Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਲੋਂ ਮੁਹਿੰਮ ਦੀ ਸ਼ੁਰੂਆਤ

Nirmal Pandori by Nirmal Pandori
02/10/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਲੋਂ ਮੁਹਿੰਮ ਦੀ ਸ਼ੁਰੂਆਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 10 ਫਰਵਰੀ (ਰਾਜਿੰਦਰ ਸ਼ਰਮਾ)-

ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਕਾਬਲ ਬਣਾਉਣ ਸਬੰਧੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਅਧਿਆਪਕਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ । ਇਹ ਟੀਮਾਂ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਸੰਪਰਕ ਕਰਕੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਸੰਬੰਧੀ ਜਾਗਰੂਕ ਕਰਨਗੇ। ਇਸ ਲੜੀ ਤਹਿਤ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਸ੍ਰੀ ਗੁਰਬਖਸ਼ੀਸ਼ ਸਿੰਘ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਹਿਲਾਂ ਚੌਕ (ਸੰਗਰੂਰ) ਤੋਂ ਕੀਤੀ ਗਈ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਨਵਰਾਜ ਕੌਰ ਵਲੋਂ ਵਿਦਿਆਰਥੀਆਂ ਨੂੰ ਕਿੱਤਾ ਅਗਵਾਈ, ਨਸ਼ਿਆਂ ਦੇ ਦੁਰਪ੍ਰਭਾਵ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਦੇ ਸਿਵਲ ਇੰਜੀਨੀਅਰਿੰਗ ਦੇ ਅਫਸਰ ਇੰਚਾਰਜ ਅਤੇ ਕੋ-ਕੋਆਰਡੀਨੇਟਰ (ਬੱਡੀ ਪ੍ਰਾਜੈਕਟ) ਤਕਨੀਕੀ ਸਿੱਖਿਆ ਵਿਭਾਗ, ਪੰਜਾਬ ਪ੍ਰੋ ਗੁਰਬਖਸ਼ੀਸ਼ ਸਿੰਘ ਨੇ ਬਤੌਰ ਮੁੱਖ ਵਕਤਾ ਸ਼ਮੂਲੀਅਤ ਕੀਤੀ ਅਤੇ ਨੌਜਵਾਨਾਂ ਦੇ ਹੁਨਰ ਵਿਕਾਸ ਵਿੱਚ ਤਕਨੀਕੀ ਸਿੱਖਿਆ ਦੇ ਯੋਗਦਾਨ ਸੰਬੰਧੀ ਕੂੰਜੀਵਤ ਭਾਸ਼ਨ ਦਿੱਤਾ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਮੁਹਿੰਮ ਦਾ ਆਗਾਜ਼ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਹਿਲਾਂ ਚੌਕ (ਸੰਗਰੂਰ) ਤੋਂ ਕੀਤਾ ਜਾ ਰਿਹਾ ਹੈ। ਤਾਂ ਜੋ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਕੇ ਉਦਯੋਗਿਕ ਇਕਾਈਆਂ ਦੇ ਅਨੁਕੂਲ ਬਣਾਇਆ ਜਾ ਸਕੇ। ਉਨ੍ਹਾਂ ਪੌਲੀਟੈਕਨਿਕ ਕਾਲਜਾਂ ਵਿੱਚ ਦਾਖਲੇ, ਤਕਨੀਕੀ ਸਿੱਖਿਆ ਮਹੱਤਤਾ, ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਵਜੀਫਾ ਸਕੀਮਾਂ ਅਤੇ ਉਦਯੋਗਿਕ ਕਰਨ ਦੇ ਯੁੱਗ ਵਿੱਚ ਪੌਲੀਟੈਕਨਿਕ ਪਾਸ ਵਿਦਿਆਰਥੀਆਂ ਦੇ ਨਿਰਣਾਇਕ ਰੋਲ ਉਪਰ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਤਕਨੀਕੀ ਸਿੱਖਿਆ ਹਾਸਲ ਕਰਨ ਉਪਰੰਤ ਵਿਦਿਆਰਥੀ ਸਵੈ-ਰੋਜ਼ਗਾਰ ਸ਼ੁਰੂ ਕਰ ਹੋਰਨਾਂ ਲੋਕਾਂ ਨੂੰ ਵੀ ਰੋਜ਼ਗਾਰ ਦੇ ਸਕਦੇ ਹਨ। ਉਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਨਸ਼ਿਆਂ ਦੇ ਦੁਰਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਲਾਹਣਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਲਈ ਅਪੀਲ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਆਮ ਜਾਣਕਾਰੀ ਵਿੱਚ ਵਾਧਾ ਕਰਨ ਲਈ ਤਕਨੀਕੀ ਸਿੱਖਿਆ ਸੰਬੰਧੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪ੍ਰੋਗਰਾਮ ਅਫਸਰ ਸ੍ਰੀ ਪ੍ਰਮਿੰਦਰ ਕੁਮਾਰ ਲੌਂਗੋਵਾਲ, ਸਟੇਟ ਐਵਾਰਡੀ, ਲੈਕਚਰਾਰ ਸਾਇੰਸ ਸ੍ਰੀਮਤੀ ਚਰਨਦੀਪ ਸੋਨੀਆ, ਲੈਕਚਰਾਰ ਸ੍ਰੀ ਰਾਜੇਸ਼ ਕੁਮਾਰ, ਲੈਕਚਰਾਰ ਸ੍ਰੀਮਤੀ ਨਰੇਸ਼ ਰਾਣੀ, ਲੈਕਚਰਾਰ ਸ੍ਰੀ ਗੁਰਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਨਵਰਾਜ ਕੌਰ ਨੇ ਤਕਨੀਕੀ ਸਿੱਖਿਆ ਵਿਭਾਗ ਦੀ ਇਸ ਪਹਿਲ ਕਦਮੀ ਲਈ ਪ੍ਰਸੰਸਾ ਕੀਤੀ। ਕਾਲਜ ਦੇ ਪ੍ਰਿੰਸੀਪਲ ਸ੍ਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਖੀ ਵਿਭਾਗ ਅਪਲਾਈਡ ਸਾਇੰਸ ਸ੍ਰੀ ਕ੍ਰਿਸ਼ਨ ਸਿੰਘ, ਅਫਸਰ ਇੰਚਾਰਜ ਮਕੈਨੀਕਲ ਡਾH ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਵੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਤਾਂ ਜੋ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਸਕੂਲਾਂ ਨਾਲ ਸਹਿਯੋਗ ਕਰਕੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਵੱਲ ਪ੍ਰੇਰਿਤ ਕੀਤਾ ਜਾ ਸਕੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

05/10/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

05/09/2026
Load More
Previous Post

ਪਿੰਡ ਰੂੜੇਕੇ ਵਿਖੇ ਮਾਡਰਨ ਲਾਇਬ੍ਰੇਰੀ 30 ਲੱਖ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ

Next Post

ਨੌਜਵਾਨ ਪੀੜ੍ਹੀ ਨੂੰ ਸਾਖ਼ਰ ਕਰਨ ਲਈ ਸਿਸਟਮ ‘ਚ ਤਬਦੀਲੀ ਬਹੁਤ ਜ਼ਰੂਰੀ- ਨਿਰਮਲ ਦੋਸਤ

Nirmal Pandori

Nirmal Pandori

Related Posts

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

by Nirmal Pandori
05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

by Nirmal Pandori
05/10/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ
ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

by Nirmal Pandori
05/09/2026
ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ
ਪੰਜਾਬ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

by Nirmal Pandori
05/09/2026
– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ
ਪੰਜਾਬ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

by Nirmal Pandori
05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਪੰਜਾਬ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

by Nirmal Pandori
05/08/2026
Load More
Next Post
ਨੌਜਵਾਨ ਪੀੜ੍ਹੀ ਨੂੰ ਸਾਖ਼ਰ ਕਰਨ ਲਈ ਸਿਸਟਮ ‘ਚ ਤਬਦੀਲੀ ਬਹੁਤ ਜ਼ਰੂਰੀ- ਨਿਰਮਲ ਦੋਸਤ

ਨੌਜਵਾਨ ਪੀੜ੍ਹੀ ਨੂੰ ਸਾਖ਼ਰ ਕਰਨ ਲਈ ਸਿਸਟਮ 'ਚ ਤਬਦੀਲੀ ਬਹੁਤ ਜ਼ਰੂਰੀ- ਨਿਰਮਲ ਦੋਸਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend