Skip to main content

Gee 98News

ਮੋਗਾ ਦੀ “ਆਪ” ਵਿਧਾਇਕਾ ਨੂੰ ਏਅਰ ਕੰਡੀਸ਼ਨਰਾਂ ਦੀਆਂ ਤਰੇਲੀਆਂ

-ਬਿੱਲ SMO ਦੇ ਨਾਮ ‘ਤੇ…ਸਮਾਨ ਕਿਤੇ ਹੋਰ ਪੁੱਜਿਆ
ਮੋਗਾ, 27 ਜੂਨ, Gee98 news service –
ਸਿਵਲ ਹਸਪਤਾਲ ਮੋਗਾ ਦੇ AC ਅਤੇ ਫਰਿਜ ਆਪਣੇ ਘਰ ਲਗਵਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਨ ਵਾਲੀ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ । ਮੋਗਾ ਦੇ ਸਾਬਕਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਹਸਪਤਾਲ ਦੇ ਨਾਮ ‘ਤੇ AC ਅਤੇ ਫਰਿਜ ਖਰੀਦਣ ਦੇ ਬਿੱਲ ਪੇਸ਼ ਕਰਕੇ ਵਿਧਾਇਕ ਨੂੰ ਕਸੂਤੀ ਸਥਿਤੀ ਵਿੱਚ ਫ਼ਸਾ ਦਿੱਤਾ ਹੈ । ਮਹਿੰਦਰਪਾਲ ਲੂੰਬਾ ਨੇ ਕੁਝ ਬਿੱਲ ਵੀ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜੋ ਐਸਐਮਓ ਮੋਗਾ ਦੇ ਨਾਂ ‘ਤੇ ਬਣੇ ਹੋਏ ਹਨ ਅਤੇ ਇਹ ਬਿੱਲ ਮੋਗਾ ਦੀ ਜਨਤਾ ਇਲੈਕਟ੍ਰਾਨਿਕ ਦੁਕਾਨ ਦੇ ਹਨ । ਮਹਿੰਦਰਪਾਲ ਲੂੰਬਾ ਵੱਲੋਂ ਸਾਂਝੀ ਕੀਤੀਆਂ ਰਸੀਦਾਂ ਮੁਤਾਬਕ ਲੋਇਡ ਕੰਪਨੀ ਦੇ ਪਹਿਲਾ ਤੇ ਦੂਜਾ ਏਸੀ 15 ਅਗਸਤ 2022 ਤੇ 17 ਅਗਸਤ 2022 ਨੂੰ ਸਣੇ ਸਟੈਬੇਲਾਈਜ਼ਰ ਪ੍ਰਤੀ 33 ਹਜ਼ਾਰ ਯਾਨੀ ਕੁੱਲ 66 ਹਜ਼ਾਰ ਦੇ ਨਾਲ ਡਿਲੀਵਰ ਕੀਤੇ ਗਏ ਸਨ। ਡੇਢ ਟਨ ਦਾ ਤੀਜਾ ਏਸੀ 18 ਅਗਸਤ 2022 ਨੂੰ ਸਿਵਲ ਹਸਪਤਾਲ ਦੇ ਪਤੇ ‘ਤੇ ਸਟੈਬੇਲਾਈਜ਼ਰ ਸਮੇਤ 37 ਹਜ਼ਾਰ ਦੀ ਕੀਮਤ ‘ਚ ਦਿੱਤਾ ਗਿਆ। ਹਾਇਰ ਕੰਪਨੀ ਦਾ ਡੇਢ ਟਨ ਦਾ ਚੌਥਾ ਏਸੀ 29 ਅਗਸਤ 2022 ਨੂੰ ਸਮੇਤ ਸਟੈਬੇਲਾਈਜ਼ਰ ਹਸਪਤਾਲ ਭੇਜਿਆ ਗਿਆ ਸੀ। ਇਸੇ ਤਰ੍ਹਾਂ 30 ਜੂਨ 2022 ਤੇ 26 ਜੁਲਾਈ 2022 ਨੂੰ ਸਿਵਲ ਹਸਪਤਾਲ ਦੇ ਨਾਂ ‘ਤੇ ਵਰਲਪੂਲ ਕੰਪਨੀ ਦੇ 2 ਫਰਿੱਜ ਵੀ ਡਿਲਿਵਰ ਕੀਤੇ ਗਏ ਸਨ। ਲੂੰਬਾ ਨੇ ਖੁਲਾਸਾ ਕੀਤਾ ਕਿ ਦੁਕਾਨ ਤੋਂ ਹਸਪਤਾਲ ਦੇ ਨਾਮ ‘ਤੇ AC ਅਤੇ ਫਰਿਜ ਭੇਜੇ ਗਏ ਪ੍ਰੰਤੂ ਇਹ ਹਸਪਤਾਲ ਪੁੱਜੇ ਨਹੀਂ ਹਨ, ਮਹਿੰਦਰ ਪਾਲ ਲੂੰਬਾ ਨੇ ਦੋਸ਼ ਲਗਾਇਆ ਕਿ ਇਹ ਇਹ AC ਅਤੇ ਫਰਿਜ ਵਿਧਾਇਕਾ ਦੇ ਘਰ ਲੱਗੇ ਹਨ ਜਦਕਿ ਇਨ੍ਹਾਂ ਦੇ ਬਿੱਲ SMO ਮੋਗਾ ਦੇ ਨਾਮ ‘ਤੇ ਕੱਟੇ ਗਏ ਹਨ । ਦੂਜੇ ਪਾਸੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ, ਪ੍ਰੰਤੂ ਸਵਾਲ ਤਾਂ ਉਠਦੇ ਹਨ ਕਿ ਜੇਕਰ ਦੁਕਾਨ ਤੋਂ AC ਅਤੇ ਫਰਿਜ SMO ਮੋਗਾ ਦੇ ਨਾਮ ‘ਤੇ ਭੇਜੇ ਗਏ ਹਨ ਤਾਂ ਗਏ ਕਿੱਥੇ ?

error: Content is protected !!