Gee 98News

ਵੀਡੀਓ ਵਾਇਰਲ…ਤੇ ਜਦੋਂ ਮੰਤਰੀ ਦੇ OSD ਨੇ ਕੋਟ ਦੀ ਜੇਬ ‘ਚ ਪਾ ਲਏ ਰਿਸ਼ਵਤ ਦੇ ਪੈਸੇ

ਚੰਡੀਗੜ੍ਹ ,19 ਅਪ੍ਰੈਲ, Gee98 news service- -ਪੰਜਾਬ ਦੀ ਭਗਵੰਤ ਮਾਨ ਸਰਕਾਰ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਬਾਰਾ ਜਿੱਤ ਪ੍ਰਾਪਤ ਕਰਨ ਲਈ ਇੱਕ ਪਾਸੇ ਲੋਕਾਂ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਲਾਗੂ ਕਰਨ ਦੇ ਐਲਾਨ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਦੁਬਾਰਾ ਭਰਮਾਇਆ ਜਾ ਸਕੇ ਪ੍ਰੰਤੂ ਦੂਜੇ ਪਾਸੇ ਸਰਕਾਰ ਦੇ […]

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

ਬਰਨਾਲਾ,18 ਅਪ੍ਰੈਲ (Gee98 news service)- ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ 20 ਦੇ ਕਰੀਬ ਸੀਨੀਅਰ ਆਗੂਆਂ ਅਤੇ ਵਰਕਰਾਂ ‘ਤੇ ਦਰਜ ਕੀਤੀ ਐਫਆਈਆਰ ਦਾ ਮਾਮਲਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜ ਗਿਆ ਹੈ। ‌ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਸ ਮਾਮਲੇ ਸਬੰਧੀ ਇੱਕ ਪੱਤਰ ਪੰਜਾਬ […]

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

ਚੰਡੀਗੜ੍ਹ,18 ਅਪ੍ਰੈਲ, Gee98 News service- -ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਪਿਛਲੇ 12 ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਝਟਕਾ ਲੱਗਿਆ ਹੈ। ‌ ਮੋਦੀ ਸਰਕਾਰ ਲੋਕ ਸਭਾ ਦੀਆਂ ਸੀਟਾਂ ਵਧਾਉਣ ਸਬੰਧੀ ਸੰਵਿਧਾਨ ਦਾ (131ਵਾਂ ਸੋਧ ਬਿੱਲ) ਲੋਕ ਸਭਾ ‘ਚ ਪਾਸ ਨਹੀਂ ਕਰਵਾ ਸਕੀ, ਜਿਸ ਤਹਿਤ ਲੋਕ ਸਭਾ ਦੀਆਂ 543 ਮੌਜੂਦਾ ਸੀਟਾਂ […]

ਕੈਨੇਡਾ ‘ਚ ਲੱਗਭੱਗ 9000 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਸ਼ਨ ਦੀ ਤਲਵਾਰ ਲਟਕੀ…ਨਵਾਂ ਕਾਨੂੰਨ C 12 ਲਾਗੂ

ਚੰਡੀਗੜ੍ਹ,18 ਅਪ੍ਰੈਲ, Gee98 News service- -ਕੈਨੇਡਾ ਵਿੱਚ ਨਵਾਂ ਇਮੀਗਰੇਸ਼ਨ ਬਿੱਲ ਪਾਸ ਹੋਣ ਤੋਂ ਬਾਅਦ ਲੱਗਭੱਗ 9000 ਪੰਜਾਬੀਆਂ ‘ਤੇ ‘ਡਿਪੋਰਸ਼ਨ’ (ਮੂਲ ਦੇਸ਼ ਵਿੱਚ ਵਾਪਸ ਭੇਜਣਾ) ਦੀ ਤਲਵਾਰ ਲਟਕ ਗਈ ਹੈ। ਕੈਨੇਡਾ ਸਰਕਾਰ ਨੇ ਇਮੀਗਰੇਸ਼ਨ ਕਾਨੂੰਨ C 12 ਪਾਸ ਹੋਣ ਤੋਂ ਬਾਅਦ ਲੱਗਭੱਗ 30 ਹਜ਼ਾਰ ਸਰਨਾਰਥੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਜਿਨਾਂ ਵਿੱਚ 9000 ਦੇ ਕਰੀਬ ਪੰਜਾਬੀ […]

ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

ਬਰਨਾਲਾ ,17 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )- -ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਚੋਟੀ ਦੇ ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੀ FIR ਨੇ ਬਰਨਾਲਾ ਜ਼ਿਲ੍ਹੇ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਬਰਨਾਲਾ ਤੋਂ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੱਤਾਧਾਰੀ ਆਗੂਆਂ ਦੇ ਇਸ਼ਾਰਿਆਂ ‘ਤੇ ਕੀਤੀ ਪੁਲਿਸ ਦੀ ਇੱਕ ਧੱਕੇਸ਼ਾਹੀ ਦੇ […]

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

ਮਹਿਲਕਲਾਂ 17 ਅਪ੍ਰੈਲ ( ਜਸਵੰਤ ਸਿੰਘ ਲਾਲੀ )- ਅੱਜ 220 ਕੇ ਵੀ ਗਰਿੱਡ ਮਹਿਲ ਕਲਾਂ ਵਿਖੇ ਸਮੂਹ ਬਿਜ਼ਲੀ ਮੁਲਾਜ਼ਮਾਂ ਵੱਲੋਂ ਜੁਆਇੰਟ ਫ਼ੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਗੇਟ ਰੈਲੀ ਕਰਨ ਉਪਰੰਤ ਬਿਜ਼ਲੀ ਮੰਤਰੀ ਸੰਜੀਵ ਅਰੋੜਾ ਦੀ ਅਰਥੀ ਫੂਕੀ ਗਈ । ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ […]

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

ਬਰਨਾਲਾ,17 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)- ਧਰਮ ਕਾਰਜ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਰਨਾਲਾ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗਿਰੀਰਾਜ ਸੇਵਾ ਸਦਨ (ਰਜਿ) ਬਰਨਾਲਾ ਵੱਲੋਂ 19 ਅਪ੍ਰੈਲ ਨੂੰ ਸ੍ਰੀ ਵਰਿੰਦਾਵਨ ਦੀ ਪਵਿੱਤਰ ਧਰਤੀ ‘ਤੇ ਇੱਕ ਇਤਿਹਾਸਿਕ ਕਾਰਜ ਦਾ ਆਰੰਭ ਕੀਤਾ ਜਾ ਰਿਹਾ ਹੈ। ‌ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸ੍ਰੀ ਮੋਤੀ ਲਾਲ ਗੁਪਤਾ […]

ਵਿਦਿਆਰਥੀ ਤੋਂ ਰਿਸ਼ਵਤ ਲੈਂਦਾ ਪ੍ਰਿੰਸੀਪਲ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕਾਬੂ ਕੀਤਾ

ਚੰਡੀਗੜ੍ਹ, 17 ਅਪ੍ਰੈਲ, ( Gee98 news service)- ਪੰਜਾਬ ਵਿਜੀਲੈਂਸ ਬਿਊਰੋ ਨੇ ਦਸਵੀਂ ਪਾਸ ਇੱਕ ਵਿਦਿਆਰਥੀ ਨੂੰ ਉਸਦਾ ਸਰਟੀਫਿਕੇਟ ਦੇਣ ਬਦਲੇ ਰਿਸ਼ਵਤ ਲੈਣ ਵਾਲੇ ਪ੍ਰਿੰਸੀਪਲ ਨੂੰ ਰੰਗੇ ਹੱਥੀਂ ਦਬੋਚਿਆ। ਵਿਜੀਲੈਂਸ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਜ਼ਿਲ੍ਹਾ ਲੁਧਿਆਣਾ (ਸਰਕਾਰੀ ਸਹਾਇਤਾ ਪ੍ਰਾਪਤ) ਵਿਖੇ ਤਾਇਨਾਤ ਪ੍ਰਿੰਸੀਪਲ ਗੁਰਮੀਤ ਸਿੰਘ ਨੂੰ 6,000 ਰੁਪਏ […]

“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਰੇਡ

ਚੰਡੀਗੜ੍ਹ ,17 ਅਪ੍ਰੈਲ , Gee98 News service- -ਆਮ ਆਦਮੀ ਪਾਰਟੀ ਦੇ ਵੱਡੇ ਆਗੂ ED ਦੇ ਰਾਡਾਰ ‘ਤੇ ਹਨ। ਕੁਝ ਦਿਨ ਪਹਿਲਾਂ ਈਡੀ ਨੇ ਰਾਜ ਸਭਾ ਮੈਂਬਰ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਿਕ ਅਸ਼ੋਕ ਮਿੱਤਲ ਦੇ ਘਰ ਅਤੇ ਟਿਕਾਣਿਆਂ ‘ਤੇ ਰੇਡ ਕੀਤੀ ਸੀ ਅਤੇ ਅੱਜ ਸਵੇਰੇ ਈਡੀ ਦੀ ਟੀਮ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ […]

ਮਾਸਟਰ ਦੇ ਮੁੰਡੇ ਨੇ ਸੂਲੀ ‘ਤੇ ਟੰਗੇ ਮਾਸਟਰ…300 ਕਿਲੋਮੀਟਰ ਤੱਕ ਦੂਰ ਬਣਾਏ PSTET ਪ੍ਰੀਖਿਆ ਦੇ ਸੈਂਟਰ

ਚੰਡੀਗੜ੍ਹ,16 ਅਪ੍ਰੈਲ Gee98 news service- -ਪੰਜਾਬ ਸਰਕਾਰ ਵੱਲੋਂ ਵਿਭਾਗੀ ਪ੍ਰੀਖਿਆ ਦੇ ਨਾਮ ਤੇ ਲਏ ਜਾ ਰਹੇ ਟੈਸਟ ਨੇ ਸੂਬੇ ਦੇ ਅਧਿਆਪਕਾਂ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ 19 ਅਪ੍ਰੈਲ 2026 ਨੂੰ ਸਰਕਾਰੀ ਸੇਵਾਵਾਂ ਨਿਭਾ ਰਹੇ (ਇਨ ਸਰਵਿਸ) ਪੰਜਾਬ ਦੇ ਅਧਿਆਪਕਾਂ ਦੀ PSTET ਦੀ ਵਿਭਾਗੀ ਪ੍ਰੀਖਿਆ ਲਈ ਜਾ ਰਹੀ ਹੈ […]

error: Content is protected !!