Gee 98News

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

ਬਰਨਾਲਾ ,2 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )- -ਬਰਨਾਲਾ ਜ਼ਿਲ੍ਹੇ ਦੇ ਇੱਕ ਵੱਡੇ ਵਿਦਿਅਕ ਗਰੁੱਪ ਦੇ ਮੁਖੀ ਵੱਲੋਂ ਆਪਣੀ ਵਿਦਿਅਕ ਸੰਸਥਾ ਦੇ ਕੰਪਲੈਕਸ ਅੰਦਰ ਇੱਕ ਸਮਾਗਮ ਦੌਰਾਨ ਵੱਡੀ ਧਾਰਮਿਕ ਕੁਰਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਵੱਡੀ ਨਾਮਵਰ ਵਿਦਿਅਕ ਸੰਸਥਾ YS ਗਰੁੱਪ ਦੇ ਬਠਿੰਡਾ ਰੋਡ ‘ਤੇ ਸਥਿਤ ਕਾਲਜ ਵਿੱਚ ਪਿਛਲੇ […]

ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ

ਬਰਨਾਲਾ ,1 ਅਪ੍ਰੈਲ, ਨਿਰਮਲ ਸਿੰਘ ਪੰਡੋਰੀ- -ਬਰਨਾਲਾ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਹੜਾ ਕਈ ਜ਼ਿਲਿਆਂ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ‌ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਜਿੰਦਰਪਾਲ ਸਿੰਘ ਡੀਐਸਪੀ ਨੇ ਦੱਸਿਆ ਕਿ CIA ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਲਵਪ੍ਰੀਤ […]

ਮੰਡੀਆਂ ‘ਚ ਕਣਕ ਦੀ ਖਰੀਦ ਸ਼ੁਰੂ….ਤੇ ਆੜਤੀਆਂ ਦੀ ਹੜ੍ਹਤਾਲ ਸ਼ੁਰੂ

ਚੰਡੀਗੜ੍ਹ ,1 ਅਪ੍ਰੈਲ , Gee98 news service -ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਦੂਜੇ ਪਾਸੇ ਆੜਤੀਆਂ ਨੇ ਵੀ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਖਰੀਦ ਦੇ ਸੀਜ਼ਨ ਦੌਰਾਨ ਆੜਤੀਆਂ ਦੀ ਹੜ੍ਹਤਾਲ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੇ ਆੜਤੀਆਂ ਨੂੰ ਮੀਟਿੰਗ ਲਈ ਬੁਲਾਇਆ ਹੈ ਅਤੇ ਨਾਲ […]

…ਹੁਣ ਪੈਟਰੌਲ ਪੰਪਾਂ ਅਤੇ ਮਾਲ ਸਟੋਰਾਂ ‘ਤੇ ਵੀ ਆਮ ਹੀ ਮਿਲੇਗੀ ਸ਼ਰਾਬ…ਸ਼ਰਾਬ ਦੇ ਰੇਟ ਵੀ ਵਧੇ

ਚੰਡੀਗੜ੍ਹ ,1 ਅਪ੍ਰੈਲ, Gee98 News service ਚੰਡੀਗੜ੍ਹ ਵਿੱਚ ਅੱਜ 1 ਅਪ੍ਰੈਲ ਤੋਂ ਲੈ ਕੇ ਲੋਕਾਂ ਦੀ ਜੇਬ ਹੋਰ ਢਿੱਲੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਜਾਇਦਾਦ ਦੀ ਰਜਿਸਟਰੀ, ਬਿਜਲੀ, ਪਾਣੀ, ਕੂੜਾ ਉਠਾਉਣ ਤੱਕ ਦੇ ਰੇਟ ਵਧਾ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਏ ਇੱਕ ਅਹਿਮ ਫੈਸਲੇ ਤਹਿਤ ਹੁਣ ਚੰਡੀਗੜ੍ਹ ਵਿੱਚ ਪੈਟਰੌਲ ਪੰਪਾਂ ਅਤੇ ਡਿਪਾਰਟਮੈਂਟਲ ਸਟੋਰਜ਼ ‘ਤੇ ਵੀ ਸ਼ਰਾਬ […]

…ਅੱਜ ਤੋਂ ਟੋਲ ਪਲਾਜ਼ਿਆਂ ‘ਤੇ ਨਗਦੀ ਲੈਣ ਦੇਣ ਬੰਦ…fastag ਜਾਂ UPI ਰਾਹੀਂ ਹੋਵੇਗੀ ਪੇਮੈਂਟ

ਚੰਡੀਗੜ੍ਹ ,1 ਅਪ੍ਰੈਲ , Gee98 news service- -ਨਵੇਂ ਵਿੱਤੀ ਸਾਲ 1 ਅਪ੍ਰੈਲ ਤੋਂ ਟੋਲ ਪਲਾਜ਼ਿਆਂ ‘ਤੇ ਨਗਦੀ ਲੈਣ ਦੇਣ ਬਿਲਕੁਲ ਬੰਦ ਹੋ ਗਿਆ ਹੈ। ਹੁਣ ਟੋਲ ਪਲਾਜ਼ਾ ‘ਤੇ ਟੈਕਸ ਫਾਸਟੈਗ ਜਾਂ UPI ਪੇਮੈਂਟ ਰਾਹੀਂ ਹੀ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਟੋਲ ਪਲਾਜ਼ਿਆਂ ‘ਤੇ ਰੇਟ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਪੰਜਾਬ ਦੇ […]

…ਜਦੋਂ ਨਾ ਬਹੁੜੀ ਸਰਕਾਰ…ਤਾਂ ਮੈਦਾਨ ‘ਚ ਆਏ ਦੁਕਾਨਦਾਰ… ਆਪਣੇ ਖਰਚੇ ‘ਤੇ ਭਰੇ ਸੜਕਾਂ ਤੇ ਟੋਏ

ਬਰਨਾਲਾ 31 ਮਾਰਚ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਦੇ ਮੁੱਖ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਸਰਕਾਰ ਵੱਲੋਂ ਸ਼ਹਿਰ ਦੇ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜੇ ਕੀਤੇ ਹਨ। ‌ ਸਦਰ ਬਾਜ਼ਾਰ ਬਰਨਾਲਾ ਦੇ ਦੁਕਾਨਦਾਰਾਂ ਨੇ ਆਪਣੇ ਖਰਚੇ ‘ਤੇ ਹੀ ਸਦਰ ਬਾਜ਼ਾਰ ਦੀ ਮੁੱਖ ਸੜਕ ‘ਚ ਬਣੇ ਵੱਡੇ ਵੱਡੇ ਟੋਏ ਭਰਨੇ ਸ਼ੁਰੂ ਕਰ ਦਿੱਤੇ […]

ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਪਿਤਾ ਇੱਕ ਕਰੋੜ ਦੀ ਫਿਰੌਤੀ ਮਾਮਲੇ ‘ਚ ਗ੍ਰਿਫ਼ਤਾਰ

ਚੰਡੀਗੜ੍ਹ,31 ਮਾਰਚ Gee98 News service- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਦੇ ਪਿਤਾ ਨੂੰ ਪੰਜਾਬ ਪੁਲਿਸ ਨੇ ਇੱਕ ਕਰੋੜ ਦੀ ਫਿਰੌਤੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਦਰਜ ਮਾਮਲੇ ‘ਚ ਪੁਲਿਸ ਨੇ ਸ਼ਗਨਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੋਹਿਤ ਸਿੰਗਲਾ ਨੇ […]

ਮੰਦਭਾਗੀ ਖ਼ਬਰ …ਹਥੌੜੇ ਮਾਰ ਕੇ ਤੋੜ ਦਿੱਤਾ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ

ਚੰਡੀਗੜ੍ਹ,31 ਮਾਰਚ Gee98 news service- -ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਇੱਕ ਪਿੰਡ ਵਿੱਚ ਲੱਗੇ ਬੁੱਤ ਨੂੰ ਹਥੌੜੇ ਮਾਰ ਕੇ ਤੋੜਨ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਡਾਕਟਰ ਅੰਬੇਡਕਰ ਦੇ ਬੁੱਤ ਨੂੰ ਹਥੌੜੇ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਤੋੜਿਆ ਗਿਆ। ਇਸ […]

ਮੋਬਾਇਲ ਕੰਪਨੀ ਵਾਂਗ ਬਦਲੀ ਜਾਵੇਗੀ ਬੈਂਕ….ਬੈਂਕ ਬਦਲੀ ਕਰਨ ਮੌਕੇ ਨਹੀਂ ਬਦਲੇਗਾ ਤੁਹਾਡਾ ਖਾਤਾ ਨੰਬਰ

ਚੰਡੀਗੜ੍ਹ,31 ਮਾਰਚ, Gee98 news service- ਭਾਰਤੀ ਰਿਜ਼ਰਵ ਬੈਂਕ ਬੈਂਕਿੰਗ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ‌ ਹੁਣ ਬੈਂਕਾਂ ਦੇ ਗ੍ਰਾਹਕ ਆਪਣਾ ਬੈਂਕ ਖਾਤਾ ਨੰਬਰ ਪੁਰਾਣਾ ਹੀ ਰੱਖਦੇ ਹੋਏ ਆਪਣੀ ਬੈਂਕ ਬਦਲ ਸਕਣਗੇ ਭਾਵ ਗਾਹਕਾਂ ਨੂੰ ਹੁਣ ਬੈਂਕ ਬਦਲਣ ਵੇਲੇ ਆਪਣੇ ਖਾਤਾ ਨੰਬਰ ਬਦਲਣ ਦੀ ਲੋੜ ਨਹੀਂ ਪਵੇਗੀ। ਭਾਰਤੀ ਰਿਜ਼ਰਵ ਬੈਂਕ […]

ਮੁਬਾਰਕਾਂ ਪੰਜਾਬ ਸਿਆਂ….ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਪੰਜਾਬ ਦੇ ਹੀ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨੀ ਮੈਂਬਰ ਚੁਣੇ ਗਏ -ਚੰਡੀਗੜ੍ਹ, 31 ਮਾਰਚ, ( ਨਿਰਮਲ ਸਿੰਘ ਪੰਡੋਰੀ )- ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਨੈਸ਼ਨਲ ਪਲੈਨਰੀ ਨੇ ਵਿਜੇਵਾੜਾ ਵਿੱਚ ਆਪਣੀ ਨਵੀਂ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਹੈ ਅਤੇ ਇਸ ਮੌਕੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਪੰਜਾਬ ਦੇ ਬਲਵਿੰਦਰ ਸਿੰਘ […]

error: Content is protected !!