Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮੈਨੂੰ ਫੇਸਬੁੱਕ ਪੇਜ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ-ਸਿਮਰਜੀਤ ਸਿੰਘ ਬੈਂਸ

Nirmal Pandori by Nirmal Pandori
02/10/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਮੈਨੂੰ ਫੇਸਬੁੱਕ ਪੇਜ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ-ਸਿਮਰਜੀਤ ਸਿੰਘ ਬੈਂਸ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਜ਼ਮਾਨਤ ਮਿਲਣ ਤੋਂ ਬਾਅਦ ਬਰਨਾਲਾ ਜੇਲ੍ਹ ਤੋਂ ਹੋਈ ਰਿਹਾਈ

ਬਰਨਾਲਾ 10 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਆਪਣੇ ਉਪਰ ਦਰਜ਼ ਕੇਸਾਂ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਬਰਨਾਲਾ ਜੇਲ੍ਹ ਚੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ “ਆਫੀਸੀਅਲ ਪੇਜ ‘ਤੇ” ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪ੍ਰੰਤੂ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਸ਼ੁਰੂ ਕੀਤੀ ਲੜਾਈ ਇੰਝ ਹੀ ਜਾਰੀ ਰੱਖਣਗੇ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਉਨ੍ਹਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇਹਨਾਂ ਲੁੱਟਣ ਵਾਲਿਆਂ ਦੀ ਬੁਖਲਾਹਟ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਆਪਣੇ ਉੱਪਰ ਦਰਜ਼ ਕੇਸਾਂ ਬਾਰੇ ਗੱਲ ਕਰਦੇ ਹੋਏ ਬੈਂਸ ਨੇ ਕਿਹਾ ਕਿ ਸਾਰੇ ਕੇਸ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਕਾਨੂੰਨ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਕੀਮਤ ਗੁਆਂਢੀ ਸੂਬਿਆਂ ਤੋਂ ਲੈਣ ਸਬੰਧੀ ਅੰਦੋਲਨ ਪਹਿਲਾਂ ਵਾਂਗ ਪੂਰੇ ਜ਼ੋਰ ਨਾਲ ਸ਼ੁਰੂ ਕੀਤਾ ਜਾਵੇਗਾ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਗੱਲਬਾਤ ਕਰਦੇ ਹੋਏ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਦਿੱਲੀ ਦੇ ਇਸ਼ਾਰੇ ‘ਤੇ ਨੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਸਨ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਨ੍ਹਾਂ ਦੀ ਹਮਾਇਤ ਕਰਦੇ ਸਨ ਪ੍ਰੰਤੂ ਹੁਣ ਪੰਜਾਬ ‘ਚ ਆਪਣੀ ਸਰਕਾਰ ਬਣਨ ਤੋਂ ਬਾਅਦ ਇਹ ਵਿਧਾਇਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਕਿਉਂ ਨਹੀਂ ਮੰਗਦੇ। ਬੈਂਸ ਨੇ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੈ ਤੇ ਸਿੱਧੂ ਮੂਸੇਵਾਲੇ ਦੇ ਕਤਲ ਸਬੰਧੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਇਕ ਇਕ ਮਹੀਨੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਪ੍ਰੰਤੂ 11 ਮਹੀਨੇ ਬੀਤਣ ਦੇ ਬਾਵਜੂਦ ਵੀ ਕੁਝ ਨਹੀਂ ਕੀਤਾ। ਬੈਂਸ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਜਲੰਧਰ ‘ਚ ਲਤੀਫਪੁਰਾ ਉਜਾੜੇ ਦੀ ਕਹਾਣੀ ਪੰਜਾਬ ਸਰਕਾਰ ਦੀ ਨਲਾਇਕੀ ਦੀ ਮੂੰਹ ਬੋਲਦੀ ਮਿਸਾਲ ਹੈ। ਬੈਂਸ ਨੇ ਕਿਹਾ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ। ਮਾਲ ਵਿਭਾਗ ਦੀ ਮਿਸਾਲ ਦਿੰਦੇ ਹੋਏ ਬੈਂਸ ਨੇ ਕਿਹਾ ਕਿ ਜਿਹੜੀ ਰਜਿਸਟਰੀ ਕਰਵਾਉਣ ਖਾਤਰ ਪਹਿਲਾਂ ਲੋਕਾਂ ਨੂੰ ਪੰਜ ਹਜ਼ਾਰ ਦੀ ਰਿਸ਼ਵਤ ਦੇਣੀ ਪੈਂਦੀ ਸੀ ਹੁਣ 50000 ਦੀ ਦੇਣੀ ਪੈਂਦੀ ਹੈ।‌ ਉਨ੍ਹਾਂ ਕਿਹਾ ਕਿ ਜਾਨੋਂ ਮਾਰਨ ਦੀ ਧਮਕੀ ਨੂੰ ਉਹ ਇੱਕ ਚੁਣੌਤੀ ਵਜੋਂ ਲੈਂਦੇ ਹਨ ਅਤੇ ਪੰਜਾਬ ਨੂੰ ਲੁਟਣ ਵਾਲੇ ਮਾਫੀਏ ਨਾਲ ਦੋ ਹੱਥ ਕਰਨ ਲਈ ਉਹ ਪੂਰੇ ਉਤਸ਼ਾਹ ਨਾਲ ਮੈਦਾਨ ਵਿਚ ਉਤਰਨਗੇ। ਬਰਨਾਲਾ ਜੇਲ੍ਹ ਵਿੱਚੋਂ ਬੈਂਸ ਦੀ ਰਿਹਾਈ ਮੌਕੇ ਉਨ੍ਹਾਂ ਦੇ ਸਮਰਥਕਾਂ ਦਾ ਠਾਠਾਂ ਮਾਰਦਾ ਇਕੱਠ ਜੁੜਿਆ ਹੋਇਆ ਸੀ। ਬੈਂਸ ਦੇ ਜੇਲ੍ਹ ਚੋਂ ਬਾਹਰ ਆਉਣ ‘ਤੇ ਉਨ੍ਹਾਂ ਦੇ ਸਮਰਥਕਾਂ ਦੇ ਇਕੱਠ ਨੂੰ ਪੁਲਿਸ ਨੇ ਪੂਰੀ ਮੁਸ਼ੱਕਤ ਨਾਲ ਕੰਟਰੋਲ ਕੀਤਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

