Skip to main content

Gee 98News

5 ਕਿਲੋ ਅਫ਼ੀਮ ਸਮੇਤ 3 ਰਾਜਸਥਾਨੀ ਕਾਰ ਸਮੇਤ ਕਾਬੂ

ਮੋਗਾ-ਮੋਗਾ ਜ਼ਿਲੇ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 5 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਦੇ ਇਲਨਚੇਲੀਅਨ ਨੇ ਦੱਸਿਆ ਕਿ ਡੀਐਸਪੀ ਜਸਜੋਤ ਸਿੰਘ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਦੇ ਇੰਚਾਰਜ ਦਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਮਾਲਸਰ ਮੇਨ ਰੋਡ ‘ਤੇ ਮੁਖ਼ਬਰ ਦੀ ਇਤਲਾਹ ‘ਤੇ ਇੱਕ ਸਵਿਫਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਜਿਸ ਵਿਚੋ 5 ਕਿਲੋ ਅਫੀਮ ਬਰਾਮਦ ਹੋਈ, ਮੌਕੇ ‘ਤੇ ਕਾਰ ਵਿੱਚ ਸਵਾਰ ਰਾਜਸਥਾਨ ਦੇ ਜ਼ਿਲ੍ਹਾ ਚਿਤੌੜਗੜ ਨਾਲ ਸਬੰਧਤ ਅੰਬਾ ਲਾਲ,ਬੇਰੂ ਲਾਲ ਅਤੇ ਕਿਸਮਤ ਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ । ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਰਾਜਸਥਾਨ ਤੋ ਅਫ਼ੀਮ ਲਿਆ ਕੇ ਪੰਜਾਬ ਸਪਲਾਈ ਕਰਦੇ ਸਨ ।

error: Content is protected !!