Gee 98News

ਸਾਵਧਾਨ : ਠੱਗਾਂ ਨੇ ਫੋਨ ਕਰਕੇ ਹੀ ਠੱਗ ਲਏ 75000 ਰੁਪਏ

ਸਾਵਧਾਨ : ਠੱਗਾਂ ਨੇ ਫੋਨ ਕਰਕੇ ਹੀ ਠੱਗ ਲਏ 75000 ਰੁਪਏ

ਬਰਨਾਲਾ 29 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਮਹਿਲ ਕਲਾਂ ਦੇ ਇੱਕ ਵਿਅਕਤੀ ਨੂੰ ਦਿੱਲੀ ਦੇ ਰਹਿਣ ਵਾਲੇ ਠੱਗਾਂ ਨੇ ਫੋਨ ਉਪਰ ਹੀ 75000 ਦਾ ਚੂਨਾ ਲਗਾ ਦਿੱਤਾ । ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੀੜ੍ਹਤ ਸ਼ੇਖਰ ਗੁਪਤਾ ਪੁੱਤਰ ਜਗਦੀਸ਼ ਗੁਪਤਾ ਵਾਸੀ ਮਹਿਲ ਕਲਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖ਼ਾਸਤ ਦਿੱਤੀ ਜਿਸ ਦੇ ਅਧਾਰ ‘ਤੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ । ਠੱਗੀ ਦਾ ਸ਼ਿਕਾਰ ਹੋਏ ਸ਼ੇਖਰ ਗੁਪਤਾ ਅਨੁਸਾਰ ਉਸ ਨੂੰ 11 ਅਪਰੈਲ 2022 ਨੂੰ ਉਸ ਦੇ ਮੋਬਾਇਲ ਨੰਬਰ ‘ਤੇ ਫੋਨ ਕਰਕੇ ਕਿਸੇ ਵਿਅਕਤੀ ਨੇ ਕਿਹਾ ਕਿ ਉਹ “ਇੰਡੋਸਨ ਬੈਂਕ ਲੁਧਿਆਣਾ ਤੋਂ ਬੋਲਦਾ ਹੈ ਜੇਕਰ ਤੁਸੀ ਆਪਣੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਭੇਜ ਦਿਓ। ਜਿਸ ਤੋਂ ਬਾਅਦ ਸ਼ੇਖਰ ਗੁਪਤਾ ਨੇ ਆਪਣੇ ਆਧਾਰ, ਪੈਨ ਕਾਰਡ ਅਤੇ SBI ਬੈਂਕ ਦੇ ਕ੍ਰੈਡਿਟ ਕਾਰਡ ਦੀਆਂ ਫੋਟੋ ਕਾਪੀਆਂ ਭੇਜ ਦਿੱਤੀਆਂ । ਇਸ ਤੋਂ ਤੁਰੰਤ ਬਾਅਦ ਸ਼ੇਖਰ ਗੁਪਤਾ ਦੇ ਫੋਨ ‘ਤੇ ਇਕ ਲਿੰਕ ਆਇਆ ਜਿਸ ਉਪਰ ਕਲਿੱਕ ਕਰਨ ਤੋਂ ਬਾਅਦ ਉਸਦੇ ਕ੍ਰੈਡਿਟ ਕਾਰਡ ਵਿਚੋਂ ਦੋ ਐਂਟਰੀਆਂ ਰਾਹੀਂ 49999 ਅਤੇ 25000 ਰੁਪਏ ਕੱਟੇ ਗਏ। ਜਿਸ ਤੋਂ ਬਾਅਦ ਸ਼ੇਖਰ ਗੁਪਤਾ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਜਿਸਦੀ 9 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਬਰਨਾਲਾ ਪੁਲਿਸ ਨੇ ਦੋਸ਼ੀਆਂ ਰਜਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮੰਗਵਾਲ ਜਿਲ੍ਹਾ ਸੰਗਰੂਰ ਅਤੇ ਦਿੱਲੀ ਦੇ ਰਹਿਣ ਵਾਲੇ ਦੋਸ਼ੀਆਂ ਪੁਸਪਿੰਦਰਾ ਆਹੀਰਵਾਦ, ਸੰਦੀਪ ਕੁਮਾਰ ਗੁਪਤਾ ਆਦਿ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gee98 Ads
error: Content is protected !!