Gee 98News

ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਤੇ ਲੋਕ ਕਰ ਰਹੇ ਨੇ ਜਾਅਲੀ ਜਾਤੀ ਸਰਟੀਫਿਕੇਟ ਵਾਲੀਆਂ ਟਿੱਪਣੀਆਂ

ਬਰਨਾਲਾ, 26 ਜੂਨ ( ਨਿਰਮਲ ਸਿੰਘ ਪੰਡੋਰੀ )-ਪ੍ਰਸਿੱਧ ਪੰਜਾਬੀ ਗਾਇਕ ਅਮ੍ਰਿਤ ਮਾਨ ਦੇ ਪਿਤਾ ਵੱਲੋਂ ਜਾਅਲੀ ਜਾਤੀ ਸਰਟੀਫਿਕੇਟ ਦੇ ਅਧਾਰ ‘ਤੇ ਸਰਕਾਰੀ ਨੌਕਰੀ ਕਰਨ ਦਾ ਮਾਮਲਾ ਅੰਮ੍ਰਿਤ ਮਾਨ ਦੀ ਗਾਇਕੀ ਦੇ ਸਫ਼ਰ ਵਿੱਚ ਵੀ ਬੁਰੀ ਤਰ੍ਹਾਂ ਘੁਸਪੈਠ ਕਰ ਚੁੱਕਿਆ ਹੈ । ਇਸ ਮਾਮਲੇ ‘ਤੇ ਅੰਮ੍ਰਿਤ ਮਾਨ ਨੂੰ ਵੱਖ-ਵੱਖ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੰਮ੍ਰਿਤ ਮਾਨ ਦੇ ਨਵੇਂ ਗੀਤ “WHENEVER” ਦੇ ਪੋਸਟਰ ਅਤੇ ਟੀਜ਼ਰ ‘ਤੇ ਵੀ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ । ਇੰਸਟਾਗ੍ਰਾਮ ‘ਤੇ ਅੰਮ੍ਰਿਤਮਾਨ ਦੇ ਗੀਤ ਦੇ ਪੋਸਟਰ- ਟੀਜ਼ਰ ‘ਤੇ ਕੁਝ ਟਿੱਪਣੀਆਂ ਸੋਸ਼ਲ ਮੀਡੀਆ ‘ਤੇ ਵਾਹਵਾ ਚਰਚਾ ਵਿਚ ਹਨ ਜਿਵੇਂ…”ਤੇਰੇ ਭਾਪੇ ਦਾ ਜਾਤੀ ਸਰਟੀਫਿਕੇਟ ਹੈਗਾ ਜਾਂ ਜਾਅਲੀ ਜਾਤੀ ਸਰਟੀਫਿਕੇਟ ਵਾਲਾ” ਵਰਗੀਆਂ ਟਿੱਪਣੀਆਂ ਲੋਕ ਅੰਮ੍ਰਿਤ ਮਾਨ ਦੇ ਨਵੇਂ ਗੀਤ ਉਪਰ ਵੀ ਕਰ ਰਹੇ ਹਨ । ਜ਼ਿਕਰਯੋਗ ਹੈ ਕਿ ਗਾਇਕ ਦੇ ਪਿਤਾ ਵੱਲੋਂ ਜਾਤੀ ਸਰਟੀਫਿਕੇਟ ਦੇ ਆਧਾਰ ‘ਤੇ ਸਰਕਾਰੀ ਨੌਕਰੀ ਕਰਨ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ । ਮੰਗ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਗਾਇਕ ਦੇ ਪਿਤਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ । ਮੰਨਿਆ ਜਾ ਰਿਹਾ ਹੈ ਕਿ ਗਾਇਕ ਅੰਮ੍ਰਿਤ ਮਾਨ ਦੀ ਮੌਜੂਦਾ ਸਰਕਾਰ ਵਿੱਚ ਅਸਰਰਸੂਖ਼ ਕਾਰਨ ਹੀ ਉਸ ਦੇ ਪਿਤਾ ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਸ਼ਾਇਦ ਇਸੇ ਕਰ ਕੇ ਅੰਮ੍ਰਿਤ ਮਾਨ ਦੀ ਗਾਇਕੀ ਦੇ ਸਫ਼ਰ ਵਿਚ ਵੀ ਇਹ ਮਾਮਲਾ ਉਸਦਾ ਖਹਿੜਾ ਛੱਡਦਾ ਨਜ਼ਰ ਨਹੀਂ ਆ ਰਿਹਾ ।

error: Content is protected !!