Gee 98News

ਲੜਕੀ ਤੋਂ ਲੜਕਾ ਬਣਿਆ ਟਰਾਂਜੈਂਡਰ ਗਰਭਵਤੀ… ਦੇਵੇਗਾ ਬੱਚੇ ਨੂੰ ਜਨਮ

-ਦੇਸ਼ ਵਿੱਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ

ਬਰਨਾਲਾ 04 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਕੇਰਲ ਦੇ ਕੋਝੀਕੋਡ ਵਿਚ ਇਕ ਟ੍ਰਾਂਸਜੈਂਡਰ ਜੋੜਾ ਮਾਤਾ-ਪਿਤਾ ਬਣਨ ਵਾਲੇ ਹਨ। ਪਿਛਲੇ ਤਿੰਨ ਸਾਲ ਤੋਂ ਇਕੱਠੇ ਰਹਿ ਰਹੇ ਜਹਾਦ ਤੇ ਜੀਆ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਫੋਟੋ ਵਿਚ ਜਹਾਦ ਪ੍ਰੈਗਨੈਂਟ ਨਜ਼ਰ ਆ ਰਹੇ ਹਨ। ਦੇਸ਼ ਵਿਚ ਇਹ ਪਹਿਲਾ ਮਾਮਲਾ ਹੈ ਕਿ ਪੁਰਸ਼ ਟ੍ਰਾਂਸਜੈਂਡਰ ਇਕ ਬੱਚੇ ਨੂੰ ਜਨਮ ਦੇਵੇਗਾ।ਜੀਆ ਪਾਵਰ ਇਕ ਡਾਂਸਰ ਹੈ। ਉਹ ਪੁਰਸ਼ ਸੀ ਤੇ ਮਹਿਲਾ ਟ੍ਰਾਂਸਜੈਂਡਰ ਬਣੀ। ਜਹਾਦ ਲੜਕੀ ਸੀ ਤੇ ਉਹ ਪੁਰਸ਼ ਟ੍ਰਾਂਸਜੈਂਡਰ ਬਣੇ। ਪ੍ਰੈਗਟਨੈਂਟ ਹੋਣ ਲਈ ਜਹਾਦ ਨੇ ਉਸ ਪ੍ਰੋਸੈਸ ਨੂੰ ਬੰਦ ਕਰ ਦਿੱਤਾ ਜਿਸ ਜ਼ਰੀਏ ਉਹ ਮਹਿਲਾ ਤੋਂ ਪੁਰਸ਼ ਵਿਚ ਤਬਦੀਲ ਹੋ ਰਹੇ ਸਨ। ਜਹਾਦ ਦੀ ਪਾਰਟਨਰ ਜੀਆ ਨੇ ਇੰਸਟਾਗ੍ਰਾਮ ‘ਤੇ ਪੋਸਟ ਵਿਚ ਲਿਖਿਆ ਕਿ ਅਸੀਂ ਮਾਂ ਬਣਨ ਦੇ ਮੇਰੇ ਸੁਪਨੇ ਅਤੇ ਪਿਤਾ ਬਣਨ ਦੇ ਮੇਰੇ ਪਾਰਟਨਰ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੇ ਹਾਂ। 8 ਮਹੀਨੇ ਦਾ ਭਰੂਣ ਹੁਣ ਜਹਾਦ ਦੇ ਪੇਟ ਵਿਚ ਹੈ। ਮੈਂ ਜਨ ਤੋਂ ਜਾਂ ਸਰੀਰ ਤੋਂ ਇਕ ਮਹਿਲਾ ਨਹੀਂ ਸੀ ਪਰ ਮੇਰੇ ਅੰਦਰ ਇਕ ਸੁਪਨਾ ਸੀ ਕਿ ਕੋਈ ਮੈਨੂੰ ਮਾਂ ਕਹੇ। ਸਾਨੂੰ ਇਕੱਠੇ ਰਹਿੰਦੇ 3 ਸਾਲ ਹੋ ਗਏ ਹਨ। ਮੇਰੀ ਮਾਂ ਬਣਨ ਦੇ ਸੁਪਨੇ ਦੀ ਤਰ੍ਹਾਂ ਜਹਾਦ ਦਾ ਪਿਤਾ ਬਣਨ ਦਾ ਸੁਪਨਾ ਹੈ।ਜਦੋਂ ਅਸੀਂ ਨਾਲ ਰਹਿਣਾ ਸ਼ੁਰੂ ਕੀਤੀਤਾਂ ਅਸੀਂ ਸੋਚਿਆ ਕਿ ਸਾਡਾ ਜੀਵਨ ਹੋਰ ਟ੍ਰਾਂਸਜੈਂਡਰਾਂ ਤੋਂ ਵੱਖਰਾ ਹੋਣਾ ਚਾਹੀਦਾ ਹੈ। ਜ਼ਿਆਦਾਤਰ ਟ੍ਰਾਂਸਜੈਂਡਰ ਕੱਪਲ ਦਾ ਸਮਾਜ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਾਈਕਾਟ ਕਰ ਦਿੱਤਾ ਜਾਂਦਾ ਹੈ। ਅਸੀਂ ਇਕ ਬੱਚਾ ਚਾਹੁੰਦੇ ਸੀ ਤਾਂ ਕਿ ਇਸ ਦੁਨੀਆ ਵਿਚ ਸਾਡੇ ਦਿਨ ਖਤਮ ਹੋਣ ਦੇ ਬਾਅਦ ਕੋਈ ਸਾਡਾ ਆਪਣਾ ਹੋਵੇ। ਜਦੋਂ ਅਸੀਂ ਬੱਚੇ ਦਾ ਫੈਸਲਾ ਕੀਤਾ ਉਦੋਂ ਜਹਾਦ ਦੀ ਬ੍ਰੈਸਟ ਰਿਮੂਵਲ ਸਰਜਰੀ ਦੀ ਪ੍ਰਕਿਰਿਆ ਚੱਲ ਰਹੀ ਸੀ ਜਿਸ ਨੂੰ ਗਰਭ ਅਵਸਥਾ ਲਈ ਰੋਕ ਦਿੱਤਾ ਗਿਆ।

Gee98 Ads
error: Content is protected !!