Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

- ਬਰਨਾਲਾ ਦੀ ਵੱਡੀ ਵਿਦਿਅਕ ਸੰਸਥਾ ਸਵਾਲਾਂ ਦੇ ਘੇਰੇ ਵਿੱਚ...ਪੜ੍ਹੋ ਖ਼ਬਰ

Nirmal Pandori by Nirmal Pandori
04/02/2026
in ਪੰਜਾਬ
Reading Time: 1 min read
A A
0
ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,2 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਜ਼ਿਲ੍ਹੇ ਦੇ ਇੱਕ ਵੱਡੇ ਵਿਦਿਅਕ ਗਰੁੱਪ ਦੇ ਮੁਖੀ ਵੱਲੋਂ ਆਪਣੀ ਵਿਦਿਅਕ ਸੰਸਥਾ ਦੇ ਕੰਪਲੈਕਸ ਅੰਦਰ ਇੱਕ ਸਮਾਗਮ ਦੌਰਾਨ ਵੱਡੀ ਧਾਰਮਿਕ ਕੁਰਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਵੱਡੀ ਨਾਮਵਰ ਵਿਦਿਅਕ ਸੰਸਥਾ YS ਗਰੁੱਪ ਦੇ ਬਠਿੰਡਾ ਰੋਡ ‘ਤੇ ਸਥਿਤ ਕਾਲਜ ਵਿੱਚ ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਸੰਪਰਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਸਮਾਗਮ ਦੇ ਆਗਾਜ਼ ਮੌਕੇ ਗਰੁੱਪ ਦੇ ਮੁਖੀ ਅਤੇ ਪ੍ਰਿੰਸੀਪਲ ਵੱਲੋਂ “ਮਾਤਾ ਸਰਸਵਤੀ ਜੀ” ਦੀ ਮੂਰਤੀ ਅੱਗੇ ਜੋਤੀ ਪ੍ਰਚੰਡ ਕਰਨ ਦੀ ਰਸਮ ਨਿਭਾਈ ਗਈ ਪ੍ਰੰਤੂ ਇਹ ਰਸਮ ਨਿਭਾਉਂਦੇ ਸਮੇਂ ਵਾਈਐੱਸ ਗਰੁੱਪ ਦੇ ਮੁਖੀ ਵਰੁਣ ਭਾਰਤੀ ਅਤੇ ਵਾਈਐਸ ਕਾਲਜ ਦੇ ਪ੍ਰਿੰਸੀਪਲ ਗੁਰਪਾਲ ਸਿੰਘ ਨੇ ਮਾਤਾ ਸਰਸਵਤੀ ਜੀ ਦੀ ਮੂਰਤੀ ਅੱਗੇ ਜੋਤੀ ਪ੍ਰਚੰਡ ਕਰਨ ਮੌਕੇ ਆਪਣੇ ਪੈਰਾਂ ਵਿੱਚ ਪਾਈ ਜੁੱਤੀ ਉਤਾਰਨੀ ਮੁਨਾਸਿਬ ਨਹੀਂ ਸਮਝੀ ਜਦਕਿ ਹਿੰਦੂ ਧਾਰਮਿਕ ਰਵਾਇਤਾਂ ਅਨੁਸਾਰ ਕਿਸੇ ਵੀ ਦੇਵੀ ਦੇਵਤੇ ਦੇ ਸਰੂਪ ਸਾਹਮਣੇ ਜੋਤੀ ਪ੍ਰਚੰਡ ਕਰਨ ਸਮੇਂ ਜੁੱਤੀ ਉਤਾਰਨਾ ਇੱਕ ਮਰਿਆਦਾ ਹੀ ਨਹੀਂ ਸਗੋਂ ਇਹ ਸਤਿਕਾਰ ਦੀ ਇੱਕ ਜ਼ਰੂਰੀ ਪ੍ਰਕਿਰਿਆ ਵੀ ਹੈ। ਇਸ ਮੌਕੇ ‘ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਵਿੱਚੋਂ ਚੁਣੇ ਹੋਏ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅਤੇ YS ਕਾਲਜ ਅਤੇ ਸਕੂਲ ਦੇ ਕੁਝ ਵਿਦਿਆਰਥੀ ਵੀ ਆਡੀਟੋਰੀਅਮ ‘ਚ ਹਾਜ਼ਰ ਸਨ ਜਿਨਾਂ ਦੇ ਸਾਹਮਣੇ ਕਾਲਜ ਪ੍ਰਿੰਸੀਪਲ ਅਤੇ ਮੁਖੀ ਵੱਲੋਂ ਦੇਵੀ ਦੇਵਤਿਆਂ ਦੇ ਸਤਿਕਾਰ ਨਾਲ ਸੰਬੰਧਿਤ ਧਾਰਮਿਕ ਰਵਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਹ ਘਟਨਾ ਇਸ ਕਰਕੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਆਪਣੇ ਸਮਾਗਮਾਂ ‘ਚ ਆਪਣੇ ਵਿਦਿਆਰਥੀਆਂ ਨੂੰ ਨੈਤਿਕਤਾ ਦਾ ਪਾਠ ਤਾਂ ਪੜਾਇਆ ਜਾਂਦਾ ਹੈ ਪ੍ਰੰਤੂ ਜਦੋਂ ਖੁਦ ਅਮਲ ਦੀ ਗੱਲ ਆਉਂਦੀ ਹੈ ਨੈਤਿਕਤਾ ਦੇ ਫਰਜ਼ ਖੰਭ ਲਗਾ ਕੇ ਉੱਡ ਜਾਂਦੇ ਹਨ। ਧਿਆਨ ਰਹੇ ਕਿ ਜਿਸ ਮੌਕੇ ਵਿਦਿਅਕ ਸੰਸਥਾ ਦੇ ਮੁਖੀ ਅਤੇ ਪ੍ਰਿੰਸੀਪਲ ਵੱਲੋਂ ਜੁੱਤੀ ਪਾ ਕੇ ਜੋਤੀ ਪ੍ਰਚੰਡ ਕੀਤੀ ਜਾ ਰਹੀ ਸੀ ਤਾਂ ਹਾਲ ਵਿੱਚ ਘੁਸਰ ਮੁਸਰ ਤਾਂ ਹੋਈ ਪ੍ਰੰਤੂ ਧਾਰਮਿਕ ਮੁੱਦਾ ਹੋਣ ਕਰਕੇ ਕਿਸੇ ਨੇ ਮੌਕੇ ‘ਤੇ ਬੋਲਣ ਦੀ ਜ਼ੁਰਅਤ ਨਹੀਂ ਕੀਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਬਰਨਾਲਾ ਸ਼ਹਿਰ ਤੋਂ ਹਿੰਦੂ ਜਥੇਬੰਦੀਆਂ ਨਾਲ ਸਬੰਧਿਤ ਕੁਝ ਆਗੂ ਵੀ ਹਾਜ਼ਰ ਸਨ ਜਿਨਾਂ ਨੇ ਸਾਰਾ ਕੁਝ ਵੇਖਣ ਦੇ ਬਾਵਜੂਦ ਵੀ ਚੁੱਪ ਵੱਟੀ ਰੱਖੀ ਭਾਵੇਂ ਕਿ ਆਫ਼ ਦੀ ਰਿਕਾਰਡ ਪੱਤਰਕਾਰਾਂ ਨਾਲ ਇਹ ਗੱਲਬਾਤ ਕਰਦੇ ਹੋਏ ਇਹਨਾਂ ਹਿੰਦੂ ਆਗੂਆਂ ਨੇ ਕਿਹਾ ਕਿ “ਜੋ ਹੋਇਆ, ਗ਼ਲਤ ਹੋਇਆ ਹੈ”।
ਕੀ ਕਹਿਣਾ ਹੈ YS ਵਿਦਿਅਕ ਸੰਸਥਾਵਾਂ ਦੇ ਮੁਖੀ ਦਾ
ਇਸ ਮਾਮਲੇ ਸੰਬੰਧੀ ਜਦ ਪੱਤਰਕਾਰਾਂ ਨੇ ਵਿਦਿਅਕ ਸੰਸਥਾ ਦੇ ਮੁਖੀ ਸ੍ਰੀ ਵਰੁਣ ਭਾਰਤੀ ਨਾਲ ਗੱਲ ਕੀਤੀ ਤਾਂ ਉਹਨਾਂ ਪਹਿਲਾਂ ਤਾਂ ਇਸ ਮੁੱਦੇ ‘ਤੇ ਆਪਣਾ ਪੱਖ ਦਿੰਦੇ ਹੋਏ ਪੱਤਰਕਾਰ ਨਾਲ ਬਹਿਸਬਾਜ਼ੀ ਕੀਤੀ ਪ੍ਰੰਤੂ ਫਿਰ ਇਹ ਮੰਨ ਵੀ ਲਿਆ ਕਿ “ਸਾਰਾ ਕੁਝ ਗ਼ਲਤੀ” ਨਾਲ ਹੋ ਗਿਆ। ਵਿਦਿਅਕ ਸੰਸਥਾ ਦੇ ਮੁਖੀ ਵੱਲੋਂ ਗ਼ਲਤੀ ਹੋ ਗਈ ਦੇ ਸਪੱਸ਼ਟੀਕਰਨ ਨੇ ਇਸ ਮੁੱਦੇ ‘ਤੇ ਹੋਰ ਵੀ ਵੱਡੇ ਸਵਾਲ ਖੜੇ ਕੀਤੇ ਹਨ ਕਿ ਪੂਜਾ ਪਾਠ ਦੌਰਾਨ ਕੋਈ ਵੀ ਮਨੁੱਖ ਪੂਰੀ ਤਰ੍ਹਾਂ ਮਾਨਸਿਕ ਤੌਰ ‘ਤੇ ਤਿਆਰ ਬਰ ਤਿਆਰ ਹੋ ਕੇ ਧਾਰਮਿਕ ਰਵਾਇਤਾਂ ਨਿਭਾਉਂਦਾ ਹੈ ਜਿੱਥੇ ਗ਼ਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ, ਜੇਕਰ ਫਿਰ ਵੀ ਕੋਈ ਕੁਤਾਹੀ ਹੋ ਜਾਵੇ ਤਾਂ ਉਸਨੂੰ ਗ਼ਲਤੀ ਨਹੀਂ ਬੇਅਦਬੀ ਮੰਨਿਆ ਜਾਂਦਾ ਹੈ । ਜੇਕਰ ਸਕੂਲ ਮੁਖੀ ਇਹ ਮੰਨਦੇ ਹਨ ਕਿ ਉਨਾਂ ਵੱਲੋਂ ਮਾਤਾ ਸਰਸਵਤੀ ਦੇ ਸਰੂਪ ਅੱਗੇ ਜੋਤੀ ਪ੍ਰਚੰਡ ਮੌਕੇ ਜੁੱਤੀ ਨਾ ਉਤਾਰਨਾ ਗ਼ਲਤੀ ਕਾਰਨ ਹੋਇਆ ਹੈ ਤਾਂ ਇਹ ਸਪੱਸ਼ਟ ਹੈ ਕਿ ਸੰਸਥਾ ਮੁਖੀ ਮਾਨਸਿਕ ਤੌਰ ‘ਤੇ ਮੌਕੇ ‘ਤੇ ਹਾਜ਼ਰ ਹੀ ਨਹੀਂ ਸਨ ਜਾਂ ਫਿਰ ਉਹਨਾਂ ਵੱਲੋਂ ‌ ਕੀਤੀ ਜਾ ਰਹੀ ਪੂਜਾ ਸਿਰਫ ਇੱਕ ਦਿਖਾਵਾ ਹੀ ਸੀ। ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਸੰਸਥਾ ਦੇ ਵਿਦਿਆਰਥੀਆਂ ਨੂੰ ਹਰ ਧਰਮ ਦੇ ਸਤਿਕਾਰ ਦਾ ਪਾਠ ਪੜਾਇਆ ਜਾਂਦਾ ਹੈ ਤਾਂ ਖੁਦ ਸਤਿਕਾਰ ਦੀ ਪਰਿਭਾਸ਼ਾ ਤੇ ਖ਼ਰੇ ਕਿਉਂ ਨਹੀਂ ਉਤਰਿਆ ਜਾਂਦਾ। ਭਾਵੇਂ ਕਿ ਵਿਦਿਅਕ ਸੰਸਥਾ ਦੇ ਮੁਖੀ ਨੇ ਇਸ ਮਾਮਲੇ ‘ਚ ਗ਼ਲਤੀ ਦਾ ਅਹਿਸਾਸ ਕੀਤਾ ਇਹ ਪ੍ਰੰਤੂ ਸਵਾਲ ਉੱਡਦੇ ਨੇ ਕਿ ਕੀ ਉਹ ਜਨਤਕ ਤੌਰ ‘ਤੇ ਇਸ ਵੱਡੀ ਧਾਰਮਿਕ ਕੁਤਾਹੀ ਸਬੰਧੀ ਪਸ਼ਚਾਤਾਪ ਕਰਨਗੇ ? ਸਵਾਲ ਇਹ ਵੀ ਉੱਠਦੇ ਹਨ ਕਿ ਕੀ ਹਿੰਦੂ ਧਰਮ ਨਾਲ ਸਬੰਧਿਤ ਸ਼ਹਿਰ ਦੇ ਆਗੂ ਇਸ ਮਾਮਲੇ ਦਾ ਨੋਟਿਸ ਲੈਣਗੇ ਜਾਂ ਫਿਰ “ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਮਿੱਠੀਆਂ” ਹੋ ਜਾਣਗੀਆਂ ?
ਫੋਟੋ ਕੈਪਸ਼ਨ- ਸੰਬੰਧਿਤ ਤਸਵੀਰਾਂ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

04/22/2026
Load More
Tags: #barnalanews#malwanews #newsupdate #dailyupdate#punjabnews
Previous Post

ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ

Next Post

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

Nirmal Pandori

Nirmal Pandori

Related Posts

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

by Nirmal Pandori
04/22/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ...ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ...!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend