Gee 98News

ਚੰਡੀਗੜ੍ਹ,7 ਸਤੰਬਰ-ਪੰਜਾਬ ਸਰਕਾਰ ਅਤੇ ਖਿੱਚੋਤਾਣ ਦੇ ਦੌਰਾਨ 19 ਪਟਵਾਰੀਆਂ ਵੱਲੋਂ ਨੌਕਰੀ ਛੱਡਣ ਦੀਆਂ ਖ਼ਬਰਾਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਸਨ ਤੇ ਸਰਕਾਰ ਇਨ੍ਹਾਂ ‘ਤੇ ਵਾਧੂ ਸਰਕਲਾਂ ਦਾ ਕੰਮ ਸੰਭਾਲਣ ਲਈ ਦਬਾਅ ਬਣਾ ਰਹੀ ਸੀ। ਇਨ੍ਹਾਂ 19 ਪਟਵਾਰੀਆਂ ‘ਚੋਂ 17 ਜਲੰਧਰ ਜ਼ਿਲ੍ਹੇ ਦੇ ਅਤੇ ਅੰਮ੍ਰਿਤਸਰ ਦੇ 2 ਪਟਵਾਰੀ ਸ਼ਾਮਲ ਹਨ । ਪਟਵਾਰੀਆਂ ਵੱਲੋਂ ਦਿੱਤੇ ਅਸਤੀਫੇ ‘ਤੇ ਟਿੱਪਣੀ ਕਰਦੇ ਹੋਏ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਪਟਵਾਰੀਆਂ ਨੂੰ ਸਰਕਾਰ ਨੇ ਵਾਧੂ ਸਰਕਲਾਂ ਦਾ ਕੰਮ ਦੇ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਸਰਕਾਰ ਫੇਲ੍ਹ ਹੋ ਗਈ ਹੈ।

Leave a Reply

Your email address will not be published. Required fields are marked *

error: Content is protected !!