Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐੱਸ. ਡੀ. ਕਾਲਜ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸੰਪੰਨ

Nirmal Pandori by Nirmal Pandori
04/11/2023
in ਸਿੱਖਿਆ
Reading Time: 1 min read
A A
0
ਐੱਸ. ਡੀ. ਕਾਲਜ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸੰਪੰਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 11 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-

ਐੱਸ. ਡੀ. ਕਾਲਜ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸਮਾਪਤ ਹੋ ਗਿਆ। ‘ਸਵੱਛ ਭਾਰਤ ਅਭਿਆਨ’ ਮੁਹਿੰਮ ਤਹਿਤ 4 ਤੋਂ 10 ਅਪਰੈਲ ਤੱਕ ਨਜ਼ਦੀਕੀ ਪਿੰਡ ਫਰਵਾਹੀ ਵਿਚ ਲਗਾਏ ਗਏ ਇਸ ਕੈਂਪ ਦਾ ਰਸਮੀ ਸਮਾਪਨ ਸ੍ਰੀ ਸੰਦੀਪ ਕੁਮਾਰ ਮਲਿਕ, ਐਸਐਸਪੀ ਬਰਨਾਲਾ ਨੇ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਕੌਮੀ ਸੇਵਾ ਯੋਜਨਾ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹਨਾਂ ਇਸ ਸਫ਼ਲ ਕੈਂਪ ਦੇ ਆਯੋਜਨ ਲਈ ਕਾਲਜ ਨੂੰ ਵਧਾਈ ਦਿੱਤੀ। ਡਾ. ਮਮਤਾ ਸ਼ਰਮਾ, ਚੀਫ਼ ਕੋਆਰਡੀਨੇਟਰ ਐੱਨ.ਐੱਸ.ਐੱਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਆਰੰਭ ਤੋਂ ਹੀ ਕੌਮੀ ਸੇਵਾ ਯੋਜਨਾ ਦੇ ਖੇਤਰ ਵਿਚ ਐੱਸ. ਡੀ. ਕਾਲਜ ਨੇ ਮੋਹਰੀ ਭੂਮਿਕਾ ਅਦਾ ਕੀਤੀ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹਨਾਂ ਸੱਤ ਦਿਨਾਂ ਵਿਚ ਕਾਲਜ ਦੇ ਵਲੰਟੀਅਰ ਆਲੇ ਦੁਆਲੇ ਦੀ ਸਵੱਛਤਾ ਬਾਰੇ ਜਾਗਰੂਕ ਹੋ ਕੇ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਨਗੇ। ਡਾ. ਅਜੀਤਾ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੀ ਵਿਦਿਆਰਥੀਆ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਕਿਹਾ ਕਿ ਕੋਵਿਡ ਮਹਾਮਾਰੀ ਮਗਰੋਂ ਪਹਿਲੀ ਵਾਰ ਲੱਗੇ ਇਹ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਐੱਨ.ਐੱਸ.ਐੱਸ ਵਿਭਾਗ ਇਸੇ ਤਰ੍ਹਾਂ ਜ਼ੋਰ ਸ਼ੋਰ ਨਾਲ ਉਸਾਰੂ ਗਤੀਵਿਧੀਆਂ ਵਿਚ ਲੱਗਾ ਰਹੇਗਾ। ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿਚ ਕਾਲਜ ਦੇ 100 ਲੜਕੇ-ਲੜਕੀਆਂ ਨੇ ਹਿੱਸਾ ਲਿਆ ਹੈ। ਕੈਂਪ ਦੌਰਾਨ ਐਨਐਸਐਸ ਦੀਆਂ ਨਿਯਮਤ ਗਤੀਵਿਧੀਆਂ ਦੇ ਨਾਲ ਨਾਲ ਪਿੰਡ ਦੇ ਸ਼ਾਮਲਾਟ ਵਿਚ ਇਕ ‘ਮਿੰਨੀ ਜੰਗਲ’ ਸਥਾਪਤ ਕੀਤਾ ਗਿਆ। ਪਾਰਕ, ਪਸ਼ੂ ਡਿਸਪੈਂਸਰੀ, ਨਵੀਂ ਬਣੀ ਲਾਇਬਰੇਰੀ ਅਤੇ ਡੇਰਾ ਬਾਬਾ ਥੰਮਣ ਸਿੰਘ ਦੀ ਸਫ਼ਾਈ ਕੀਤੀ ਗਈ। ਸਮਾਜਿਕ ਬੁਰਾਈਆਂ ਦੇ ਖਿਲਾਫ਼ ਪਿੰਡ ਅੰਦਰ ਇੱਕ ਪ੍ਰਭਾਵਸ਼ਾਲੀ ਰੈਲੀ ਵੀ ਕੱਢੀ ਗਈ। ਵਲੰਟੀਅਰਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ। ਵਲੰਟੀਅਰ ਨਿਕਿਤਾ ਨੇ ਸੱਤ ਦਿਨਾਂ ਦੌਰਾਨ ਕੈਂਪ ਦੌਰਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ। ਕੈਂਪ ਦੌਰਾਨ ਵਲੰਟੀਅਰਾਂ ਨੂੰ ਸਮਾਜ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਵਾਇਆ ਗਿਆ। ਵੱਖ-ਵੱਖ ਗਤੀਵਿਧੀਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਿਕਿਤਾ ਨੂੰ ਲੜਕੀਆਂ ਅਤੇ ਪੁਨੀਤ ਨੂੰ ਲੜਕਿਆਂ ਦੇ ਵਰਗ ਵਿਚ ਬੈਸਟ ਵਲੰਟੀਅਰ ਘੋਸ਼ਿਤ ਕੀਤਾ ਗਿਆ। ਪ੍ਰੋ. ਹਰਪ੍ਰੀਤ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਐੱਸ. ਡੀ. ਕਾਲਜ ਪ੍ਰਬੰਧਕੀ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਸ੍ਰੀ ਰਾਹੁਲ ਅੱਤਰੀ, ਮੈਂਬਰ ਸ੍ਰੀ ਭੂਸ਼ਨ ਕੁਮਾਰ, ਕੈਂਪ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ, ਪ੍ਰੋਗਰਾਮ ਅਫ਼ਸਰ ਪ੍ਰੋ. ਰੇਣੂ ਧਰਨੀ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਜਸਬੀਰ ਸਿੰਘ, ਪ੍ਰੋ. ਜੀਤ ਕੌਰ, ਡਾ. ਕਿਰਨਦੀਪ ਕੌਰ ਅਤੇ ਪ੍ਰੋ. ਜਸ਼ਨਪ੍ਰੀਤ ਕੌਰ ਪਿੰਡ ਦੇ ਸਰਪੰਚ ਸ੍ਰੀ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸ਼ਨ: ਬੈਸਟ ਵਲੰਟੀਅਰ ਨਿਕਿਤਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ ਪਤਵੰਤੇ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਸਰਵਿਸ ਰੂਲ ਬਦਲੇ…ਕੈਬਨਿਟ ਨੇ ਦਿੱਤੀ ਮਨਜ਼ੂਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਸਖ਼ਤ ਚਿਤਾਵਨੀ

