Gee 98News

ਚੰਡੀਗੜ੍ਹ ,17 ਅਪ੍ਰੈਲ , Gee98 News service-

-ਆਮ ਆਦਮੀ ਪਾਰਟੀ ਦੇ ਵੱਡੇ ਆਗੂ ED ਦੇ ਰਾਡਾਰ ‘ਤੇ ਹਨ। ਕੁਝ ਦਿਨ ਪਹਿਲਾਂ ਈਡੀ ਨੇ ਰਾਜ ਸਭਾ ਮੈਂਬਰ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਿਕ ਅਸ਼ੋਕ ਮਿੱਤਲ ਦੇ ਘਰ ਅਤੇ ਟਿਕਾਣਿਆਂ ‘ਤੇ ਰੇਡ ਕੀਤੀ ਸੀ ਅਤੇ ਅੱਜ ਸਵੇਰੇ ਈਡੀ ਦੀ ਟੀਮ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਰੇਡ ਕਰਨ ਪੁੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 7 ਵਜੇ ਲੁਧਿਆਣਾ ਦੇ ਗੁਰਦੇਵ ਨਗਰ ਸਥਿਤ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦੀ ਟੀਮ ਪੁੱਜੀ ਅਤੇ ਘਰ ਦੇ ਬਾਹਰ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਕੇ ਅੰਦਰ ਆਉਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ। ਸੂਤਰਾਂ ਅਨੁਸਾਰ ਜਿਸ ਵੇਲੇ ਈਡੀ ਦੀ ਟੀਮ ਨੇ ਮੰਤਰੀ ਦੇ ਘਰ ਰੇਡ ਕੀਤੀ ਉਸ ਵੇਲੇ ਮੰਤਰੀ ਘਰ ਨਹੀਂ ਸਨ। ‌ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੋਂ ਇਲਾਵਾ ਈਡੀ ਦੀ ਟੀਮ ਨੇ ਇੱਕ ਹੋਰ ਰੀਅਲ ਅਸਟੇਟ ਦੇ ਕਾਰੋਬਾਰੀ ਹੇਮੰਤ ਸੂਦ ਦੇ ਟਿਕਾਣਿਆਂ ‘ਤੇ ਵੀ ਛਾਪਾਮਾਰੀ ਕੀਤੀ। ਦੱਸ ਦੇਈਏ ਕਿ ਹੇਮੰਤ ਸੂਦ “ਹੈਮਟਨ ਹੋਮ” ਦੇ ਡਾਇਰੈਕਟਰ ਹਨ ਜੋ ਸੰਜੀਵ ਅਰੋੜਾ ਦੇ ਅਤਿ ਕਰੀਬੀ ਮੰਨੇ ਜਾਂਦੇ ਹਨ। ਭਾਵੇਂ ਕਿ ਅਧਿਕਾਰਤ ਤੌਰ ‘ਤੇ ਇਸ ਰੇਡ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰੰਤੂ ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਇਹ ਰੇਡ ਇੱਕ ਜ਼ਮੀਨ ਦੇ ਸੌਦੇ ਨਾਲ ਸੰਬੰਧਿਤ ਹੈ ਜਿਸ ਸਬੰਧੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਅਰੋੜਾ ਨੇ ਹੇਮੰਤ ਸੂਦ ਨਾਲ ਮਿਲ ਕੇ “ਹੈਮਟਨ ਹੋਮ” ਵਾਲੀ ਜ਼ਮੀਨ ਦਾ ਚੇਂਜ ਆਫ ਲੈਂਡ ਯੂਜ਼ (CLU) ਗ਼ਲਤ ਤਰੀਕੇ ਨਾਲ ਕਰਵਾਇਆ ਜਿਸ ਤੋਂ ਬਾਅਦ ਇੰਡਸਟਰੀਅਲ ਜ਼ਮੀਨ ਨੂੰ ਰੈਜੀਡੈਂਸਲ ‘ਚ ਬਦਲ ਦਿੱਤਾ ਗਿਆ।

                                                       ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੈਬਨਿਟ ਮੰਤਰੀ ਦੇ ਟਿਕਾਣਿਆਂ ‘ਤੇ ਈਡੀ ਦੀ ਰੇਡ ਸਬੰਧੀ ਕਿਹਾ ਕਿ ਇਹ ਭਾਜਪਾ ਦੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ। ਪਹਿਲਾਂ ਈਡੀ, ਇਨਕਮ ਟੈਕਸ ਨੋਟਿਸ ਭੇਜੋ ਅਤੇ ਫਿਰ ਡਰਾਓ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ਲਈ 117 ਵਿਅਕਤੀ ਨਹੀਂ ਮਿਲ ਰਹੇ। ਭਗਵੰਤ ਮਾਨ ਨੇ ਕਿਹਾ ਕਿ ਇਹ ਡੈਮੋਕਰੇਸੀ ਨਹੀਂ ਹੈ ਇਹ ਡਿਕਟੇਟਰਸ਼ਿਪ ਹੈ ਕਿ ਜਾਂ ਤਾਂ ਤੁਸੀਂ ਚੋਣ ਨਾ ਲੜੋ ਜਾਂ ਫਿਰ ਸਾਡੀ ਵਾਸ਼ਿੰਗ ਮਸ਼ੀਨ ਵਿੱਚੋਂ ਨਿਕਲੋ। ਦੂਜੇ ਪਾਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਈਡੀ ਦੀ ਰੇਡ ਤੋਂ ਬਾਅਦ ਇੱਕ ਪੋਸਟ ਪਾ ਕੇ ਕਿਹਾ ਕਿ “ਸਭ ਫੜੇ ਜਾਣਗੇ”। ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਸੰਜੀਵ ਅਰੋੜਾ ਨੂੰ ਇੰਡਸਟਰੀਅਲ ਪਲਾਟ ਮਿਲੇ ਸਨ ਤਾਂ ਜੋ ਉਹ ਇੰਡਸਟਰੀ ਲਗਾ ਸਕਣ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਪਰੰਤੂ ਉਹਨਾਂ ਨੇ ਇਹਨਾਂ ਪਲਾਟਾਂ ਨੂੰ ਕਮਰਸ਼ੀਅਲ ਬਣਾ ਦਿੱਤਾ ਅਤੇ ਉੱਥੇ ਵੱਡੇ ਵੱਡੇ ਟਾਵਰ ਖੜੇ ਕਰ ਦਿੱਤੇ ਤੇ ਫਲੈਟ ਵੇਚ ਦਿੱਤੇ। ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਹੁਣ ਰਾਘਵ ਚੱਢਾ ਗਵਾਹ ਬਣ ਚੁੱਕਿਆ ਹੈ। ਇਹਨਾਂ ਦੇ ਸਾਰੇ ਕਾਰਨਾਮੇ ਬਾਹਰ ਆਉਣਗੇ।

Gee98 Ads

Leave a Reply

Your email address will not be published. Required fields are marked *

error: Content is protected !!