Skip to main content

Gee 98News

ਬਰਨਾਲਾ ਵਿਜੀਲੈਂਸ ਨੇ ਪਾਵਰਕਾਮ ਦਾ ਜੇਈ ਰਿਸ਼ਵਤ ਲੈਂਦਾ ਰੰਗੇ ਹੱਥੀ ਕੀਤਾ ਕਾਬੂ

ਬਰਨਾਲਾ,8 ਸਤੰਬਰ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਦੀ ਵਿਜੀਲੈਂਸ ਟੀਮ ਨੇ ਪਾਵਰਕਾਮ ਦੇ ਇੱਕ ਜੇਈ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਖੇੜੀ ਕਲਾਂ ਦੀ ਇੱਕ ਕਿਸਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਾਵਰਕਾਮ ਦਾ ਜੇਈ ਅਮਰਜੀਤ ਸਿੰਘ ਸ਼ੇਰਪੁਰ ਟਰਾਂਸਫਾਰਮਰ ਦੇ ਬਦਲੇ ‘ਚ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ ਅਤੇ ਉਸ ਨਾਲ 5000 ਵਿੱਚ ਸੌਦਾ ਤੈਅ ਹੋਇਆ ਹੈ। ਉਨ੍ਹਾਂ ਦੱਸਿਆ ਅਮਰਜੀਤ ਸਿੰਘ ਨੂੰ 5000 ਦੀ ਰਿਸਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

error: Content is protected !!