Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਯੂ.ਡੀ.ਆਈ.ਡੀ.ਕਾਰਡ ਬਣਾਉਣ ‘ਚ ਜ਼ਿਲ੍ਹਾ ਬਰਨਾਲਾ ਪੰਜਾਬ ‘ਚ ਮੋਹਰੀ

Nirmal Pandori by Nirmal Pandori
09/08/2023
in ਬਰਨਾਲਾ ਆਸ-ਪਾਸ
Reading Time: 1 min read
A A
0
ਯੂ.ਡੀ.ਆਈ.ਡੀ.ਕਾਰਡ ਬਣਾਉਣ ‘ਚ ਜ਼ਿਲ੍ਹਾ ਬਰਨਾਲਾ ਪੰਜਾਬ ‘ਚ ਮੋਹਰੀ

gee98 news

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 8 ਸਤੰਬਰ (ਨਿਰਮਲ ਸਿੰਘ ਪੰਡੋਰੀ)-

ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਯੂ. ਡੀ. ਆਈ. ਡੀ . ਕਾਰਡ ਬਣਾਉਣ ‘ਚ ਜ਼ਿਲ੍ਹਾ ਬਰਨਾਲਾ ਸੂਬੇ ਭਰ ਵਿਚ ਮੋਹਰੀ ਹੈ ਜਿਥੇ ਹੁਣ ਤੱਕ 67.37 ਫ਼ੀਸਦੀ ਲੋਕਾਂ ਦੇ ਕਾਰਡ ਬਣਾਏ ਜਾ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਸਬੰਧੀ ਨੈਸ਼ਨਲ ਟ੍ਰਸ੍ਟ ਭਾਰਤ ਸਰਕਾਰ ਦੀ ਜ਼ਿਲ੍ਹਾ ਪੱਧਰੀ ਫੋਰਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋ ਨਿਰੰਤਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਦਿਵਿਆਂਗਜਨ ਨੌਜਵਾਨਾਂ ਲਈ ਰੋਜ਼ਗਾਰ ਦੇ ਦਰ ਖੋਲ੍ਹਣ ਦੀ ਪਹਿਲ ਕੀਤੀ ਗਈ ਹੈ, ਜਿਸ ਬਦੌਲਤ ਪਹਿਲੇ ਪੜਾਅ ਵਿੱਚ 12 ਨੌਜਵਾਨਾਂ ਨੂੰ ਟ੍ਰਾਈਡੈਂਟ ਵਿੱਚ ਰੋਜ਼ਗਾਰ ਮਿਲਿਆ ਹੈ, ਇਨ੍ਹਾਂ ਵਿੱਚੋਂ 10 ਨੌਜਵਾਨ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ। ਇਸ ਲੜੀ ਤਹਿਤ ਹਰ ਬੁੱਧਵਾਰ ਨੂੰ ਕੈਂਪ ਲਗਾਏ ਜਾਂਦੇ ਹਨ, ਜਿਸ ਵਿਚ ਲੋਕਾਂ ਨੂੰ ਦਿਵਿਆਂਗਾਂ ਅਤੇ ਉਨ੍ਹਾਂ ਨੂੰ ਮਿਲਣ ਵਾਲਿਆਂ ਸਰਕਾਰੀ ਸਹਾਇਤਾ ਬਾਰੇ ਦੱਸਿਆ ਜਾਂਦਾ ਹੈ। ਭਾਰਤ ਸਰਕਾਰ ਵਲੋਂ ਦਿਵਿਆਂਗਾਂ ਦੇ 21 ਵਰਗ ਬਣਾਏ ਗਏ ਹਨ, ਜਿਸ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਘਰੌਂਦਾ ਸਕੀਮ ਤਹਿਤ ਦਿਵਿਆਂਗ ਲੋਕਾਂ ਲਈ ਕੰਮ ਕਰਨ ਵਾਲੇ ਸੇਲਫ਼ ਹੈਲਪ ਗਰੁੱਪਾਂ ਨੂੰ ਦਿਵਿਆਂਗ ਸੈਂਟਰ ਬਣਾਉਣ ਲਈ ਮਾਲੀ ਮਦਦ ਦਿੱਤੀ ਜਾਂਦੀ ਹੈ। ਇਹ ਮਦਦ ਕੇਵਲ ਉਨ੍ਹਾਂ ਸੰਸਥਾਵਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਚ ਸਰੇਬਰਲ ਪਾਲਸੀ, ਔਟਿਜ਼ਮ, ਮੰਦ-ਬੁੱਧੀ ਜਾਂ ਮਲਟੀਪਲ ਅਪਾਹਜਤਾ ਵਾਲੇ ਵਿਅਕਤੀ ਹੋਣ। ਇਸੇ ਤਰ੍ਹਾਂ ਸਰਕਾਰ ਵਲੋਂ ਦਿਵਿਆਂਗ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਵੀ ਦਿੱਤੀ ਜਾਂਦੀ ਹੈ, ਜਿਸ ਲਈ ਕੋਈ ਵੀ ਦਿਵਿਆਂਗ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਤਹਿਸੀਲ ਕੰਪਲੈਕਸ ਜਾਂ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿਖੇ ਪਹੁੰਚ ਕਰ ਸਕਦਾ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ ਨਿਰਮਾਇਆ ਸਕੀਮ ਚਲਾਈ ਜਾਂਦੀ ਹੈ, ਜਿਸ ਤਹਿਤ ਦਿਵਿਆਂਗ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਮੁਫ਼ਤ ਸਿਹਤ ਬੀਮਾ ਰੁ 1 ਲੱਖ ਤੱਕ (ਕੇਵਲ ਸਰੇਬਰਲ ਪਾਲਸੀ, ਔਟਿਜ਼ਮ, ਮੰਦ-ਬੁੱਧੀ ਜਾਂ ਮਲਟੀਪਲ ਅਪਾਹਜਤਾ ਵਾਲੇ ਵਿਅਕਤੀ) ਦਿੱਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਦਿਵਿਆਂਗਾਂ ਲਈ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਤੱਕ ਪਹੁੰਚਣ ਲਈ ਰੈਂਪ ਬਣਵਾਉਣ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਚ ਇਕ-ਇਕ ਵਹੀਲਚੇਅਰ ਰੱਖੀ ਜਾਵੇ ਤਾਂ ਜੋ ਦਿਵਿਆਂਗ ਲੋਕ ਇਸ ਦਾ ਇਸਤੇਮਾਲ ਕਰ ਸਕਣ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਦਿਵਿਆਂਗ ਲੋਕਾਂ ਨੂੰ ਬੱਸ ਸਟੈਂਡ, ਵੇਰਕਾ ਅਤੇ ਮਾਰਕਫੈਡ ਬੂਥ ਦਵਾਉਣ ਲਈ ਵਿਸ਼ੇਸ਼ ਤੌਰ ਉੱਤੇ ਇਨ੍ਹਾਂ ਏਜੇਂਸੀਆਂ ਨਾਲ ਰਾਬਤਾ ਕੀਤਾ ਜਾਵੇ। ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਕਿ ਬੈਂਕਾਂ ਨੂੰ ਕਿਹਾ ਜਾਵੇ ਕਿ ਉਹ ਆਪਣੇ ਹਰ ਇੱਕ ਏ. ਟੀ. ਐੱਮ. ਉੱਤੇ ਰੈਂਪ ਦੀ ਉਸਾਰੀ ਯਕੀਨੀਂ ਬਣਾਉਣ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਅਡਿਪ ਸਕੀਮ ਤਹਿਤ ਕੈਂਪ ਲਗਾਕੇ ਦਿਵਿਆਂਗ ਲੋਕਾਂ ਨੂੰ ਵੱਖ-ਵੱਖ ਸਹਾਈ ਮਸ਼ੀਨਾਂ, ਵਹੀਲਚੇਅਰ ਆਦਿ ਹਲਕਾ ਵਾਈਜ਼ ਵੰਡੇ ਗਏ ਹਨ। ਜੇਕਰ ਕੋਈ ਵੀ ਦਿਵਿਆਂਗ ਸਹਾਈ ਮਸ਼ੀਨਾਂ ਲੈਣਾ ਚਾਹੁੰਦਾ ਹੈ, ਤਾਂ ਉਹ ਇਸ ਸਬੰਧੀ ਅਰਜ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਜਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਦੇ ਸਕਦਾ ਹੈ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ ਮਨੋਹਰ ਲਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ, ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ, ਸਕੱਤਰ ਰੇਡ ਕਰਾਸ ਸਰਵਣ ਸਿੰਘ, ਮੈਂਬਰ ਗੁਰਬਾਜ਼ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

04/26/2026
ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

04/25/2026
ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

04/24/2026
Load More
Tags: #barnalanews#punjabnews
Previous Post

ਬਰਨਾਲਾ ਚ ਵੱਖ ਵੱਖ ਥਾਵਾਂ ਉੱਤੇ 9 ਸਤੰਬਰ ਨੂੰ ਬਿਜਲੀ ਦੀ ਸਪਲਾਈ ਬੰਦ ਰਹੇਗੀ

Next Post

…ਜਦ ਝੰਡੇ ਹੋਏ ਉੱਚੇ…ਗੂੰਜੇ ਨਾਅਰੇ ਤਾਂ ਛੇਤੀ-ਛੇਤੀ ਪੁਲਿਸ ਮੁਲਾਜ਼ਮਾਂ ਨੇ ਮੰਤਰੀ ਦੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ

Nirmal Pandori

Nirmal Pandori

Related Posts

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ
ਬਰਨਾਲਾ ਆਸ-ਪਾਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

by Nirmal Pandori
04/26/2026
ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ
ਬਰਨਾਲਾ ਆਸ-ਪਾਸ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

by Nirmal Pandori
04/25/2026
ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ
ਬਰਨਾਲਾ ਆਸ-ਪਾਸ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

by Nirmal Pandori
04/24/2026
ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ
ਬਰਨਾਲਾ ਆਸ-ਪਾਸ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

by Nirmal Pandori
04/23/2026
ਹੰਡਿਆਇਆ ਵਾਲੇ ਫਲਾਈਓਵਰ ਦਾ ਮਾਮਲਾ ਕੇਂਦਰੀ ਮੰਤਰੀ ਦੇ ਦਰਬਾਰ ਪੁੱਜਿਆ…ਇੰਜੀ. ਸਿੱਧੂ ਨੇ ਦਿੱਤਾ ਮੰਗ ਪੱਤਰ
ਬਰਨਾਲਾ ਆਸ-ਪਾਸ

ਹੰਡਿਆਇਆ ਵਾਲੇ ਫਲਾਈਓਵਰ ਦਾ ਮਾਮਲਾ ਕੇਂਦਰੀ ਮੰਤਰੀ ਦੇ ਦਰਬਾਰ ਪੁੱਜਿਆ…ਇੰਜੀ. ਸਿੱਧੂ ਨੇ ਦਿੱਤਾ ਮੰਗ ਪੱਤਰ

by Nirmal Pandori
04/23/2026
ਸਾਡਾ ਹੱਕ ਐਥੇ ਰੱਖ…ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ
ਬਰਨਾਲਾ ਆਸ-ਪਾਸ

ਸਾਡਾ ਹੱਕ ਐਥੇ ਰੱਖ…ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ

by Nirmal Pandori
04/22/2026
Load More
Next Post
…ਜਦ ਝੰਡੇ ਹੋਏ ਉੱਚੇ…ਗੂੰਜੇ ਨਾਅਰੇ ਤਾਂ ਛੇਤੀ-ਛੇਤੀ ਪੁਲਿਸ ਮੁਲਾਜ਼ਮਾਂ ਨੇ ਮੰਤਰੀ ਦੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ

…ਜਦ ਝੰਡੇ ਹੋਏ ਉੱਚੇ…ਗੂੰਜੇ ਨਾਅਰੇ ਤਾਂ ਛੇਤੀ-ਛੇਤੀ ਪੁਲਿਸ ਮੁਲਾਜ਼ਮਾਂ ਨੇ ਮੰਤਰੀ ਦੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend