Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਹਰੀਗੜ੍ਹ ਅਤੇ ਬਡਬਰ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਹੋਇਆ

Nirmal Pandori by Nirmal Pandori
12/30/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪਿੰਡ ਹਰੀਗੜ੍ਹ ਅਤੇ ਬਡਬਰ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਹੋਇਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 30 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਸਾਉਣੀ ਰੁੱਤ ਦੀਆਂ ਗ੍ਰਾਮ ਸਭਾਵਾਂ ਮੀਟਿੰਗਾਂ ਦੀ ਲੜੀ ਤਹਿਤ ਬਲਾਕ ਬਰਨਾਲਾ ਦੇ ਪਿੰਡ ਹਰੀਗੜ੍ਹ ਅਤੇ ਬਡਬਰ ਦੀਆ ਗ੍ਰਾਮ ਪੰਚਾਇਤਾਂ ਵੱਲੋਂ ਗ੍ਰਾਮ ਸਭਾ ਦੇ ਆਮ ਇਜਲਾਸ ਕੀਤੇ ਗਏ ।ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਹੇਠ ਪਿੰਡ ਬਡਬਰ ਤੇ ਹਰੀਗੜ੍ਹ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਦੀਆਂ ਮੀਟਿੰਗਾਂ ਦੌਰਾਨ ਨਵੇਂ ਸਾਲ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਤਿਆਰ ਕੀਤੀ ਗਈ ਤੇ ਪਿੰਡਾਂ ਨੂੰ ਨਮੂਨੇ ਪੱਖੋਂ ਮਾਡਲ ਰੋਲ ਪਿੰਡ ਬਣਾਉਣ ਦਾ ਪ੍ਰਣ ਕੀਤਾ ਗਿਆ ।ਗ੍ਰਾਮ ਸਭਾ ਹਰੀਗੜ੍ਹ ਦੇ ਆਮ ਇਜਲਾਸ ਦੀ ਪ੍ਰਧਾਨਗੀ ਸਭਾਪਤੀ ਹਰਵਿੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਬੀ ਡੀ ਪੀ ੳ ਬਰਨਾਲਾ ਪ੍ਰਵੇਸ਼ ਕੁਮਾਰ ਨੇ ਹਾਜਰੀ ਲਗਵਾਈ। ਇਸ ਮੌਕੇ ਬੀ ਡੀ ਪੀ ੳ ਪ੍ਰਵੇਸ਼ ਕੁਮਾਰ ਨੇ ਹਾਜ਼ਰ ਲੋਕਾ ਨੂੰ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਦੱਸਿਆ ਤੇ ਮਹਿਕਮੇ ਦੀਆ ਸਕੀਮਾਂ ਤੋ ਜਾਣੂ ਕਰਵਾਇਆ । ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਖੁਦ ਉਲੀਕੀ । ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਨਵੇਂ ਵਰ੍ਹੇ ਦਾ 88 ਲੱਖ ਰੁਪਏ ਦਾ ਅਨੁਮਾਨਿਤ ਬਜਟ ਦਾ ਖਰੜ੍ਹਾ ਸਭਾ ਦੇ ਮੈਂਬਰਾਂ ਅੱਗੇ ਪੇਸ਼ ਕੀਤਾ ਗਿਆ, ਇਸ ਨੂੰ ਗ੍ਰਾਮ ਸਭਾ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ।ਸਰਪੰਚ ਹਰਵਿੰਦਰ ਸਿੰਘ ਤੇ ਪਰਮਜੀਤ ਭੁੱਲਰ ਨੇ ਟਿਕਾਉ ਵਿਕਾਸ ਦੇ ਟੀਚਿਆਂ ਬਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ , ਇੰਨਾਂ 9 ਥੀਮਾਂ ਦੇ ਟੀਚਿਆਂ ਵਿੱਚੋਂ 4 ਉਦੇਸ਼ਾਂ ਨੂੰ ਜੀ ਪੀ ਡੀ ਪੀ ਵਿੱਚ ਸ਼ਾਮਲ ਕਰ ਲਿਆ ਗਿਆ , ਜਿੰਨਾ ਤੇ ਗ੍ਰਾਮ ਪੰਚਾਇਤ ਵੱਲੋਂ ਨਵੇਂ ਵਿੱਤੀ ਸਾਲ ਦੌਰਾਨ ਕੰਮ ਕੀਤਾ ਜਾਣਾ ਹੈ । ਇਸ ਮੌਕੇ ਹਾਜਰ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਲੱਕੀ ਡਰਾਅ ਮੁਫ਼ਤ ਵਿੱਚ ਕੱਢੇ ਗਏ ।  ਇਸੇ ਹੀ ਤਰਾਂ ਗ੍ਰਾਮ ਪੰਚਾਇਤ ਬਡਬਰ ਦੇ ਆਮ ਇਜਲਾਸ ਵਿੱਚ ਚੇਅਰਪਰਸਨ ਕੁਲਦੀਪ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਗ੍ਰਾਮ ਸਭਾ ਦੇ ਮੈਂਬਰਾਂ ਅੱਗੇ ਸਾਲ 2023-24 ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾਂ ਦਾ ਖਰੜ੍ਹਾ ਪੇਸ਼ ਕੀਤਾ ਤੇ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ  ਪ੍ਰਵਾਨਗੀ ਦਿੱਤੀ । ਪਰਮਜੀਤ ਸਿੰਘ ਭੁੱਲਰ ਵੀ ਡੀ ੳ ਨੇ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ 9 ਥੀਮਾਂ ਬਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ।  ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਜੀ ਪੀ ਡੀ ਪੀ ਵਿੱਚ 3 ਥੀਮਾਂ ਨੂੰ ਸ਼ਾਮਲ ਕੀਤਾ ਗਿਆ,  ਇੰਨਾ ਵਿੱਚ ਗਰੀਬੀ ਮੁਕਤ ਅਤੇ ਵਧੇਰੇ ਆਜੀਵਿਕਾ ਵਾਲਾ ਪਿੰਡ,  ਸਿਹਤਮੰਦ ਪਿੰਡ , ਸਵੈ -ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ ਸ਼ਾਮਲ ਕਰਕੇ ਵੱਖੋ ਵੱਖਰਾ ਬਜਟ ਰੱਖਿਆ ਗਿਆ ।ਪੰਚਾਇਤ ਸਕੱਤਰ ਬੂਟਾ ਸਿੰਘ ਨੇ ਅਨੁਮਾਨਿਤ ਬਜਟ ਦੇ ਖਰੜ੍ਹੇ ਨੂੰ ਪੜ੍ਹ ਕੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸੁਣਾਇਆ ਤੇ ਪੇਡੂ ਵਿਕਾਸ ਮਹਿਕਮੇ ਦੀਆ ਸਕੀਮਾਂ ਦੀ ਜਾਣਕਾਰੀ ਦਿੱਤੀ । ਵਿਸ਼ੇਸ਼ ਮਹਿਮਾਨ ਭੁਪਿੰਦਰ ਸਿੰਘ ਜਟਾਣਾ ਚਾਉਕੇ ਨੇ  ਲੋਕਾਂ ਨੂੰ ਵਿਕਾਸ ਕਾਰਜਾਂ ਦੇ ਕੰਮ ਸੇਵਾ ਭਾਵਨਾ ਨਾਲ ਕਰਨ ਬਾਰੇ ਕਿਹਾ ਅਤੇ ਪਿੰਡ ਦੇ ਵਿਕਾਸ ਲਈ ਧੜੇਬੰਦੀ ਛੱਡ ਕੇ ਸਰਕਾਰ ਤੋ ਪਿੰਡਾਂ ਦੀ ਕਾਇਆ ਕਲਪ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ  । ਗ੍ਰਾਮ ਸਭਾਵਾਂ ਦੀਆ ਮੀਟਿੰਗਾਂ ਦੌਰਾਨ ਔਰਤਾਂ ਦੀ ਹਾਜਰੀ ਭਰਵੀਂ ਰਹੀ । ਵੱਖ ਵੱਖ ਵਿਭਾਗਾਂ ਤੋ ਆਏ ਅਧਿਕਾਰੀਆਂ ਨੇ ਸਰਕਾਰੀ ਯੋਜਨਾਵਾਂ ਬਾਰੇ ਲੌਕਾ ਨੂੰ ਜਾਣੂ ਕਰਵਾਇਆ । ਇਸ ਮੌਕੇ ਸਮੁੱਚੀ ਗ੍ਰਾਮ ਪੰਚਾਇਤ , ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਤੇ ਅਹੁਦੇਦਾਰ ਸ਼ਾਮਲ ਸਨ ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

06/19/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

06/19/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

06/18/2025
Load More
Previous Post

ਨਹਿਰੂ ਯੁਵਾ ਕੇਂਦਰ ਵਲੋਂ ਸਕਿਲ ਅਧਾਰਤ ਇੰਟਰੇਪ੍ਰੇਨੇਊਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ

Next Post

ਪੁਰਾਣੀ ਪੈਨਸ਼ਨ ਸਕੀਮ ਦਾ ਲੰਗੜਾ ਨੋਟੀਫਿਕੇਸ਼ਨ ਮੁਲਾਜ਼ਮਾਂ ਦਾ ਮੂੰਹ ਚਿੜਾ ਰਿਹਾ ਹੈ-ਬੀਹਲਾ

Nirmal Pandori

Nirmal Pandori

Related Posts

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
ਪੰਜਾਬ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

by Nirmal Pandori
06/19/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

by Nirmal Pandori
06/19/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

by Nirmal Pandori
06/18/2025
ਅਹਿਮ ਖ਼ਬਰ….ਪੰਜਾਬ ਸਰਕਾਰ ਨੇ HDFC ਬੈਂਕ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਪੰਜਾਬ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

by Nirmal Pandori
06/18/2025
ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ
ਪੰਜਾਬ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

by Nirmal Pandori
06/18/2025
CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ
ਪੰਜਾਬ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

by Nirmal Pandori
06/17/2025
Load More
Next Post
ਪੁਰਾਣੀ ਪੈਨਸ਼ਨ ਸਕੀਮ ਦਾ ਲੰਗੜਾ ਨੋਟੀਫਿਕੇਸ਼ਨ ਮੁਲਾਜ਼ਮਾਂ ਦਾ ਮੂੰਹ ਚਿੜਾ ਰਿਹਾ ਹੈ-ਬੀਹਲਾ

ਪੁਰਾਣੀ ਪੈਨਸ਼ਨ ਸਕੀਮ ਦਾ ਲੰਗੜਾ ਨੋਟੀਫਿਕੇਸ਼ਨ ਮੁਲਾਜ਼ਮਾਂ ਦਾ ਮੂੰਹ ਚਿੜਾ ਰਿਹਾ ਹੈ-ਬੀਹਲਾ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend