Skip to main content

Gee 98News

ਰਾਘਵ ਤੇ ਪਰਿਣੀਤੀ ਦੀ ਮੰਗਣੀ ਸਮੇਂ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੇ ਮੰਗੀ ਮਾਫ਼ੀ

ਚੰਡੀਗੜ੍ਹ -ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫ਼ਿਲਮ ਸਟਾਰ ਪਰਿਣੀਤੀ ਚੋਪੜਾ ਦੀ ਮੰਗਣੀ ਸਮਾਗਮ ਮੌਕੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੇ ਮੁਆਫੀ ਮੰਗ ਲਈ ਹੈ । ਜ਼ਿਕਰਯੋਗ ਹੈ ਕਿ ਮੰਗਣੀ ਸਮਾਗਮ ਮੌਕੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਕੀਰਤਨ ਵਾਲੀ ਸਟੇਜ ਦੇ ਸਾਹਮਣੇ ਆਸਣ ਲਗਾ ਕੇ ਬਿਠਾਇਆ ਗਿਆ ਸੀ । ਰਾਗੀ ਭਾਈ ਜਸਕਰਨ ਸਿੰਘ ਨੇ ਕਿਹਾ ਕਿ ਇਸ ਮੌਕੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਅਤੇ ਨਾ ਹੀ ਕੋਈ ਚੰਦੋਆ ਸਾਹਿਬ ਲਗਾਇਆ ਹੋਇਆ ਸੀ, ਬਹੁਤ ਸਾਰੀਆਂ ਸੰਗਤਾਂ ਦੇ ਇਤਰਾਜ਼ ਭਰੇ ਫੋਨ ਆਏ ਹਨ ਜਿਨ੍ਹਾਂ ਵਿੱਚ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਆਸਣ ਲਗਾ ਕੇ ਬੈਠਣ ‘ਤੇ ਇਤਰਾਜ਼ ਕੀਤਾ ਜਾ ਰਿਹਾ ਹੈ। ਰਾਗੀ ਭਾਈ ਜਸਕਰਨ ਸਿੰਘ ਨੇ ਕਿਹਾ ਕਿ ਇਹ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ, ਇਸ ਲਈ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮੌਕੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਤੋਂ ਬਿਨਾਂ ਹੋਰ ਹਾਜ਼ਰੀਨ ਵੀ ਆਸਣ ਲਗਾ ਕੇ ਬੈਠੇ ਸਨ । ਰਾਗੀ ਸਿੰਘਾਂ ਨੇ ਕਿਹਾ ਕਿ ਉਹ ਸੰਗਤਾਂ ਦੇ ਮਨਾਂ ਨੂੰ ਪਹੁੰਚੀ ਠੇਸ ਲਈ ਮੁਆਫੀ ਮੰਗਦੇ ਹਨ ਅਤੇ ਅੱਗੇ ਤੋਂ ਇਸ ਤਰਾਂ ਦੀ ਭੁੱਲ ਨਹੀਂ ਕਰਨਗੇ । ਜ਼ਿਕਰਯੋਗ ਹੈ ਕਿ ਰਾਘਵ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸ਼ਮੂਲੀਅਤ ‘ਤੇ ਸਵਾਲ ਖੜੇ ਹੋ ਰਹੇ ਹਨ ਉਥੇ ਦੂਜੇ ਪਾਸੇ ਕੀਰਤਨ ਦੀ ਸਟੇਜ ਸਾਹਮਣੇ ਰਾਘਵ ਅਤੇ ਪਰਿਣੀਤੀ ਵੱਲੋਂ ਆਸਣ ਲਗਾ ਕੇ ਬੈਠਣਾ ਵੀ ਚਰਚਾ ਵਿੱਚ ਹੈ।

error: Content is protected !!