Gee 98News

ਬਰਨਾਲਾ ਦੇ DC, SDM ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ 25-26 ਜੁਲਾਈ ਦੀ ਕਲਮਛੋੜ ਹੜ੍ਹਤਾਲ…ਨਹੀਂ ਹੋਵੇਗਾ ਕੋਈ ਕੰਮ

ਬਰਨਾਲਾ, 25 ਜੁਲਾਈ ( ਨਿਰਮਲ ਸਿੰਘ ਪੰਡੋਰੀ )-25 ਅਤੇ 26 ਜੁਲਾਈ ਨੂੰ ਦੋ ਦਿਨ ਬਰਨਾਲਾ ਦੇ DC, SDM ਅਤੇ ਤਹਿਸੀਲ ਦਫ਼ਤਰ ਬੰਦ ਰਹਿਣਗੇ । ਇਹਨਾਂ ਦਫਤਰਾਂ ਦੇ ਕਰਮਚਾਰੀਆਂ ਵੱਲੋਂ ਦੋ ਰੋਜ਼ਾ ਕਲਮ ਛੋੜ ਹੜਤਾਲ ਕੀਤੀ ਗਈ ਹੈ। 25 ਅਤੇ 26 ਜੁਲਾਈ ਨੂੰ ਸਰਕਾਰੀ ਦਫਤਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਾਵੇਗਾ । ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਆਗੂ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿਛਲੇ ਦਿਨੀ ਉੱਥੋਂ ਦੇ ਤਹਿਸੀਲ ਦਫ਼ਤਰ ਵਿੱਚ ਕਰਮਚਾਰੀਆਂ ਨਾਲ ਕੀਤੀ ਗਈ ਬਦਸਲੂਕੀ ਦੇ ਰੋਸ ਵਜੋਂ 25 ਅਤੇ 26 ਜੁਲਾਈ ਨੂੰ ਦੋ ਰੋਜ਼ਾ ਸੂਬਾ ਪੱਧਰੀ ਕਲਮ ਛੋੜ ਹੜਤਾਲ ਕੀਤੀ ਗਈ ਹੈ ਜਿਸ ਤਹਿਤ ਬਰਨਾਲਾ ਦੇ ਸਾਰੇ ਦਫ਼ਤਰਾਂ ਵਿੱਚ ਵੀ ਕੋਈ ਕੰਮ ਨਹੀਂ ਕੀਤਾ ਜਾਵੇਗਾ । ਲੋਕਾਂ ਨੂੰ ਹੋਣ ਵਾਲੀ ਖੱਜਲ ਖੁਆਰੀ ਲਈ ਰੂਪਨਗਰ ਦਾ ਵਿਧਾਇਕ ਚੱਢਾ ਜ਼ਿੰਮੇਵਾਰ ਹੈ ਕਿਉਂਕਿ ਉਸ ਨੇ ਆਪਣੇ ਅਧਿਕਾਰਾਂ ਤੋਂ ਬਾਹਰ ਜਾਂਦੇ ਹੋਏ ਸਰਕਾਰੀ ਕਰਮਚਾਰੀਆਂ ਨੂੰ ਜ਼ਲੀਲ ਕੀਤਾ ਅਤੇ ਆਪਣੀ ਗਲਤੀ ਦਾ ਅਹਿਸਾਸ ਵੀ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਦੱਸਿਆ ਕਿ 26 ਜੁਲਾਈ ਨੂੰ ਸੂਬਾ ਪੱਧਰ ‘ਤੇ ਵਿਧਾਇਕ ਦੇ ਘਰ ਸਾਹਮਣੇ ਉਸਦਾ ਪੁਤਲਾ ਫੂਕਿਆ ਜਾਵੇਗਾ, ਜੇਕਰ ਫੇਰ ਵੀ ਵਿਧਾਇਕ ਨੇ ਮਾਫ਼ੀ ਨਾ ਮੰਗੀ ਤਾਂ ਤਿੱਖੇ ਸੰਘਰਸ਼ ਦਾ ਐਲਾਨ ਵਿਧਾਇਕ ਦੇ ਘਰ ਦੇ ਸਾਹਮਣੇ ਹੀ ਕੀਤਾ ਜਾਵੇਗਾ।

error: Content is protected !!