02/06/2026
SSD ਕਾਲਜ ਬਰਨਾਲਾ ਵਿਖੇ ਪਲੇਸਮੈਂਟ ਡਰਾਈਵ ਨੇ 24 ਵਿਦਿਆਰਥੀਆਂ ਦੀ ਚੋਣ ਕੀਤੀ

SSD ਕਾਲਜ ਬਰਨਾਲਾ ਵਿਖੇ ਪਲੇਸਮੈਂਟ ਡਰਾਈਵ ਨੇ 24 ਵਿਦਿਆਰਥੀਆਂ ਦੀ ਚੋਣ ਕੀਤੀ

07/17/2025
ਬੇਰੁਜ਼ਗਾਰ ਡਰਾਇੰਗ ਮਾਸਟਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਬੇਰੁਜ਼ਗਾਰ ਡਰਾਇੰਗ ਮਾਸਟਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

07/16/2025
Load More
Tags: #barnalanews#punjabnews
Previous Post

ਸਕੂਲਾਂ ‘ਚ ਸੈਨੇਟਰੀ ਪੈਡ ਵੰਡਣ ਸੰਬੰਧੀ ਸੁਪਰੀਮ ਕੋਰਟ ਦਾ “ਸੁਪਰੀਮ” ਹੁਕਮ

Next Post

ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲਾਂ ਨਾਲ ਸਿੱਧੇ ਤੌਰ ‘ਤੇ ਜੋੜਨ ਲਈ ਸਰਕਾਰ ਵੱਲੋਂ ਵਿਸ਼ੇਸ਼ ਪਹਿਲ

Nirmal Pandori

Nirmal Pandori

Related Posts

ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਸਰਵਿਸ ਰੂਲ ਬਦਲੇ…ਕੈਬਨਿਟ ਨੇ ਦਿੱਤੀ ਮਨਜ਼ੂਰੀ
ਸਿੱਖਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਸਖ਼ਤ ਚਿਤਾਵਨੀ

by Nirmal Pandori
02/06/2026
SSD ਕਾਲਜ ਬਰਨਾਲਾ ਵਿਖੇ ਪਲੇਸਮੈਂਟ ਡਰਾਈਵ ਨੇ 24 ਵਿਦਿਆਰਥੀਆਂ ਦੀ ਚੋਣ ਕੀਤੀ
ਸਿੱਖਿਆ

SSD ਕਾਲਜ ਬਰਨਾਲਾ ਵਿਖੇ ਪਲੇਸਮੈਂਟ ਡਰਾਈਵ ਨੇ 24 ਵਿਦਿਆਰਥੀਆਂ ਦੀ ਚੋਣ ਕੀਤੀ

by Nirmal Pandori
07/17/2025
ਬੇਰੁਜ਼ਗਾਰ ਡਰਾਇੰਗ ਮਾਸਟਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ
ਸਿੱਖਿਆ

ਬੇਰੁਜ਼ਗਾਰ ਡਰਾਇੰਗ ਮਾਸਟਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

by Nirmal Pandori
07/16/2025
ਸਿੱਖਿਆ ਵਿਭਾਗ ਵਿਚ 44 ਪ੍ਰਿੰਸੀਪਲਾਂ ਨੂੰ ਡੀ.ਈ.ਓ ਵਜੋਂ ਤਰੱਕੀ,13 ਪ੍ਰਿੰਸੀਪਲਾਂ ਨੁੰ ਸਹਾਇਕ ਡਾਇਰੈਕਟਰ ਦੀ ਤਰੱਕੀ ਮਿਲੀ
ਸਿੱਖਿਆ

ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਸੌਖਾ ਨਹੀਂ ਮਿਲੇਗਾ ਪਾਸ ਸਰਟੀਫਿਕੇਟ

by Nirmal Pandori
07/05/2025
ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੀ ਚੈਕਿੰਗ ‘ਤੇ ਅਧਿਆਪਕਾਂ ਨੇ ਚੁੱਕੇ ਸਵਾਲ
ਸਿੱਖਿਆ

ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੀ ਚੈਕਿੰਗ ‘ਤੇ ਅਧਿਆਪਕਾਂ ਨੇ ਚੁੱਕੇ ਸਵਾਲ

by Nirmal Pandori
02/19/2025
DEO (ਸ) ਦੀ ਅਗਵਾਈ ਹੇਠ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ SCERT ਦੇ ਅਸਿਸਟੈਂਟ ਡਾਇਰੈਕਟਰ
ਸਿੱਖਿਆ

DEO (ਸ) ਦੀ ਅਗਵਾਈ ਹੇਠ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ SCERT ਦੇ ਅਸਿਸਟੈਂਟ ਡਾਇਰੈਕਟਰ

by Nirmal Pandori
01/31/2025
Load More
Next Post
ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲਾਂ ਨਾਲ ਸਿੱਧੇ ਤੌਰ ‘ਤੇ ਜੋੜਨ ਲਈ ਸਰਕਾਰ ਵੱਲੋਂ ਵਿਸ਼ੇਸ਼ ਪਹਿਲ

ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲਾਂ ਨਾਲ ਸਿੱਧੇ ਤੌਰ 'ਤੇ ਜੋੜਨ ਲਈ ਸਰਕਾਰ ਵੱਲੋਂ ਵਿਸ਼ੇਸ਼ ਪਹਿਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend