Gee 98News

…ਤੇ ਹੁਣ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਵੀ ਦੇਣਾ ਪਵੇਗਾ ਅਧਿਆਪਕ ਯੋਗਤਾ ਟੈਸਟ

-ਪੰਜਾਬ ਸਰਕਾਰ ਨੇ “ਅਧਿਆਪਕ ਯੋਗਤਾ ਟੈਸਟ” ਸ਼ਰਤ ਥੋਪੀ-ਡੀਟੀਐਫ

-168 ਡੀ.ਪੀ.ਈ. ਅਧਿਆਪਕਾਂ ਨੂੰ ਟੀ.ਈ.ਟੀ. ਬਹਾਨੇ ਨੌਕਰੀ ਤੋਂ ਵਿਰਵੇ ਕਰਨ ਦਾ ਵਿਰੋਧ

ਚੰਡੀਗੜ੍ਹ :

Gee98 Ads

ਪੰਜਾਬ ਸਰਕਾਰ ਵੱਲੋਂ 4161 ਮਾਸਟਰ ਕਾਡਰ ਅਸਾਮੀਆਂ ਵਿੱਚ ਫਿਜ਼ੀਕਲ ਅਧਿਆਪਕਾਂ ਲਈ 168 ਅਸਾਮੀਆਂ ਦੀ ਭਰਤੀ ‘ਤੇ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਦੀ ਸ਼ਰਤ ਰੱਖ ਦਿੱਤੀ ਗਈ ਹੈ।
ਪਹਿਲਾਂ ਪੰਜਾਬ ਸਰਕਾਰ ਵਲੋਂ ਇਸ ਵਿਸ਼ੇ ਦਾ ਟੀ.ਈ.ਟੀ. ਪੇਪਰ ਕਦੇ ਵੀ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਵਿਸ਼ੇ ਦੀ ਯੋਗਤਾ ਪ੍ਰੀਖਿਆ ਸਬੰਧੀ ਕਦੇ ਕੋਈ ਸਿਲੇਬਸ ਜਨਤਕ ਕੀਤਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਅਚਾਨਕ ਅਜਿਹਾ ਕਦਮ ਚੁੱਕਣ ਨਾਲ਼ ਬੇਰੁਜ਼ਗਾਰ ਡੀ.ਪੀ.ਈ. ਅਧਿਆਪਕਾਂ ‘ਦੇ ਭਵਿੱਖ ‘ਤੇ ਸੰਕਟ ਖੜਾ ਹੋ ਗਿਆ ਹੈ। ਦੂਜੇ ਪਾਸੇ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਵਿਖੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਡੀ.ਪੀ.ਈ. ਅਧਿਆਪਕਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ 4161 ਮਾਸਟਰ ਕਾਡਰ ਅਸਾਮੀਆਂ ਲਈ ਵਿਚਾਰਨ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬੇਲੋੜੇ ਟੈਸਟਾਂ ਦੇ ਰੂਪ ਵਿੱਚ ਲਗਾਏ ਜਾ ਰਹੇ ਅੜਿੱਕਿਆਂ ਬਹਾਨੇ ਰੁਜ਼ਗਾਰ ਪ੍ਰਾਪਤੀ ਨੂੰ ਮੁਸ਼ਕਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਡੀ.ਪੀ.ਈ. ਅਧਿਆਪਕਾਂ ਵੱਲੋਂ ਪੇਸ਼ੇਵਰ ਅਤੇ ਅਕਾਦਮਿਕ ਸਿੱਖਿਆ ਪਾਸ ਕੀਤੀ ਹੋਈ ਹੈ। ਡੀ.ਟੀ.ਐੱਫ. ਆਗੂ ਰਾਜੀਵ ਬਰਨਾਲਾ ਨੇ ਕਿਹਾ ਕਿ ਛਾਂਟੀ ਦੀ ਤਲਵਾਰ ਚਲਾ ਕੇ ਸਰਕਾਰੀ ਵਿਭਾਗਾਂ ਦਾ ਆਕਾਰ ਘੱਟ ਕੀਤਾ ਜਾ ਰਿਹਾ ਹੈ । ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਡੀ.ਪੀ.ਈ. ਅਧਿਆਪਕਾਂ ਨੂੰ ਟੀ.ਈ.ਟੀ. ਦੀ ਸ਼ਰਤ ਤੋਂ ਛੋਟ ਦੇਣ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।

error: Content is protected !!