Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਹਿਲ ਕਲਾਂ ਦੇ ਪਟਵਾਰੀਆਂ ਨੇ ਅਣਮਿੱਥੇ ਸਮੇਂ ਲਈ ਵਾਧੂ ਸਰਕਲਾਂ ਦਾ ਕੰਮ ਕੀਤਾ ਠੱਪ, 3 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

Nirmal Pandori by Nirmal Pandori
08/01/2023
in ਪੰਜਾਬ
Reading Time: 1 min read
A A
0
ਮਹਿਲ ਕਲਾਂ ਦੇ ਪਟਵਾਰੀਆਂ ਨੇ ਅਣਮਿੱਥੇ ਸਮੇਂ ਲਈ ਵਾਧੂ ਸਰਕਲਾਂ ਦਾ ਕੰਮ ਕੀਤਾ ਠੱਪ, 3 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਤਹਿਸੀਲਦਾਰ ਸਾਬ੍ਹ ਕਹਿੰਦੇ “ਮੈਨੂੰ ਤਾਂ ਆਪ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ”

ਬਰਨਾਲਾ 1 ਅਗਸਤ ( ਨਿਰਮਲ ਸਿੰਘ ਪੰਡੋਰੀ ‌)-ਮਹਿਲ ਕਲਾਂ ਤਹਿਸੀਲ ਦੇ ਕਾਨੂੰਨਗੋ,ਪਟਵਾਰੀਆਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਵਾਧੂ ਸਰਕਲਾਂ ਦਾ ਕੰਮ ਛੱਡ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ, ਤਹਿਸੀਲ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਜਨਰਲ ਸਕੱਤਰ ਪਵਨਦੀਪ ਕੌਰ, ਲਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਤਹਿਸੀਲ ਮਹਿਲ ਕਲਾਂ ਦੇ ਪਟਵਾਰੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਸਬੰਧੀ ਤਹਿਸੀਲਦਾਰ ਨੂੰ ਕਈ ਵਾਰ ਜ਼ੁਬਾਨੀ ਤੌਰ ‘ਤੇ ਅਤੇ 24 ਜੁਲਾਈ ਨੂੰ ਲਿਖ਼ਤੀ ਤੌਰ ‘ਤੇ ਵੀ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਇਸਦੇ ਬਾਵਜੂਦ ਵੀ ਤਨਖਾਹ ਖਾਤਿਆਂ ਵਿੱਚ ਨਹੀਂ ਆਈ, ਜਿਸ ਕਰਕੇ ਮਜਬੂਰੀਵਸ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਸਖ਼ਤ ਫੈਸਲਾ ਲੈਣਾ ਪਿਆ। ਪਟਵਾਰੀਆਂ ਨੇ ਕਿਹਾ ਕਿ ਵਾਧੂ ਸਰਕਲਾਂ ਦੇ ਕੰਮ ਛੱਡਣ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਤਹਿਸੀਲਦਾਰ ਦੀ ਹੋਵੇਗੀ । ਆਪਣੀਆਂ ਕੁਝ ਹੋਰ ਸਮੱਸਿਆਵਾਂ ਬਾਰੇ ਪਟਵਾਰੀਆਂ ਨੇ ਕਿਹਾ ਕਿ ਹਰ ਰਿਪੋਰਟ ਵਟਸਐਪ ‘ਤੇ ਤੁਰੰਤ ਭੇਜਣ ਲਈ ਕਿਹਾ ਜਾਂਦਾ ਹੈ, ਜਦ ਕਿ ਕੁਝ ਰਿਪੋਰਟਾਂ ਸਮੁੱਚੀ ਸਥਿਤੀ ਨੂੰ ਵਾਚਣ ਤੋਂ ਬਾਅਦ ਹੀ ਤਿਆਰ ਕਰਨ ਵਾਲੀਆਂ ਹੁੰਦੀਆਂ ਹਨ ਪਰੰਤੂ ਫਿਰ ਵੀ ਰਿਪੋਰਟਾਂ ਤਿਆਰ ਕਰਨ ਸਬੰਧੀ ਲੋੜੀਂਦਾ ਸਮਾਂ ਨਹੀਂ ਦਿੱਤਾ ਜਾਂਦਾ ਸਗੋਂ ਮੰਗੀਆਂ ਰਿਪੋਰਟਾਂ ਦਾ ਜਵਾਬ ਜਲਦੀ ਦੇਣ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਕਾਰਨ ਕਈ ਵਾਰੀ ਗ਼ਲਤ ਰਿਪੋਰਟਾਂ ਤਿਆਰ ਹੋਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਪਟਵਾਰੀਆਂ ਨੇ ਕਿਹਾ ਕਿ ਕਈ ਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਰਿਪੋਰਟਾਂ ਦੀ ਮੰਗ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ 1 ਪਟਵਾਰੀ ਕੋਲ ਕਈ-ਕਈ ਸਰਕਲਾਂ ਦਾ ਕੰਮ ਹੋਣ ਕਾਰਨ ਪਟਵਾਰੀ ਅਤੇ ਕਾਨੂੰਨਗੋ ਮਾਨਸਿਕ ਪਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਰਹੇ ਹਨ । ਫਰਦ ਕੇਂਦਰ ਦੇ ਉਪਰੇਟਰਾਂ ਵੱਲੋਂ ਆਨਲਾਈਨ ਕੰਮ ਦੌਰਾਨ ਤਰੁੱਟੀਆਂ ਸਬੰਧੀ ਵੀ ਕਈ ਵਾਰ ਧਿਆਨ ਵਿਚ ਲਿਆ ਚੁੱਕੇ ਹਾਂ ਪ੍ਰੰਤੂ ਇਸ ਮਾਮਲੇ ‘ਚ ਵੀ ਕਿਸੇ ਮੁਲਾਜ਼ਮ ਦੀ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਗਈ ਜਿਸ ਕਰਕੇ ਪਟਵਾਰੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਿਸੇ ਹੋਰ ਮੁਲਾਜ਼ਮ ਦੀ ਗਲਤੀ ਦੀ ਤਲਵਾਰ ਹਮੇਸ਼ਾ ਪਟਵਾਰੀਆਂ ਦੇ ਸਿਰ ‘ਤੇ ਹੀ ਲਟਕਦੀ ਰਹਿੰਦੀ ਹੈ। ਪਟਵਾਰੀਆਂ ਨੇ ਕਿਹਾ ਕਿ ਤਨਖ਼ਾਹ ਨਾ ਮਿਲਣ ਅਤੇ ਉਕਤ ਹੋਰ ਸਮੱਸਿਆਵਾਂ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ ਹਨ। ਪ੍ਰੰਤੂ ਜਦ ਕੋਈ ਹੱਲ ਨਹੀਂ ਨਿਕਲਿਆ ਤਾਂ 1 ਅਗਸਤ ਤੋਂ ਅਣਮਿੱਥੇ ਸਮੇਂ ਲਈ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਕੰਮ ਛੱਡਣ ਤੋਂ ਬਾਅਦ ਤਹਿਸੀਲ ਮਹਿਲ ਕਲਾਂ ਦੇ 13 ਸਰਕਲਾਂ ਅਧੀਨ ਲਗਭਗ 25 ਪਿੰਡਾਂ ਦੇ ਲੋਕ ਹੈਰਾਨ ਪਰੇਸ਼ਾਨ ਹੋਣਗੇ, ਜਿਸ ਸਬੰਧੀ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਲੋੜ ਹੈ । ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਥੇਦਾਰ ਨਾਥ ਸਿੰਘ ਹਮੀਦੀ, ਬਲਾਕ ਕਾਂਗਰਸ ਦੇ ਪ੍ਰਧਾਨ ਨਿਰਮਲ ਸਿੰਘ ਛੀਨੀਵਾਲ ਅਤੇ ਮਜ਼ਦੂਰ ਆਗੂ ਭੋਲਾ ਸਿੰਘ ਕਲਾਲਮਾਜਰਾ ਨੇ ਪਟਵਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਵਾਧੂ ਸਰਕਲਾਂ ਦਾ ਕੰਮ ਛੱਡਣ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਪਟਵਾਰੀਆਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਵਾਧੂ ਸਰਕਲਾਂ ਦੇ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਜਦ ਤਹਿਸੀਲਦਾਰ ਮਹਿਲ ਕਲਾਂ ਬਲਦੇਵ ਰਾਜ ਨਾਲ ਫੋਨ ‘ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉੱਪਰੋਂ ਬਜਟ ਨਾ ਆਉਣ ਕਰਕੇ ਹੀ ਪਟਵਾਰੀਆਂ ਦੀ ਤਨਖਾਹ ਲੇਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦਾ ਕੰਮ ਛੱਡਣ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ । ਪਟਵਾਰੀਆਂ ਨੂੰ ਤਨਖਾਹ ਨਾ ਮਿਲਣ ਸਬੰਧੀ ਆਪਣਾ ਪੱਖ ਰੱਖਦੇ ਹੋਏ ਤਹਿਸੀਲਦਾਰ ਨੇ ਦਿਲਚਸਪ ਟਿੱਪਣੀ ਕਰਦੇ ਹੋਏ‌ ਕਿਹਾ ਕਿ “ਮੈਨੂੰ ਤਾਂ ਆਪ 3-4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ” ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

04/27/2026
6 ਅਧਿਆਪਕ ਜਥੇਬੰਦੀਆਂ ਨੇ  ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

04/27/2026
Load More
Tags: #barnalanews#punjabnews
Previous Post

ਯੂਨੀਵਰਸਿਟੀ ‘ਚ ਹੋ ਰਿਹੈ ਵਿਦਿਆਰਥਣਾਂ ਦਾ ਸ਼ੋਸ਼ਣ,ਲਿਖੀ ਗਵਰਨਰ ਨੂੰ ਗੁੰਮਨਾਮ ਚਿੱਠੀ

Next Post

ਪੰਜਾਬ ਦੇ ਸ਼ਾਨਦਾਰ ਮਿਊਜ਼ੀਅਮ ਮੁਰੰਮਤ ਤੋਂ ਬਾਅਦ ਮੁੜ ਖੁੱਲ੍ਹੇ

Nirmal Pandori

Nirmal Pandori

Related Posts

ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ
ਪੰਜਾਬ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

by Nirmal Pandori
04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

by Nirmal Pandori
04/27/2026
6 ਅਧਿਆਪਕ ਜਥੇਬੰਦੀਆਂ ਨੇ  ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ
ਪੰਜਾਬ

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

by Nirmal Pandori
04/27/2026
…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ
ਪੰਜਾਬ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

by Nirmal Pandori
04/27/2026
ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ
ਪੰਜਾਬ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

by Nirmal Pandori
04/26/2026
ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ
ਪੰਜਾਬ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

by Nirmal Pandori
04/25/2026
Load More
Next Post
ਪੰਜਾਬ ਦੇ ਸ਼ਾਨਦਾਰ ਮਿਊਜ਼ੀਅਮ ਮੁਰੰਮਤ ਤੋਂ ਬਾਅਦ ਮੁੜ ਖੁੱਲ੍ਹੇ

ਪੰਜਾਬ ਦੇ ਸ਼ਾਨਦਾਰ ਮਿਊਜ਼ੀਅਮ ਮੁਰੰਮਤ ਤੋਂ ਬਾਅਦ ਮੁੜ ਖੁੱਲ੍ਹੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend