Gee 98News

ਕ੍ਰਿਕਟ : ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ‘ਤੇ ਦੋ ਮੈਚਾਂ ਦੀ ਪਾਬੰਦੀ

ਚੰਡੀਗੜ੍ਹ ,26 ਜੁਲਾਈ–ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਕਾਰਵਾਈ ਕਰਦੇ ਹੋਏ ਦੋ ਮੈਚ ਖੇਡਣ ਦੀ ਪਾਬੰਦੀ ਲਗਾ ਦਿੱਤੀ ਹੈ। ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖ਼ਿਲਾਫ਼ ਤੀਜੇ ਮੈਚ ਵਿੱਚ ਅੰਪਾਇਰ ਵੱਲੋਂ ਆਊਟ ਕਰਾਰ ਦਿੱਤੇ ਜਾਣ ਤੋਂ ਬਾਅਦ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਸਟੰਪ ‘ਤੇ ਬੈਟ ਮਾਰਿਆ ਸੀ ਅਤੇ ਅੰਪਾਇਰਾਂ ਦੀ ਆਲੋਚਨਾ ਵੀ ਕੀਤੀ ਸੀ । ਹਰਮਨਪ੍ਰੀਤ ਕੌਰ ਨੂੰ ਐੱਲ ਬੀ ਡਬਲਿਊ ਆਉਟ ਕਰਾਰ ਦਿੱਤਾ ਗਿਆ ਸੀ ਪਰੰਤੂ ਉਸ ਦਾ ਦਾਅਵਾ ਹੈ ਕਿ ਗੇਂਦ ਉਸ ਦੇ ਬੱਲੇ ਦੇ ਹੇਠਲੇ ਹਿੱਸੇ ਵਿੱਚ ਲੱਗੀ ਸੀ। ਫਿਰ ਵੀ ਅੰਪਾਇਰ ਵੱਲੋਂ ਉਸ ਨੂੰ ਆਉਟ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਨੇ ਗੁੱਸੇ ਵਿੱਚ ਸਟੰਪ ‘ਤੇ ਬੈਟ ਮਾਰਿਆ ਅਤੇ ਮੈਚ ਖਤਮ ਹੋਣ ਤੋਂ ਬਾਅਦ ਐਵਾਰਡ ਸਮਾਰੋਹ ਦੌਰਾਨ ਉਸ ਨੇ ਅੰਪਾਇਰਾਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਹਰਮਨਪ੍ਰੀਤ ਨੇ ਸਖ਼ਤ ਟਿੱਪਣੀ ਕਰਦੇ ਹੋਏ ਇੱਥੋਂ ਤੱਕ ਆਖ ਦਿੱਤਾ ਕਿ ਅੰਪਾਇਰਾਂ ਨੂੰ ਟੀਮਾਂ ਦੇ ਨਾਲ ਟਰਾਫ਼ੀ ਸਮਾਗਮ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਅੰਪਾਇਰ ਦੇ ਫੈਸਲੇ ਕਾਰਨ ਹੀ ਮੈਚ ਦਾ ਨਤੀਜਾ ਬਦਲਿਆ ਹੈ। ਦੋ ਮੈਚਾਂ ਦੀ ਪਾਬੰਦੀ ਤੋਂ ਬਾਅਦ ਹਰਮਨਪ੍ਰੀਤ ਕੌਰ ਏਸ਼ਿਆਈ ਖੇਡਾਂ ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕੇਗੀ।

error: Content is protected !!