Skip to main content

Gee 98News

ਕੌਂਸਲਰ ਨੇ ਨਾਬਾਲਿਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ, ਮੁਕੱਦਮਾ ਦਰਜ

ਬਰਨਾਲਾ 28 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਨਗਰ ਕੌਂਸਲ ਭਦੌੜ ਦੇ ਇੱਕ ਕੌਂਸਲਰ ‘ਤੇ ਨਾਬਾਲਿਗਾ ਨਾਲ ਜਬਰਜਨਾਹ ਦਾ ਪਰਚਾ ਦਰਜ ਕੀਤਾ ਗਿਆ ਹੈ। ਇਹ ਕੌਂਸਲਰ ਅਕਾਲੀ ਦਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੇ ਪਿਤਾ ਨਾਲ ਇਸ ਕੌਂਸਲਰ ਦੇ ਦੋਸਤਾਨਾ ਸੰਬੰਧ ਸਨ। ਪੀੜਤ ਲੜਕੀ ਦਾ ਪਿਤਾ ਜਦ ਕੰਬਾਈਨ ਦਾ ਸੀਜ਼ਨ ਲਗਾਉਣ ਲਈ ਪੰਜਾਬ ਤੋਂ ਬਾਹਰ ਗਿਆ ਤਾਂ ਮਗਰੋਂ ਘਰ ਵਿੱਚ ਉਸਦੀ ਮਾਤਾ ਅਤੇ ਦੋ ਬੱਚੇ ਹੀ ਸਨ, ਉਹ ਕੌਂਸਲਰ ਨੁੰ ਘਰ ਦਾ ਧਿਆਨ ਰੱਖਣ ਲਈ ਕਹਿ ਕੇ ਗਿਆ ਸੀ ਪ੍ਰੰਤੂ ਕੌਂਸਲਰ ਨੇ ਉਸ ਦੇ ਪਰਿਵਾਰ ਨਾਲ ਵਿਸ਼ਵਾਸਘਾਤ ਕਰਦਿਆਂ ਉਸਦੀ ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਜਦ ਉਹ ਕੰਬਾਈਨ ਦਾ ਸੀਜ਼ਨ ਲਗਾ ਕੇ 24 ਦਸੰਬਰ 2022 ਨੂੰ ਵਾਪਸ ਘਰ ਆਇਆ ਤਾਂ ਉਸਦੀ ਨਬਾਲਿਗ ਲੜਕੀ ਸਹਿਮੀ ਹੋਈ ਸੀ, ਜਿਸ ਨੇ ਪੁੱਛਣ ‘ਤੇ ਰੋਂਦਿਆਂ ਦੱਸਿਆ ਕਿ ਕੌਂਸਲਰ ਪਿਛਲੇ ਲੰਬੇ ਸਮੇਂ ਤੋਂ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਹੈ ਅਤੇ ਇਸ ਸਬੰਧੀ ਨਾ ਦੱਸਣ ਲਈ ਉਹ ਉਸਨੂੰ ਡਰਾਉਦਾ ਧਮਕਾਉਦਾ ਰਿਹਾ ਹੇੈ। ਦੱਸਣਯੋਗ ਹੈ ਕਿ ਲਾਭ ਸਿੰਘ 2021 ਦੀਆਂ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ‘ਤੇ ਜਿੱਤ ਕੇ ਕੋੌਸਲਰ ਬਣਿਆ ਸੀ। ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕੋੌਸਲਰ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਜਾਰੀ ਕਰ ਦਿੱਤੀ ਹੈ।

error: Content is protected !!