Skip to main content

Gee 98News

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

ਬਰਨਾਲਾ,17 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

ਧਰਮ ਕਾਰਜ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਰਨਾਲਾ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗਿਰੀਰਾਜ ਸੇਵਾ ਸਦਨ (ਰਜਿ) ਬਰਨਾਲਾ ਵੱਲੋਂ 19 ਅਪ੍ਰੈਲ ਨੂੰ ਸ੍ਰੀ ਵਰਿੰਦਾਵਨ ਦੀ ਪਵਿੱਤਰ ਧਰਤੀ ‘ਤੇ ਇੱਕ ਇਤਿਹਾਸਿਕ ਕਾਰਜ ਦਾ ਆਰੰਭ ਕੀਤਾ ਜਾ ਰਿਹਾ ਹੈ। ‌ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸ੍ਰੀ ਮੋਤੀ ਲਾਲ ਗੁਪਤਾ ਨੇ ਦੱਸਿਆ ਕਿ 19 ਅਪ੍ਰੈਲ ਨੂੰ ਵਰਿੰਦਾਵਨ ਦੀ ਪਵਿੱਤਰ ਧਰਤੀ ‘ਤੇ ਸ੍ਰੀ ਗਿਰੀਰਾਜ ਸੇਵਾ ਸਦਨ (ਰਜਿ) ਬਰਨਾਲਾ ਵੱਲੋਂ ਓਮੈਕਸ ਸਿਟੀ ਵਿੱਚ ਲੱਗਭੱਗ 2800 ਤੋਂ ਵਧੇਰੇ ਵਰਗ ਗਜ ਖੇਤਰ ਵਿੱਚ ਆਪਣੀ ਦੂਜੀ ਸ਼ਾਨਦਾਰ ਧਰਮਸ਼ਾਲਾ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਧਰਮਸ਼ਾਲਾ ਦੇ ਨਿਰਮਾਣ ਲਈ ਭੂਮੀ ਪੂਜਨ ਸਮਾਗਮ 19 ਅਪ੍ਰੈਲ 2026 ਨੂੰ ਐਤਵਾਰ ਨੂੰ ਓਮੈਕਸ ਕਾਲੋਨੀ ਵਰਿੰਦਾਵਨ ‘ਚ ਦੁਪਹਿਰ 1.30 ਵਜੇ ਤੋਂ 4 ਵਜੇ ਤੱਕ ਹੋਵੇਗਾ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਦੀਪਕ ਬਾਂਸਲ ਸੋਨੀ, ਨਾਰੀਅਲ ਪੂਜਨ ਐਡਵੋਕੇਟ ਅਸ਼ੋਕ ਬਾਂਸਲ ਅਤੇ ਭੂਮੀ ਪੂਜਨ ਸ੍ਰੀ ਵਿਜੇ ਜਿੰਦਲ ਵੱਲੋਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਧਰਮਸ਼ਾਲਾ ਦਾ ਨੀਂਹ ਪੱਥਰ ਸ੍ਰੀ ਲੱਖਪਤ ਰਾਏ (ਐਮਡੀ ਗਰੀਨ ਐਵਨਿਊ) ਵੱਲੋਂ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਇਤਿਹਾਸਿਕ ਕਾਰਜ ਲਈ ਬਰਨਾਲਾ ਦੇ ਦਾਨੀ ਸੱਜਣਾਂ ਅਤੇ ਸ਼ਰਧਾਲੂਆਂ ਵਿੱਚ ਪੂਰਾ ਉਤਸ਼ਾਹ ਹੈ।

                                                   ਸੇਵਾ ਸਦਨ ਦੇ ਮੁੱਖ ਟਰੱਸਟੀ ਸ੍ਰੀ ਰਾਕੇਸ਼ ਕੁਮਾਰ ਗੌੜ, ਸੁਰਿੰਦਰ ਚੀਮਾ, ਗਿਰਧਾਰੀ ਲਾਲ ਸੋਹਲ, ਅਸ਼ੋਕ ਕੁਮਾਰ ਗਰਗ, ਯਸ਼ਪਾਲ ਸਹੌਰੀਆ, ਵਿਜੇ ਭਦੌੜ ਵਾਲੇ, ਸਤਪਾਲ ਮੌੜ, ਪ੍ਰੇਮ ਸਿੰਗਲਾ ਅਸ਼ੋਕ ਮਿੱਤਲ, ਕ੍ਰਿਸ਼ਨ ਗੋਇਲ, ਨਵੀਨ ਜਿੰਦਲ, ਪਵਨ ਗੋਇਲ ਅਤੇ ਹੋਰ ਮੈਂਬਰਾਂ ਨੇ ਸਾਰੇ ਸ਼ਰਧਾਲੂਆਂ ਨੂੰ ਸ੍ਰੀ ਵਰਿੰਦਾਵਨ ਦੀ ਪਵਿੱਤਰ ਧਰਤੀ ‘ਤੇ ਹੋ ਰਹੇ ਇਸ ਇਤਿਹਾਸਿਕ ਕਾਰਜ ਦੀ ਸ਼ੁਭ ਆਰੰਭਤਾ ਦੇ ਗਵਾਹ ਬਨਣ ਦੀ ਅਪੀਲ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੇਵਾ ਸਦਨ ਵੱਲੋਂ ਆਪਣੀ ਪਹਿਲੀ ਧਰਮਸ਼ਾਲਾ ਦਾ ਨਿਰਮਾਣ ਸਾਲ 2014 ਵਿੱਚ ਕੀਤਾ ਗਿਆ ਸੀ। ‌ਜ਼ਿਕਰਯੋਗ ਹੈ ਕਿ ਸ੍ਰੀ ਗਿਰੀਰਾਜ ਸੇਵਾ ਸਦਨ ਵੱਲੋਂ ਜਿੱਥੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨਾਂ ‘ਤੇ ਜਿੱਥੇ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਕਾਰਜ ਕੀਤਾ ਜਾਂਦਾ ਹੈ ਉੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਹਾਇਤਾ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਬਾਂਦਰਾਂ ਅਤੇ ਗਊ ਮਾਤਾ ਦੀ ਸੇਵਾ ਅਤੇ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਲੰਗਰਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ-ਸ੍ਰੀ ਗਿਰੀਰਾਜ ਸੇਵਾ ਸਦਨ ਵੱਲੋਂ ਵਰਿੰਦਾਵਨ ਵਿਖੇ ਬਣਾਈ ਜਾਣ ਵਾਲੀ ਧਰਮਸ਼ਾਲਾ ਦਾ ਸ਼ਾਨਦਾਰ ਮਾਡਲ

Gee98 Ads
error: Content is protected !!