Gee 98News

12 ਸਾਲ ਦੇ ਬੱਚੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ 12 ਸਤੰਬਰ-ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇੱਕ 12 ਸਾਲ ਦੇ ਬੱਚੇ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਵੀ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਇਹ ਮੰਦਭਾਗੀ ਘਟਨਾ ਖੰਨਾ ਸ਼ਹਿਰ ਦੇ ਨਜ਼ਦੀਕੀ ਪਿੰਡ ਇਕੋਲਾਹਾ ਦੀ ਹੈ ਜਿਥੇ ਰੋਗਈ ਉਰਫ਼ ਰੋਮੀ ਵਾਸੀ ਯੂਪੀ ਹਾਲ ਵਾਸੀ ਇਕੋਲਾਹਾ, ਨਾਮ ਦੇ ਬੱਚੇ ਨੇ ਭੇਦਭਰੀ ਹਾਲਤ ਵਿੱਚ ਖੁਦਕੁਸ਼ੀ ਕੀਤੀ।ਦੱਸਿਆ ਜਾ ਰਿਹਾ ਹੈ ਕਿ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਭੈਣ ਆਪਣੇ ਭਰਾ ਨੂੰ ਰੱਖੜੀ ਉਤੇ ਆਪਣੇ ਨਾਲ ਲੈ ਕੇ ਆਈ ਸੀ ਅਤੇ ਉਹ ਇਥੇ ਹੀ ਰਹਿ ਰਿਹਾ ਸੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ‘ਚ ਰਖਵਾਇਆ। ਸਿਵਲ ਹਸਪਤਾਲ ‘ਚ ਮ੍ਰਿਤਕ ਬੱਚੇ ਦੇ ਜੀਜਾ ਰੱਜੂ ਨੇ ਦੱਸਿਆ ਕਿ ਰੋਗਈ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਉਨ੍ਹਾਂ ਨਾਲ ਰਹਿੰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!