Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬੀ ਭਾਸ਼ਾ ‘ਚ ਬੋਰਡ ਲਾਉਣ ਸਬੰਧੀ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ 

Nirmal Pandori by Nirmal Pandori
02/15/2023
in ਬਰਨਾਲਾ ਆਸ-ਪਾਸ
Reading Time: 1 min read
A A
0
ਪੰਜਾਬੀ ਭਾਸ਼ਾ ‘ਚ ਬੋਰਡ ਲਾਉਣ ਸਬੰਧੀ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ 
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 15 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿੱਜੀ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਬੋਰਡ 21 ਫਰਵਰੀ ਤੋਂ ਪਹਿਲਾਂ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣ ਬਾਰੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਜਾਗਰੂਕ ਕਰਨ ਹਿੱਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਡਿਪਟੀ ਕਮਿਸ਼ਨਰ ਮੈਡਮ ਪੂਨਮਜੀਤ ਕੌਰ ਵੱਲੋਂ ਹਰੀ ਝੰਡੀ ਵਿਖਾ ਕੇ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਰਵਾਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਅਤੇ ਅਰਧ ਸਰਕਾਰੀ ਦਫਤਰਾਂ, ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆਂ ਦੇ ਨਾਮ ਬੋਰਡ ਸਭ ਤੋਂ ਉੱਪਰ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣ ਦੇ ਨਾਲ ਨਾਲ ਨਿੱਜੀ ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਨਾਮ ਬੋਰਡ ਵੀ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣੇ ਜ਼ਰੂਰੀ ਹਨ। ਉਨ੍ਹਾਂ ਦੁਕਾਨਦਾਰਾਂ ਅਤੇ ਹੋਰ ਨਿੱਜੀ ਅਦਾਰਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ 21 ਫਰਵਰੀ ਤੋਂ ਪਹਿਲਾਂ ਪਹਿਲਾਂ ਸਰਕਾਰੀ ਹਦਾਇਤਾਂ ਅਨੁਸਾਰ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣੇ ਯਕੀਨੀ ਬਣਾਏ ਜਾਣ। ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਨਾਮ ਬੋਰਡ ਅਤੇ ਦਿਸ਼ਾ ਸੂਚਕ ਬੋਰਡ ਲਗਾਉਣ ਦੀਆਂ ਸੂਬਾ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦੇਣ ਲਈ ਜਿੱਥੇ ਦੁਕਾਨਦਾਰਾਂ ਨੂੰ ਪੈਂਫਲੇਟ ਵੰਡੇ ਗਏ ਹਨ, ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ ‘ਚ ਰੈਲੀ ਵੀ ਕੱਢੀ ਗਈ। ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਦੇ ਮਾਣ ਸਤਿਕਾਰ ਦੀ ਬਹਾਲੀ ਦਾ ਹੋਕਾ ਦਿੰਦੇ ਨਾਅਰੇ ਲਗਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੁਕਾਨਦਾਰ ਅਤੇ ਹੋਰ ਅਦਾਰਿਆਂ ਦੇ ਮਾਲਕ ਨਾਮ ਬੋਰਡ ਉਪਰ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਤੋਂ ਹੇਠਾਂ ਮਰਜ਼ੀ ਅਨੁਸਾਰ ਕਿਸੇ ਹੋਰ ਭਾਸ਼ਾ ਵਿੱਚ ਵੀ ਆਪਣੇ ਅਦਾਰੇ ਦਾ ਨਾਮ ਲਿਖ ਸਕਦੇ ਹਨ। ਉਨ੍ਹਾਂ ਕਿਹਾ ਕਿ ਬੋਰਡ ਲਿਖਣ ਸਮੇਂ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਦੇ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ, ਸੁਖਮੁਨੀ ਸਿੰਘ ਕਲਰਕ ਅਤੇ ਗੋਬਿੰਦ ਸਿੰਘ ਸਮੇਤ ਸਕੂਲ ਦੇ ਅਧਿਆਪਕ ਹਰਦੀਪ ਕੁਮਾਰ, ਰਣਜੀਤ ਸਿੰਘ ਜੰਡੂ, ਪ੍ਰਮੋਦ ਕੁਮਾਰ ਲੈਕਚਰਾਰ, ਮੈਡਮ ਰਵਨੀਤ ਸ਼ਰਮਾ, ਵਰਿੰਦਰ ਕੌਰ, ਬਿੱਕਰ ਸਿੰਘ, ਅਸ਼ੀਸ਼ ਗੋਇਲ ਤੇ ਮਨਜੀਤ ਸਿੰਘ ਵੀ ਹਾਜ਼ਰ ਸਨ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

06/14/2025
Load More
Previous Post

ਮਹਿਲ ਕਲਾਂ ਵਿਖੇ ਨਵੇਂ ਬੀਡੀਪੀਓ ਸੋਢੀ ਨੇ ਚਾਰਜ ਸੰਭਾਲਿਆ

Next Post

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗੈਲਰੀ ’ਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਤਸਵੀਰ ਲਗਾਈ  

Nirmal Pandori

Nirmal Pandori

Related Posts

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ
ਬਰਨਾਲਾ ਆਸ-ਪਾਸ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

by Nirmal Pandori
06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ
ਬਰਨਾਲਾ ਆਸ-ਪਾਸ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

by Nirmal Pandori
06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ
ਬਰਨਾਲਾ ਆਸ-ਪਾਸ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

by Nirmal Pandori
06/14/2025
ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ
ਬਰਨਾਲਾ ਆਸ-ਪਾਸ

ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ

by Nirmal Pandori
06/13/2025
ਨਗਰ ਕੌਂਸਲ ਬਰਨਾਲਾ ਦੀ ਖਾਲੀ ਕੁਰਸੀ : ਆਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ…!
ਬਰਨਾਲਾ ਆਸ-ਪਾਸ

ਵਾਹ ! ਨਗਰ ਕੌਂਸਲ ਬਰਨਾਲਾ ਦੇ ਕੰਮ ਨਿਆਰੇ…30 ਕਰੋੜ ਦੇ ਟੈਂਡਰਾਂ ‘ਚੋਂ ਸਿੱਧੀ 6 ਕਰੋੜ ਦੀ ਕਟੌਤੀ

by Nirmal Pandori
06/10/2025
ਬਰਨਾਲਾ ਦੇ 317 ਏਕੜ ਰਕਬੇ ‘ਚ ਅਰਬਨ ਅਸਟੇਟ ਵਿਕਸਿਤ ਕਰਨ ਦਾ ਮਾਮਲਾ ਖਟਾਈ ‘ਚ…ਕਿਸਾਨਾਂ ਵੱਲੋਂ ਵਿਰੋਧ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਦੇ 317 ਏਕੜ ਰਕਬੇ ‘ਚ ਅਰਬਨ ਅਸਟੇਟ ਵਿਕਸਿਤ ਕਰਨ ਦਾ ਮਾਮਲਾ ਖਟਾਈ ‘ਚ…ਕਿਸਾਨਾਂ ਵੱਲੋਂ ਵਿਰੋਧ ਸ਼ੁਰੂ

by Nirmal Pandori
06/10/2025
Load More
Next Post
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗੈਲਰੀ ’ਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਤਸਵੀਰ ਲਗਾਈ  

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗੈਲਰੀ ’ਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਤਸਵੀਰ ਲਗਾਈ  

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ

…ਭੂਰੀ ਵਾਲੇ ਸੰਤ ਸ਼ੰਕਰਾਨੰਦ ਦੀ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ…..!

ਬੈਂਕ ਮੈਨੇਜਰ ਨੇ ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਕੀਤੀ ਆਤਮਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend