Gee 98News

ਜੱਜ ਨੇ ਕਿਹਾ…ਮਾਫ਼ੀ ਮੰਗੋ…ਬਰਖ਼ਾਸਤ ਡੀਐਸਪੀ ਸੇਖੋਂ ਨੇ ਕੀਤੀ ਨਾਂਹ

-ਸੇਖੋਂ ਨੂੰ ਹਾਈਕੋਰਟ ਨੇ ਦਿੱਤੀ ਸਜ਼ਾ ਤੇ ਕੀਤਾ ਜੁਰਮਾਨਾ

ਚੰਡੀਗੜ੍ਹ-ਹਾਈਕੋਰਟ ਦੇ ਜੱਜਾਂ ਉਪਰ ਟਿੱਪਣੀਆਂ ਕਰਨ ਵਾਲੇ ਬਰਖ਼ਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 6 ਮਹੀਨੇ ਦੀ ਸਜ਼ਾ ਅਤੇ 2000 ਰੁਪਏ ਜੁਰਮਾਨਾ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਡੀਐੱਸਪੀ ਸੇਖੋਂ ਅਕਸਰ ਆਪਣੀਆਂ ਪ੍ਰੈਸ ਕਾਨਫਰੰਸ ਦੌਰਾਨ ਜ਼ੁਡੀਸ਼ੀਅਲ ਕੰਮਕਾਜ ਸਬੰਧੀ ਟਿੱਪਣੀਆਂ ਕਰਦੇ ਰਹੇ ਹਨ। 12 ਫਰਵਰੀ ਲੁਧਿਆਣਾ ਵਿਖੇ ਆਪਣੀ ਇਕ ਪ੍ਰੈਸ ਕਾਨਫਰੰਸ ਦੌਰਾਨ ਬਰਖ਼ਾਸਤ ਡੀਐਸਪੀ ਸੇਖੋਂ ਨੇ ਹਾਈਕੋਰਟ ਦੇ ਜੱਜਾਂ ‘ਤੇ ਗੰਭੀਰ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦਾ ਨੋਟਿਸ ਲੈਣ ਤੋਂ ਬਾਅਦ ਸੇਖੋਂ ਨੂੰ ਗ੍ਰਿਫਤਾਰ ਕਰਕੇ ਅੱਜ ਹਾਈਕੋਰਟ ‘ਚ ਪੇਸ਼ ਕੀਤਾ ਗਿਆ। ਪੇਸ਼ੀ ਸਮੇਂ ਜੱਜਾਂ ਨੇ ਸੇਖੋਂ ਨੂੰ ਆਪਣੇ ਵੱਲੋਂ ਬੋਲੇ ਗਏ ਅੱਪਸ਼ਬਦਾਂ ਬਾਰੇ ਮਾਫ਼ੀ ਮੰਗਣ ਲਈ ਕਿਹਾ ਤਾਂ ਸੇਖੋਂ ਨੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ।

error: Content is protected !!