Skip to main content

Gee 98News

ਮੰਡੀਆਂ ‘ਚ ਕਣਕ ਦੀ ਖਰੀਦ ਸ਼ੁਰੂ….ਤੇ ਆੜਤੀਆਂ ਦੀ ਹੜ੍ਹਤਾਲ ਸ਼ੁਰੂ

ਚੰਡੀਗੜ੍ਹ ,1 ਅਪ੍ਰੈਲ , Gee98 news service

-ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਦੂਜੇ ਪਾਸੇ ਆੜਤੀਆਂ ਨੇ ਵੀ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਖਰੀਦ ਦੇ ਸੀਜ਼ਨ ਦੌਰਾਨ ਆੜਤੀਆਂ ਦੀ ਹੜ੍ਹਤਾਲ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੇ ਆੜਤੀਆਂ ਨੂੰ ਮੀਟਿੰਗ ਲਈ ਬੁਲਾਇਆ ਹੈ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੜਤਾਲ ਦੇ ਨਾਮ ‘ਤੇ ਬਲੈਕਮੇਲਿੰਗ ਨਹੀਂ ਚੱਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆੜਤੀਆਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ, ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਰ ਸਕਦੀ। ਆੜਤੀਆ ਐਸੋਸੀਏਸ਼ਨ ਆਪਣਾ ਖਰੀਦ ਕਮਿਸ਼ਨ ਵਧਾਉਣ ਨੂੰ ਲੈ ਕੇ ਹੜ੍ਹਤਾਲ ‘ਤੇ ਹੈ। ਪੰਜਾਬ ਦੇ ਲੱਗਭੱਗ 45000 ਆੜਤੀਏ ਹੜਤਾਲ ਕਰ ਚੁੱਕੇ ਹਨ। ਆੜਤੀਆਂ ਦੀ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦਾ ਕਮਿਸ਼ਨ ਨਹੀਂ ਵਧਾਇਆ ਜਾਂਦਾ, ਹੜ੍ਹਤਾਲ ਜਾਰੀ ਰਹੇਗੀ। ਭਾਵੇਂ ਕਿ ਆੜਤੀਆਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ ਪ੍ਰੰਤੂ ਹੜ੍ਹਤਾਲ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਆੜਤੀਏ ਆਹਮੋ ਸਾਹਮਣੇ ਹਨ। ‌

error: Content is protected !!