Skip to main content

Gee 98News

ਮੋਬਾਈਲ ਫੋਨ ਖੋਹ ਕੇ ਭੱਜੇ ਝਪਟਮਾਰਾਂ ਦਾ ਹੋਇਆ ਐਕਸੀਡੈਂਟ, ਇੱਕ ਦੀ ਹੋਈ ਮੌਤ ਤੇ ਇੱਕ ਜਖ਼ਮੀ

ਚੰਡੀਗੜ੍ਹ, 11 ਸਤੰਬਰ-ਇੱਕ ਰੇਹੜੀ ਵਾਲੇ ਤੋਂ ਮੋਬਾਈਲ ਫੋਨ ਖੋਹ ਕੇ ਭੱਜ ਰਹੇ ਮੋਟਰਸਾਈਕਲ ਸਵਾਰ ਝਪਟਮਾਰਾਂ ਦਾ ਅੱਗੇ ਜਾ ਕੇ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਵਿੱਚੋਂ ਇੱਕ ਝਪਟਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਸਖ਼ਤ ਜ਼ਖ਼ਮੀ ਹੋ ਗਿਆ। ਇਹ ਘਟਨਾ ਡੇਰਾਬੱਸੀ ਦੀ ਹੈ ਜਿਥੇ ਦੋ ਮੋਟਰਸਾਈਕਲ ਸਵਾਰ ਝਪਟਮਾਰ ਇੱਕ ਰੇਹੜੀ ਵਾਲੇ ਤੋਂ ਮੋਬਾਇਲ ਫੋਨ ਖੋਹ ਕੇ ਦੌੜ ਗਏ ਜਦ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਝਪਟਮਾਰਾਂ ਨੇ ਮੋਟਰਸਾਈਕਲ ਦੀ ਸਪੀਡ ਤੇਜ਼ ਕਰ ਲਈ ਜਿਸ ਕਾਰਨ ਇੱਕ ਮੋੜ ‘ਤੇ ਉਨ੍ਹਾਂ ਦਾ ਮੋਟਰ ਸਾਈਕਲ ਸਲਿੱਪ ਕਰਕੇ ਸਾਹਮਣੇ ਤੋ ਆ ਰਹੀ ਇੱਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਨਾਲ ਇੱਕ ਝਪਟਮਾਰ ਦੀ ਮੌਤ ਹੋ ਗਈ ਅਤੇ ਦੂਜੇ ਝਪਟਮਾਰ ਦੀ ਲੱਤ ਦੀ ਹੱਡੀ ਟੁੱਟ ਗਈ । ਜਿਸ ਮੋਟਰਸਾਈਕਲ ਨਾਲ ਇਹਨਾਂ ਝਪਟਮਾਰਾਂ ਦੀ ਟੱਕਰ ਹੋਈ ਉਸ ਮੋਟਰ ਸਾਈਕਲ ਦੇ ਦੋਵੇਂ ਸਵਾਰ ਵੀ ਜ਼ਖਮੀ ਹੋ ਗਏ। ਮ੍ਰਿਤਕ ਚੋਰ ਦੀ ਪਹਿਚਾਣ ਅਸੀਸ ਵਾਸੀ ਜ਼ੀਰਕਪੁਰ ਦੇ ਰੂਪ ਵਿੱਚ ਹੋਈ ਹੈ। ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾਇਆ ਅਤੇ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।

error: Content is protected !!