ ਵਲੋਂ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਆਪਣੀ ਸਥਾਨਕ ਰਿਹਾਇਸ ‘ਤੇ ਸੁਭ ਕਾਮਨਾਵਾਂ ਦੇਣ ਆਏ ਪਾਰਟੀ ਵਰਕਰਾਂ ਦੇ ਪ੍ਰਭਾਵਸਾਲੀ ਇਕੱਠ ਵਿੱਚ ਖ਼ੁਸ਼ਮਿਜਾਜ਼ ਮੂਡ ‘ਚ ਗੱਲਬਾਤ ਕਰਦੇ ਹੋਏ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਜਿਥੇ ਟਕਸਾਲੀ ਬਜੁਰਗ ਆਗੂਆਂ ਦੇ ਹੋਸ਼ ਤੋਂ ਸੇਧ ਲੈਕੇ ਚੱਲਣ ਦੀ ਗੱਲ ਆਖੀ ਓਥੇ ਯੂਥ ਵਿੰਗ ਵੱਲ ਵੀ ਵਿਸ਼ੇਸ ਧਿਆਨ ਦੇਣ ਦੀ ਰਣਨੀਤੀ ਦਾ ਖੁਲਾਸਾ ਕੀਤਾ ਕਾਲਾ ਢਿੱਲੋਂ ਨੇ ਦਾਅਵਾ ਕੀਤਾ ਕਿ ਕੁਝ ਸਵਾਰਥੀ ਆਗੂ ਹੀ ਪਾਰਟੀ ਨੂੰ ਛੱਡਕੇ ਗਏ ਹਨ ਜਦ ਕਿ ਵਰਕਰ ਪਾਰਟੀ ਨਾਲ ਪਹਿਲਾਂ ਦੀ ਤਰ੍ਹਾਂ ਹੀ ਖੜੇ ਹਨ ਜਿੰਨਾ ਨੂੰ ਸਰਗਰਮ ਕਰਨ ਲਈ ਵਿਸ਼ੇਸ ਮੁਹਿੰਮ ਸੁਰੂ ਕੀਤੀ ਜਾਵੇਗੀ । ਕਾਲਾ ਢਿੱਲੋਂ ਨੇ ਪਾਰਟੀ ਵਲੋਂ ਬਖਸ਼ੇ ਜਿਲ੍ਹਾ ਪ੍ਰਧਾਨਗੀ ਦੇ ਮਾਣ ਲਈ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਮੁਨੀਸ਼ ਬਾਂਸਲ ਅਤੇ ਸੂਬਾ ਪ੍ਰਧਾਨਰ੍ਾਜਾ ਵੜਿੰਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ‘ਤੇ ਪ੍ਰਗਟ ਕੀਤੇ ਭਰੋਸੇ ‘ਤੇ ਖਰਾ ਓੁਤਰਨਗੇ । ਇਸ ਮੌਕੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ,ਕਾਂਗਰਸੀ ਆਗੂ ਸੂਰਤ ਸਿੰਘ ਬਾਜਵਾ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਲਦੇਵ ਸਿੰਘ ਭੁੱਚਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਿਰ ਸਨ ।











