Gee 98News

ਗੁਰੂ ਘਰ ਦਾ ਫੰਡ ਹੜੱਪਣ ਦੇ ਲੱਗੇ ਦੋਸ਼ ‌ਤਾਂ ਗੋਲੀ ਮਾਰਕੇ ਕਰ ਲਈ ਆਤਮ ਹੱਤਿਆ

ਮੋਗਾ 3 ਮਈ ( ਜੀ98 ਨਿਊਜ਼ ਸਰਵਿਸ)-ਲੋਕਲ ਗੁਰਦਵਾਰਾ ਕਮੇਟੀ ਦਾ ਫੰਡ ਹੜੱਪਣ ਦੇ ਦੋਸ਼ ਲੱਗਣ ਤੋਂ ਬਾਅਦ ਪਰੇਸ਼ਾਨ ਹੋਏ ਇਕ ਵਿਅਕਤੀ ਨੇ ਖੁਦ ਹੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ । ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਜੰਗ ਸਿੰਘ ਨੇ ਦੋਸ਼ ਲਗਾਉਣ ਵਾਲੇ ਉਪਰ ਚਾਰ ਫਾਇਰ ਕੀਤੇ ਪ੍ਰੰਤੂ ਜਦ ਉਹ ਬਚ ਗਿਆ ਤਾਂ ਜੰਗ ਸਿੰਘ ਨੇ ਖ਼ੁਦ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ । ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ ਦੀ ਹੈ । ਮਿਲੀ ਜਾਣਕਾਰੀ ਅਨੁਸਾਰ ਜੰਗ ਸਿੰਘ ਪਿੰਡ ਦੇ ਗੁਰਦਵਾਰਾ ਕਮੇਟੀ ਦਾ ਸਕੱਤਰ ਸੀ । ਪਿੰਡ ਦੇ ਕੁਝ ਵਿਅਕਤੀਆਂ ਦੇ ਜੰਗ ਸਿੰਘ ‘ਤੇ ਕਮੇਟੀ ਦੇ ਸੱਤ ਲੱਖ ਰੁਪਏ ਹੜੱਪਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਜੰਗ ਸਿੰਘ ਪਰੇਸ਼ਾਨ ਰਹਿਣ ਲੱਗਾ । ਬੁੱਧਵਾਰ ਸਵੇਰੇ ਜੰਗ ਸਿੰਘ ਨੇ ਆਪਣੇ ਉਪਰ ਦੋਸ਼ ਲਗਾਉਣ ਵਾਲਿਆਂ ਵਿਚੋਂ ਇਕ ਵਿਅਕਤੀ ਉੱਪਰ ਚਾਰ ਫਾਇਰ ਕੀਤੇ ਪ੍ਰੰਤੂ ਉਹ ਬਚ ਗਿਆ ਜਿਸ ਤੋਂ ਬਾਅਦ ਉਸ ਨੇ ਖੁਦ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ । ਪੁਲਿਸ ਨੇ ਜੰਗ ਸਿੰਘ ਦੀ ਮ੍ਰਿਤਕ ਦੇਹ ਕੋਲੋਂ ਇੱਕ ਸੂਸਾਈਡ ਨੋਟ ਵੀ ਬਰਾਮਦ ਕੀਤਾ ਜਿਸ ਵਿਚ ਪਿੰਡ ਦੇ ਤਿੰਨ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ ਜਿਨ੍ਹਾਂ ‘ਤੇ ਪੁਲਿਸ ਨੇ ਜੰਗ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਹੈ।‌

error: Content is protected !!