Gee 98News

ਕੁਦਰਤ ਪ੍ਰੇਮੀ ਗਰੁੱਪ ਬਰਨਾਲਾ ਵੱਲੋਂ ਵਾਤਾਵਰਨ ਸੰਭਾਲ ਸਬੰਧੀ ਸੰਗੀਤ ਸਦਨ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ

ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਖੱਮੂ ਰਾਮ ਬਿਸ਼ਨੋਈ ਵਿਸ਼ੇਸ਼ ਤੌਰ ‘ਤੇ ਪਹੁੰਚੇ

ਬਰਨਾਲਾ,31 ਜੁਲਾਈ ( ਨਿਰਮਲ ਸਿੰਘ ਪੰਡੋਰੀ )- ਨੇਚਰ ਲਵਰਜ਼ ਗਰੁੱਪ ਬਰਨਾਲਾ ਦੀ ਵੱਲੋਂ ਸੰਗੀਤ ਸਦਨ ਬਰਨਾਲਾ ਵਿਖੇ ਇੱਕ ਸ਼ਾਨਦਾਰ ਵਾਤਾਵਰਨ ਸੰਭਾਲ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੈਂਕੜੇ ਵਾਤਾਵਰਨ ਪ੍ਰੇਮੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਵਾਤਾਵਰਨ ਸੰਭਾਲ ਵਿੱਚ ਵਿਸ਼ਵ ਪ੍ਰਸਿੱਧ ਖੱਮੂ ਰਾਮ ਬਿਸ਼ਨੋਈ ਵਿਸ਼ੇਸ਼ ਤੌਰ ‘ਤੇ ਪਹੁੰਚੇ | ਦੱਸਣਯੋਗ ਹੈ ਕਿ ਖੱਮੂ ਰਾਮ ਬਿਸ਼ਨੋਈ ਨੂੰ “ਐਕਸਟਰਾ ਆਰਡੀਨਰੀ ਮੈਨ” ਦਾ ਐਵਾਰਡ ਮਿਲਿਆ ਹੈ। ਦੇਸ਼ ਦੇ ਨਾਲ-ਨਾਲ ਉਹ ਕਈ ਹੋਰ ਦੇਸ਼ਾਂ ਵਿਚ ਵੀ ਸੈਮੀਨਾਰ ਕਰ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਲਾਸਟਿਕ ਵਿਰੁੱਧ ਜੰਗ ਛੇੜਨ ਦੀ ਲੋੜ ਹੈ। ਉਨ੍ਹਾਂ ਬਰਨਾਲਾ ਦੇ ਨੌਜਵਾਨਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਦਿਖਾਈ ਗਈ ਦਲੇਰੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਇਕਜੁੱਟ ਹੋ ਕੇ ਪਲਾਸਟਿਕ ਨੂੰ ਨਾਂਹ ਕਹਿਣ ਅਤੇ ਕੂੜਾ-ਕਰਕਟ ਘੱਟ ਕਰਨ ਤੇ ਸੜਕਾਂ ‘ਤੇ ਸੁੱਟੇ ਕੂੜੇ ਨੂੰ ਚੁੱਕਣ ਲਈ ਗਰੁੱਪ ਬਣਾਏ ਜਾਣ। ਇਸ ਮੌਕੇ ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਨੇ ਕਿਹਾ ਕਿ ਪੰਛੀਆਂ ਨੂੰ ਬਚਾਉਣ ਲਈ ਸਾਰੇ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਅਲੋਪ ਹੋ ਗਏ ਤਾਂ ਕੁਦਰਤ ਵੀ ਖਤਰੇ ਵਿੱਚ ਪੈ ਜਾਵੇਗੀ। ਇਸ ਮੌਕੇ ਵਾਤਾਵਰਨ ਪ੍ਰੇਮੀ ਸੁਰਿੰਦਰ ਪਾਲ ਕੌਸ਼ਲ ਨੇ ਸਮੂਹ ਲੋਕਾਂ ਨੂੰ ਹਰ ਖੁਸ਼ੀ ਦੇ ਮੌਕੇ ‘ਤੇ ਇਕ ਰੁੱਖ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਸਕੁਲ ਕੌਸ਼ਲ, ਜਨਿੰਦਰ ਜੋਸ਼ੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਆਸਥਾ ਇਨਕਲੇਵ ਦੇ ਐਮ.ਡੀ ਦੀਪਕ ਸੋਨੀ, ਭਾਜਪਾ ਆਗੂ ਧੀਰਜ ਦੱਦਾਹੂਰ, ਪਿ੍ੰਸੀਪਲ ਰਾਕੇਸ਼ ਜਿੰਦਲ, ਸਤੀਸ਼ ਕੁਮਾਰ, ਮਨੀਸ਼ ਸਿੰਗਲਾ, ਮੋਹਿਤ ਬਾਂਸਲ, ਸੰਜੀਵ ਕੁਮਾਰ, ਸੰਦੀਪ ਮਲਿਕ, ਰੋਹਿਤ ਗਰਗ, ਯੋਗੇਸ਼ ਸਿੰਗਲਾ, ਨੀਰਜ ਮੰਗਲਾ, ਸੰਜੀਵ ਟ੍ਰਾਈਡੈਂਟ, ਐਡਵੋਕੇਟ ਲੋਕੇਸ਼ ਗਰਗ, ਚਿਰਾਗ ਕਾਂਸਲ, ਰਾਜੇਸ਼ ਭੂਟਾਨੀ, ਵਿਸ਼ਨੂੰ ਗੋਇਲ, ਰਿਕੇਸ਼ ਜਿੰਦਲ, ਰੋਹਿਤ ਬਾਂਸਲ, ਰਿਸ਼ਭ ਜੈਨ, ਸਤੀਸ਼ ਅਤੇ ਵੱਡੀ ਗਿਣਤੀ ਵਿੱਚ ਵਾਤਾਵਰਨ ਅਤੇ ਪੰਛੀ ਪ੍ਰੇਮੀ ਵੀ ਹਾਜ਼ਰ ਸਨ।

error: Content is protected !!