Gee 98News

ਮਹਿਲ ਕਲਾਂ ਵਿਖੇ 29ਵਾਂ ਖੇਡ ਮੇਲਾ 27 ਦਸੰਬਰ ਨੂੰ

ਮਹਿਲ ਕਲਾਂ ਵਿਖੇ 29ਵਾਂ ਖੇਡ ਮੇਲਾ 27 ਦਸੰਬਰ ਨੂੰ

ਮਹਿਲ ਕਲਾਂ 13 ਦਸੰਬਰ ( ਜਸਵੰਤ ਸਿੰਘ ਲਾਲੀ )-

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਲੜੀ ਦਾ 29ਵਾਂ ਖੇਡ ਮੇਲਾ 27 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਸਬੰਧ ਵਿਚ ਕਲੱਬ ਦੀ ਮੀਟਿੰਗ ਫੁੱਟਬਾਲ ਮੈਦਾਨ ਵਿੱਚ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਕੱਤਰ ਜਗਦੀਪ ਸ਼ਰਮਾ ਨੇ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਟਬਾਲ ਓਪਨ, ਵਾਲੀਬਾਲ ਸ਼ੂਟਿੰਗ, ਟਰਾਲੀ ਬੈਕ ਅਤੇ ਮਾਂ ਖੇਡ ਕਬੱਡੀ ਦੇ ਦਿਲ ਖਿੱਚਵੇਂ ਮੁਕਾਬਲੇ ਕਰਵਾਏ ਜਾਣਗੇ। ਇਸ ਸਮੇਂ ਦੂਰੋਂ ਆਉਣ ਵਾਲੇ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣੇ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ।17 ਸਾਲ ਤੋਂ ਘੱਟ ਉਮਰ ਦੇ ਸਕੂਲੀ ਬੱਚਿਆਂ ਦੇ ਸਰਕਲ ਸਟਾਈਲ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਸਮੇਂ ਮੁੱਖ ਸਲਾਹਕਾਰ ਰਵਿੰਦਰ ਸਿੰਘ ਰਵੀ, ਕਨਵੀਨਰ ਵਰਿੰਦਰ ਕੁਮਾਰ ਪੱਪੂ, ਚੇਅਰਮੈਨ ਰਜਿੰਦਰ ਕੁਮਾਰ ਸਿੰਗਲਾ, ਉਪ ਚੇਅਰਮੈਨ ਚਰਨਜੀਤ ਸ਼ਰਮਾ ਬੱਬੂ, ਹਰਪਾਲ ਸਿੰਘ ਪਾਲਾ, ਮਨਦੀਪ ਸਿੰਘ ਧਾਲੀਵਾਲ, ਬਲਵੰਤ ਸਿੰਘ ਡੂ ਬਾਬਾ, ਸੁਖਦੀਪ ਸਿੰਘ ਸੀਪਾ, ਅਮਰੀਕ ਸਿੰਘ ਮੀਕਾ. ਟੋਨੀ ਈਨਾ ਹਾਜ਼ਰ ਸਨ।

Gee98 Ads
error: Content is protected !!