03/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

03/24/2026
ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

03/24/2026
Load More
Previous Post

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਹੁਕਮ

Next Post

ਪਿੰਡ ਰੂੜੇਕੇ ਵਿਖੇ ਮਾਡਰਨ ਲਾਇਬ੍ਰੇਰੀ 30 ਲੱਖ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ

Nirmal Pandori

Nirmal Pandori

Related Posts

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ
ਬਰਨਾਲਾ ਆਸ-ਪਾਸ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

by Nirmal Pandori
03/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

by Nirmal Pandori
03/24/2026
ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ
ਬਰਨਾਲਾ ਆਸ-ਪਾਸ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

by Nirmal Pandori
03/24/2026
ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ
ਪੰਜਾਬ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

by Nirmal Pandori
03/23/2026
ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

by Nirmal Pandori
03/23/2026
ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਪੰਜਾਬ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

by Nirmal Pandori
03/23/2026
Load More
Next Post
ਪਿੰਡ ਰੂੜੇਕੇ ਵਿਖੇ ਮਾਡਰਨ ਲਾਇਬ੍ਰੇਰੀ 30 ਲੱਖ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ

ਪਿੰਡ ਰੂੜੇਕੇ ਵਿਖੇ ਮਾਡਰਨ ਲਾਇਬ੍ਰੇਰੀ 30 ਲੱਖ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend