Gee 98News

ਚੰਡੀਗੜ੍ਹ ਦੇ ਸਾਰੇ ਵਕੀਲ ਫਿਰ ਹੜਤਾਲ ‘ਤੇ…!

ਚੰਡੀਗੜ੍ਹ-ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸੱਦੇ ‘ਤੇ ਸਾਰੇ ਵਕੀਲ ਹੜਤਾਲ ‘ਤੇ ਚਲੇ ਗਏ ਹਨ। ਚੰਡੀਗੜ੍ਹ ਪੁਲਿਸ ਵੱਲੋਂ ਦੋ ਵਕੀਲਾਂ ‘ਤੇ ਮੁਕੱਦਮਾ ਦਰਜ ਕਰਨ ਦੇ ਰੋਸ ਵਜੋਂ ਵਕੀਲਾਂ ਨੇ ਹੜਤਾਲ ਕੀਤੀ ਹੈ। ਪਤਾ ਲੱਗਾ ਹੈ ਕਿ ਵਕੀਲ ਸੈਕਟਰ 43 ਕੋਰਟ ਕੰਪਲੈਕਸ ਤੋਂ ਲੈ ਕੇ ਸੈਕਟਰ-9 ਚੰਡੀਗੜ ਪੁਲਿਸ ਹੈਡਕੁਆਰਟਰ ਤੱਕ ਕਾਰ ਰੈਲੀ ਵੀ ਕੱਢਣਗੇ। ਜ਼ਿਕਰਯੋਗ ਹੈ ਕਿ 8 ਫਰਵਰੀ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ ਦੋ ਵਕੀਲਾਂ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਦਿਲਸੇਰ ਸਿੰਘ ਜੰਡਿਆਲਾ ਦੇ ਖਿਲਾਫ ਕੁਝ ਹੋਰ ਵਿਅਕਤੀਆਂ ਸਮੇਤ ਮੁਕੱਦਮਾ ਦਰਜ ਕੀਤਾ ਹੈ ਜਿਨ੍ਹਾਂ ਵਿਚ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਵੀ ਸ਼ਾਮਲ ਹਨ। ਇਹ ਮੁਕੱਦਮਾ ਸੈਕਟਰ-34 ਥਾਣੇ ਦੇ ਐਸ ਐਚ ਓ ਦਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ, ਭਾਵੇਂ ਕਿ ਮੁਕਾਬਲੇ ਵਿੱਚ ਕਿਸੇ ਦੀ ਕੋਈ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਪ੍ਰੰਤੂ ਇਹ ਮੁਕੱਦਮਾ ਗੰਭੀਰ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।

error: Content is protected !!