Skip to main content

Gee 98News

ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸੰਬੰਧ ਅਤੇ ਫੇਰ ਮੁੱਕਰ ਗਿਆ

-ਸੋਸ਼ਲ ਮੀਡੀਆ ‘ਤੇ ਦੋਸਤੀ ਤੋਂ ਬਾਅਦ ਬਣੀ ਸੀ ਨੇੜਤਾ

ਬਰਨਾਲਾ 20 ਫਰਵਰੀ (ਨਿਰਮਲ ਸਿੰਘ ਪੰਡੋਰੀ)-ਇੱਕ ਨੌਜਵਾਨ ਵੱਲੋਂ ਸੋਸ਼ਲ ਮੀਡੀਆ ‘ਤੇ ਕੁੜੀ ਨੂੰ ਦੋਸਤ ਬਣਾਉਣ ਤੋਂ ਬਾਅਦ ਸ਼ਾਦੀ ਦਾ ਝਾਂਸਾ ਦੇ ਕੇ ਹੋਟਲ ਬੁਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜਲੰਧਰ ਦੀ ਹੈ, ਜਿੱਥੇ ਇੱਕ ਕੁੜੀ ਨੂੰ ਇੱਕ ਅਣਜਾਣ ਵਿਅਕਤੀ ਨਾਲ ਕੀਤੀ ਸੋਸ਼ਲ ਮੀਡੀਆ ਦੀ ਦੋਸਤੀ ਦੀ ਭਾਰੀ ਕੀਮਤ ਚੁਕਾਉਣੀ ਪਈ। ਅੰਮ੍ਰਿਤਸਰ ਦੀ ਰਹਿਣ ਵਾਲੀ ਪੀੜਤਾ ਅਨੁਸਾਰ ਜਦ ਉਸ ਨੇ ਸ਼ਾਦੀ ਕਰਵਾਉਣ ਦੀ ਗੱਲ ਕੀਤੀ ਤਾਂ ਦੋਸ਼ੀ ਮੁੱਕਰ ਗਿਆ ਜਿਸਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਅਤੇ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਲਲਿਤ ਕੁਮਾਰ ਸਹੋਤਾ ਵਾਸੀ ਗਣੇਸ਼ ਨਗਰ ਦਕੋਹਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦੇ ਬਿਆਨਾਂ ਅਨੁਸਾਰ ਸੋਸ਼ਲ ਮੀਡੀਆ ‘ਤੇ ਉਸਦੀ ਲਲਿਤ ਕੁਮਾਰ ਨਾਲ ਗੱਲਬਾਤ ਹੁੰਦੀ ਸੀ ਜੋ ਨੇੜਤਾ ਵਿੱਚ ਬਦਲ ਗਈ ਅਤੇ ਲਲਿਤ ਨੇ ਉਸ ਨੂੰ ਭਰੋਸੇ ਵਿਚ ਲੈ ਲਿਆ ਕਿ ਉਹ ਉਸ ਨਾਲ ਵਿਆਹ ਕਰੇਗਾ। ਪੀੜਤਾ ਅਨੁਸਾਰ ਲਲਿਤ ਦੇ ਕਹਿਣ ‘ਤੇ ਉਹ 1 ਜੂਨ 2022 ਨੂੰ ਉਸ ਨੂੰ ਮਿਲਣ ਲਈ ਬੱਸ ਸਟੈਂਡ ਨੇੜੇ ਹੋਟਲ ਇੰਟਰਨੈਸ਼ਨਲ ‘ਚ ਗਈ ਜਿੱਥੇ ਲਲਿਤ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਪਰੰਤੂ ਬਾਅਦ ਵਿਚ ਉਹ ਸ਼ਾਦੀ ਕਰਨ ਤੋਂ ਮੁਕਰ ਗਿਆ। ਪੀੜਤਾ ਬਿਆਨਾਂ ‘ਤੇ ਪੁਲਿਸ ਥਾਣਾ ਨਵੀਂ ਬਾਰਾਂਦਰੀ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਹੈ, ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ‘ਚ ਹੋਰ ਖੁਲਾਸਾ ਹੋਣ ਦੀ ਸੰਭਾਵਨਾ ਹੈ। ਉਕਤ ਘਟਨਾ ਦੇ ਮਾਮਲੇ ‘ਚ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਹੈ ਤੇ ਉਸਨੂੰ ਇਕ ਦਿਨ ਸਲਾਖਾਂ ਦੇ ਪਿੱਛੇ ਵੀ ਜਾਣਾ ਪਵੇਗਾ ਪਰੰਤੂ ਅਜਿਹੀਆਂ ਘਟਨਾਵਾਂ ਸ਼ੋਸਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਨੌਜਵਾਨ ਕੁੜੀਆਂ ਨੂੰ ਸੋਸ਼ਲ ਮੀਡੀਆ ਦੀ ਦੋਸਤੀ ਸਬੰਧੀ ਜਾਗਰੂਕ ਵੀ ਕਰਦੀਆਂ ਹਨ ।

error: Content is protected !!